ਲੁਧਿਆਣਾ 16 ਮਈ 2025 – ਰੇਤ ਮਾਫੀਆਂ ਖਿਲਾਫ ਲੜਾਈ ਲੜ੍ਹਦਿਆਂ 17 ਅਪ੍ਰੈਲ ਨੂੰ ਸਹਿਯੋਗੀਆਂ ਸਮੇਤ ਉਨ੍ਹਾਂ ਦੇ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਈ ਹਾਈ ਕੋਰਟ ਦੀ ਵਕੀਲ ਸਿਮਰਨ ਕੌਰ ਗਿੱਲ ਅਤੇ ਉਨ੍ਹਾਂ ਦੇ ਵਕੀਲ ਹਰਕਮਲ ਸਿੰਘ ਮੇਘੋਵਾਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਬੀਤੇ ਦਿਨੀਂ ਸਿਮਰਨ ਕੌਰ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਜਾਨਲੇਵਾ ਕਰਨ ਵਾਲੇ ਸਾਰੇ ਦੋਸ਼ੀਆਂ ਦੀਆਂ ਸ਼ੈਸ਼ਨ ਕੋਰਟ ਵਿੱਚੋਂ ਜਮਾਨਤਾਂ ਰੱਦ ਹੋ ਗਈਆਂ ਹਨ ਅਤੇ ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਅਸੀਂ ਕਿਸੇ ਵੀ ਦੋਸ਼ੀ ਨੂੰ ਬਚਣ ਦਾ ਮੌਕਾ ਨਹੀਂ ਦੇਵਾਂਗੇ। ਬਾ-ਦਲੀਲ ਜਿਵੇਂ ਸ਼ੈਸ਼ਨ ਕੋਰਟ ਚੋਂ ਸਾਰਿਆਂ ਦੀਆਂ ਜਮਾਨਤਾਂ ਰੱਦ ਕਰਵਾਈਆਂ ਹਨ ਸਿਮਰਨ ਕੌਰ ਗਿੱਲ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਜਮਾਨਤਾਂ ਰੱਦ ਹੋਈਆਂ ਹਨ ਤਾਂ ਉਹ ਏਹ ਸਾਬਿਤ ਕਰਨ ਲਈ ਕਾਫੀ ਹੈ ਕਿ ਮਾਮਲਾ ਕਿਨ੍ਹਾਂ ਗੰਭੀਰ ਹੈ ਅਤੇ ਪੁਲਿਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ ਜੋ ਸ਼ਰੇਆਮ ਘੁੰਮ ਕੇ ਦਹਿਸ਼ਤ ਫੈਲਾ ਰਹੇ ਹਨ ਜਿਨ੍ਹਾਂ ਤੋਂ ਮੈਨੂੰ ਅਤੇ ਪਿੰਡ ਗੌਂਸਗੜ੍ਹ ਤੋਂ ਰੇਤ ਮਾਫੀਆਂ ਖਿਲਾਫ ਸੰਘਰਸ਼ ਲੜ੍ਹ ਰਹੇ ਸਾਡੇ ਸਹਿਯੋਗੀਆਂ ਨੂੰ ਜਾਨ ਦਾ ਖਤਰਾ ਹੈ।
ਉਨ੍ਹਾਂ ਮੇਘੋਵਾਲ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਦਲੀਲਾਂ ਅੱਗੇ ਰੇਤ ਮਾਫੀਆ ਦਾ ਝੂਠ ਬੋਨਾ ਪੈ ਗਿਆ ਤੇ ਸੁਖਦੇਵ ਸਿੰਘ ਬਿੱਲਾ ਪੁੱਤਰ ਅਵਤਾਰ ਸਿੰਘ ਵਾਸੀ ਸਸਰਾਲੀ ਕਲੋਨੀ, ਅਵਤਾਰ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਸਸਰਾਲੀ ਕਲੋਨੀ, ਸੁਖਬੀਰ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਸਸਰਾਲੀ ਕਲੋਨੀ, ਪਰਮਜੀਤ ਸਿੰਘ ਪੰਮਾ ਪੁੱਤਰ ਸੁਖਵੀਰ ਸਿੰਘ ਵਾਸੀ ਸਸਰਾਲੀ ਕਲੋਨੀ, ਗੁਰਦੀਪ ਸਿੰਘ ਠੰਡੂ ਪੁੱਤਰ ਸੁਖਵੀਰ ਸਿੰਘ ਵਾਸੀ ਸਸਰਾਲੀ ਕਲੋਨੀ, ਗੁਰਮੁੱਖ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਰੌੜ, ਦਿਲਬਾਗ ਸਿੰਘ ਸੋਨੀ ਪੁੱਤਰ ਅਜਮੇਰ ਸਿੰਘ ਵਾਸੀ ਬੂਥਗੜ੍ਹ ਅਤੇ ਇੱਕ ਨਾਮਾਲੂਮ ਔਰਤ ਦੀਆਂ ਜਮਾਨਤਾਂ ਰੱਦ ਹੋ ਗਈਆਂ ਹਨ। ਐਡਵੋਕੇਟ ਮੇਘੋਵਾਲ ਨੇ ਕਿਹਾ ਕਿ ਪਹਿਲਾਂ ਦਰਜ ਹੋਈ ਰਿਪੋਰਟ ‘ਚ ਧਾਰਾਵਾਂ ਦਾ ਹੋਰ ਵਾਧਾ ਹੋਣਾ ਅਤੇ ਹੁਣ ਸਾਰੇ ਅਰੋਪੀਆਂ ਦੀਆਂ ਜਮਾਨਤਾਂ ਰੱਦ ਹੋਣਾ ਰੇਤ ਮਾਫੀਆ ਖਿਲਾਫ ਸੰਘਰਸ਼ ਲੜ੍ਹ ਰਹੇ ਲੋਕਾਂ ਦੀ ਜਿੱਤ ਹੈ। ਇਸ ਮੌਕੇ ਸੁਖਵਿੰਦਰ ਸਿੰਘ ਗਿੱਲ, ਸਰਪੰਚ ਪੁੱਤਰ ਜਸਪ੍ਰੀਤ ਸਿੰਘ ਜੱਸੀ, ਅਮਨਦੀਪ ਸਿੰਘ ਗਿੱਲ ਅਤੇ ਹੋਰ ਹਪ੍ਰੈਸ ਕਾਨਫਰੰਸ ਦੀ ਸੂਚਨਾ ਜਿਉਂ ਹੀ ਪੁਲਿਸ ਅਧਿਕਾਰੀਆਂ ਤੱਕ ਪੁੱਜੀ ਤਾਂ ਉਨ੍ਹਾਂ ਵੱਲੋਂ ਮੁੱਖ ਦੋਸੀ ਸੁਖਦੇਵ ਸਿੰਘ ਬਿੱਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਿਕਰਯੋਗ ਹੈ ਕਿ 17 ਅਪ੍ਰੈਲ 2025 ਨੂੰ ਸਿਮਰਨ ਕੌਰ ਗਿੱਲ ਉੱਤੇ ਰੇਤ ਮਾਫੀਆ ਨੇ ਜਾਨਲੇਵਾ ਹਮਲਾ ਕੀਤਾ ਸੀ ਜਿਸ ਵਿੱਚ ਸਿਮਰਨ ਕੌਰ ਗਿੱਲ, ਅਮਨਦੀਪ ਸਿੰਘ ਅਤੇ ਬਲਰਾਜ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਸਨ ਤੇ ਕਈ ਹੋਰ ਸਹਿਯੋਗੀ ਮਾਮੂਲੀ ਜਖਮੀਂ ਹੋਏ ਸਨ। ਕਾਫੀ ਜੱਦੋ ਜਹਿਦ ਅਤੇ ਮਾਨਯੋਗ ਗਵਰਨਰ ਪੰਜਾਬ ਦੇ ਦਖਲ ਤੋਂ ਬਾਅਦ ਥਾਣਾ ਮੇਹਰਬਾਨ ‘ਚ ਮੁੱਕਦਮਾ ਨੰਬਰ 43 ਦਰਜ ਹੋਇਆ ਸੀ ਤੇ ਅਰੋਪੀਆਂ ਉੱਤੇ ਸਿਮਰਨ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਮੁਕੱਦਮੇਂ ਦੀਆਂ ਪਹਿਲੀਆਂ ਧਾਰਾਵਾਂ 118(1), 115(2), 74, 351(2), 191(3) ਅਤੇ 190 ਬੀਐਨਐਸ ਵਿੱਚ ਧਾਰਾ 61(2), 126(2), 189(1), 118(2) ਬੀਐਨਐਸ ਦਾ ਹੋਰ ਵਾਧਾ ਹੋ ਗਿਆ ਸੀ।