ਬਟਾਲਾ ਪੁਲਿਸ ਨੇ ਗੁੰਮ ਹੋਏ 200 ਮੋਬਾਇਲਾਂ ਨੂੰ ਅਸਲ ਮਾਲਕਾਂ ਦੇ ਕੀਤਾ ਹਵਾਲੇ
ਬਟਾਲਾ, 7 ਮਾਰਚ- ਐਸ.ਐਸ.ਪੀ ਬਟਾਲਾ ਸੁਹੇਲ ਕਾਸਿਮ ਮੀਰ ਵੱਲੋਂ ਲੋਕਾਂ ਦੀ ਸਹੂਲਤ ਲਈ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਨ ਲਈ ਅੱਜ ਤੋਂ 04 ਮਹੀਨੇ ਪਹਿਲਾਂ ਇਕ ਵਿਸ਼ੇਸ਼ ਮਹਿੰਮ ‘ਤੁਹਾਡਾ ਗੁੰਮ ਹੋਇਆ ਮੋਬਾਇਲ ਹੁਣ ਵਾਪਸ ਤੁਹਾਡੇ ਹੱਥ’ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਬਟਾਲਾ ਪੁਲਿਸ ਵੱਲੋਂ ਡਬਲ ਸੈਂਚਰੀ ਮਾਰਦੇ ਹੋਏ ਪਿਛਲੇ 2 ਮਹੀਨਿਆਂ ਵਿਚ 200 ਗੁੰਮ ਹੋਏ ਮੋਬਾਇਲਾਂ ਨੂੰ ਪੰਜਾਬ ਰਾਜ ਵਿਚੋਂ ਅਤੇ ਬਾਹਰਲੇ ਰਾਜਾਂ ਵਿਚੋਂ ਟਰੇਸ ਕੀਤਾ ਗਿਆ ਅਤੇ ਅੱਜ ਇਸ ਮੁਹਿੰਮ ਦੀ ਲੜੀ ਵਿਚ ਤੀਸਰੇ ਸੈਮੀਨਾਰ ਰਾਹੀ ਟਰੇਸ ਹੋਏ ਇਨਾ ਮੋਬਾਇਲਾਂ ਨੂੰ ਉਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਗਿਆ ਹੈ।
4 ਮਹੀਨਿਆਂ ‘ਚ ਗੁੰਮ ਹੋਏ 500 ਮੋਬਾਇਲ ਫੋਨ
ਅੱਜ ਪੁਲਿਸ ਲਾਇਨ ਬਟਾਲਾ ਵਿਖੇ ਕਰਵਾਏ ਸਮਾਗਮ ਵਿੱਚ ਜਿਨਾਂ ਲੋਕਾਂ ਦੋ ਮੋਬਾਇਲ ਫੋਨ ਗੁੰਮ ਹੋਏ ਸਨ , ਉਨਾਂ ਨੂੰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਐਸ.ਐਸ.ਪੀ , ਸੁਹੇਲ ਕਾਸਿਮ ਮੀਰ ਵੱਲੋਂ ਦੱਸਿਆ ਗਿਆ ਕਿ ਬਟਾਲਾ ਪੁਲਿਸ ਦੇ ਥਾਣਾ ਸਾਇਬਰ ਕ੍ਰਾਇਮ ਵੱਲੋਂ ਪਿਛਲੇ 4 ਮਹੀਨਿਆਂ ਵਿਚ ਹੁਣ ਤੱਕ 500 ਗੁੰਮ ਹੋਏ ਮੋਬਾਇਲ ਫੋਨ, ਜਿੰਨਾ ਦੀ ਕੀਮਤ ਕਰੀਬ 1 ਕਰੋੜ ਸੀ ਨੂੰ ਰਿਕਵਰ ਕਰਕੇ ਉਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ।
ਅਮਿਤਾਭ ਬੱਚਨ ਨੇ ਅਯੁੱਧਿਆ ‘ਚ ਖਰੀਦੀ ਜ਼ਮੀਨ, ਪਿਤਾ ਹਰਿਵੰਸ਼ਰਾਇ ਬੱਚਨ ਦੇ ਨਾਂ ‘ਤੇ ਬਣਾਉਣਗੇ ਮੈਮੋਰੀਅਲ ਟਰੱਸਟ
ਉਨਾਂ ਅੱਗੇ ਦੱਸਿਆ ਕਿ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਚ ਤਾਇਨਾਤ ਹੈਡ ਕਾਂਸਟੇਬਲ ਜਤਿੰਦਰ ਸਿੰਘ ਨੂੰ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਨ ਲਈ ਵਿਸ਼ੇਸ ਤੌਰ ’ਤੇ ਨਿਯੁਕਤ ਕੀਤਾ ਗਿਆ ਹੈ, ਜਿਸ ਵੱਲੋਂ ਸਖ਼ਤ ਮਿਹਨਤ ਤੇ ਲਗਨ ਨਾਲ ਆਪਣੀ ਡਿਊਟੀ ਨੂੰ ਨਿਭਾਇਆ ਜਾ ਰਿਹਾ ਹੈ। ਐਸ.ਐਸ.ਪੀ ਬਟਾਲਾ ਨੇ ਲੋਕਾਂ ਨੂੰ ਮੀਡੀਆ ਰਾਹੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਇਲ ਗੁੰਮ ਹੁੰਦਾ ਹੈ ਤਾਂ ਉਹ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਖੇ ਜਰੂਰ ਸੰਪਰਕ ਕਰਨ। ਇਸ ਮੌਕੇ ਆਪਣੇ ਗੁੰਮ ਹੋਏ ਮੋਬਾਇਲ ਫੋਨਾਂ ਨੂੰ ਵਾਪਸ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਚਿਹਰਿਆਂ ’ਤੇ ਵੱਖਰੀ ਹੀ ਮੁਸਕਰਾਹਟ ਅਤੇ ਰੋਣਕ ਵੇਕਣ ਨੂੰ ਮਿਲੀ।