ਸਾਨਵੀ ਭਾਰਗਵ ਨੇ ਚਮਕਾਇਆ ਬਰਨਾਲਾ ਦਾ ਨਾਮ, ਜਿੱਤਿਆ ਗੋਲਡ ਮੈਡਲ
ਬਰਨਾਲਾ: ਵਾਈ ਐਸ ਸਕੂਲ ਹੰਡਿਆਇਆ ਵਿਖੇ 10ਵੀਂ ਦੀ ਵਿਦਿਆਰਥਣ ਸਾਨਵੀ ਭਾਰਦਵਾਜ ਨੇ 68ਵੀਂ ਸਕੂਲੀ ਖੇਡਾਂ ਦੇ ਨੈੱਟਬਾਲ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਹੈ। ਸਾਨਵੀ ਨੇ ਨੈਸ਼ਨਲ ਕੈਂਪ ਵਿੱਚ ਰਾਸ਼ਟਰੀ ਟੀਮ ਲਈ ਅਭਿਆਸ ਕੀਤਾ ਤੇ ਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲਿਆ। ਸੈਮੀਫਾਈਨਲ ਮੈਚ ਵਿਚ ਕਰਨਾਟਕ ਨਾਲ ਤੇ ਫਾਈਨਲ ਦੇ ਸਖਤ ਮੁਕਾਬਲੇ ਵਿੱਚ ਛਤੀਸਗੜ੍ਹ ਨੂੰ ਹਰਾ ਕੇ ਰਾਸ਼ਟਰੀ ਪੱਧਰ ਤੇ ਪੰਜਾਬ ਦੀ ਝੋਲੀ ਗੋਲਡ ਮੈਡਲ ਪਿਆ।
ਕੇਂਦਰ ਸਰਕਾਰ ਦੇ ਰੋਜ਼ਗਾਰ ਮੇਲੇ ‘ਚ 71 ਹਜ਼ਾਰ ਲੋਕਾਂ ਨੂੰ ਮਿਲੀਆਂ ਨੌਕਰੀਆਂ, PM ਮੋਦੀ ਨੇ ਸੌਂਪੇ ਨਿਯੁਕਤੀ ਪੱਤਰ
ਡੀ.ਸੀ ਦਫ਼ਤਰ ਬਰਨਾਲਾ ਵਿਖੇ ਇਲੈਕਸ਼ਨ ਇੰਚਾਰਜ ਸੇਵਾ ਨਿਭਾ ਰਹੇ ਮੁਨੀਸ਼ ਸ਼ਰਮਾ ਦੀ ਧੀ ਸਾਨਵੀ ਨੇ ਰਾਸ਼ਟਰੀ ਪੱਧਰ ਤੇ ਪਿੱਛਲੇ ਦੋ ਸਾਲਾਂ ਤੋਂ ਗੋਲਡ ਮੈਡਲ ਜਿੱਤਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਉਸ ਨੇ ਤਿੰਨ ਸਾਲਾਂ ਵਿੱਚ ਹੀ ਜ਼ਿਲ੍ਹਾ ਪੱਧਰ ਤੇ 10 ਗੋਲਡ, ਸੂਬਾ ਪੱਧਰ ਤੇ 1 ਗੋਲਡ ਤੇ 8 ਸਿਲਵਰ ਆਪਣੀ ਝੋਲੀ ਪਾਏ ਹਨ।
ਅਣਗਿਣਤ ਮੈਡਲ ਪ੍ਰਾਪਤ ਕਰ ਚੁੱਕੀ ਹੈ ਸਾਨਵੀ
ਸਾਨਵੀ ਆਪਣੇ ਮਾਪਿਆਂ ਦੇ ਨਾਲ-ਨਾਲ ਸਕੂਲ ਦੇ ਸਪੋਰਟਸ ਡਾਇਰੈਕਟਰ ਜਤਿੰਦਰ ਸਿੰਘ, ਕੋਚ ਅਮਰੀਕ ਖ਼ਾਨ ਹੰਡਿਆਇਆ ਅਤੇ ਨੈਸ਼ਨਲ ਕੈਂਪ ਵਿੱਚ ਕੋਚਿੰਗ ਦੇਣ ਵਾਲੇ ਮਨਜੀਤ ਸਿੰਘ ਦਾ ਧੰਨਵਾਦ ਕੀਤਾ । ਸਾਨਵੀ ਸੈਸਟੋਬਾਲ ਤੇ ਨੈੱਟਬਾਲ ਵਿੱਚ ਰਾਸ਼ਟਰੀ ਪੱਧਰ,ਰਾਜ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਅਣਗਿਣਤ ਮੈਡਲ ਪ੍ਰਾਪਤ ਕਰ ਚੁੱਕੀ ਹੈ।ਉਸ ਨੇ ਓਪਨ ਸੀਨੀਅਰ ਸਟੇਟ ਮੁਕਾਬਲਿਆਂ ਵਿੱਚ ਵੀ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ ਹੈ।