ਧਨੋਲਾ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌ/ਤ
ਬਰਨਾਲਾ: ਜ਼ਿਲਾ ਬਰਨਾਲਾ ਦੇ ਕਸਬਾ ਧਨੋਲਾ ਵਿਖੇ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਤਾਂ ਚੱਕਣਾ ਚੂਰ ਹੋ ਹੀ ਗਈ ਜਦੋਂ ਕਿ ਕਾਰ ਵਿੱਚ ਸਵਾਰ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।
ਢਾਬੇ ਤੋਂ ਰੋਟੀ ਖਾ ਕੇ ਵਾਪਿਸ ਆ ਰਿਹਾ ਸੀ ਘਰ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੋਧ ਸਿੰਘ 27 ਸਾਲਾ ਧਨੌਲਾ ਦੇ ਰਜਵਾੜਾ ਢਾਬੇ ਤੋਂ ਖਾਣਾ ਖਾ ਕੇ ਆਪਣੇ ਦੋਸਤ ਨਾਲ ਵਾਪਸ ਆ ਰਿਹਾ ਸੀ। ਇੰਨੇ ਵਿੱਚ ਉਨਾਂ ਨੂੰ ਰਾਸਤੇ ਚ ਇੱਕ ਬਲੈਨੋਕਾਰ ਨੇ ਸਾਈਡ ਮਾਰ ਦਿੱਤੀ ਜਿਸ ਕਰਕੇ ਉਹਨਾਂ ਦੀ ਗੱਡੀ ਬੇਕਾਬੂ ਹੋ ਕੇ ਪੁਲ ਉਪਰ ਲੱਗੀ ਰੇਲਿੰਗ ‘ਚ ਟਕਰਾ ਗਈ ਜਿਸ ਵਿੱਚ ਜੋਧ ਸਿੰਘ ਦੀ ਮੌਤ ਹੋ ਗਈ। ਜਦੋਂ ਕਿ ਉਸ ਦਾ ਦੂਸਰਾ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ।
ਪਰਿਵਾਰਿਕ ਮੈਂਬਰਾਂ ਮੁਤਾਬਿਕ ਜੋਧ ਸਿੰਘ ਨੇ ਵਿਦੇਸ਼ ਜਾਣ ਲਈ ਵੀ ਫਾਈਲ ਲਗਵਾਈ ਹੋਈ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਘਰ ਦਾ ਚਿਰਾਗ ਬੁੱਝ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਵਾਹਨ ਨੂੰ ਇੱਕ ਸਾਈਡ ਤੇ ਕਰਵਾਇਆ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।