ਫਿਰੋਜਪੁਰ, 16 ਅਗਸਤ 2025 : ਪੰਜਾਬ ਦੇ ਫਿਰੋਜਪੁਰ (Ferozepur) ਸ਼ਹਿਰ ਵਿਖੇ ਅੱਜ ਬਾਰਡਰ ਸਕਿਓਰਿਟੀ ਫੋਰਸ (ਬੀ. ਐਸ. ਐਫ.) ਵਲੋਂ ਇਕ ਵਿਅਕਤੀ ਨੂੰ ਸ਼ੱਕੀ ਹਾਲਾਤਾਂ (Suspicious circumstances) ਵਿਚ ਪਕੜਿਆ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਕੜੇ ਗਏ ਵਿਅਕਤੀ ਦਾ ਸਬੰਧ ਪਾਕਿਸਤਾਨ ਨਾਲ ਹੋਣ ਦੇ ਸ਼ੱਕ ਹੇਠ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਕਿਥੋਂ ਕੀਤੀ ਗਈ ਹੈ ਵਿਅਕਤੀ ਦੀ ਫੜੋ-ਫੜੀ
ਪੰਜਾਬ ਦੇ ਫਿਰੋਜਪੁਰ ਵਿਚ ਜੋ ਬੀ. ਐਸ. ਐਫ. (B. S. F.) ਵੱਲੋਂ ਇਕ ਵਿਅਕਤੀ ਦੀ ਫੜੋ-ਫੜੀ ਕੀਤੀ ਗਈ ਹੈ ਉਹ ਸਤਲੁਜ ਨਦੀ ਦੇ ਨੇੜੇ ਪਿੰਡ ਹਜਾਰਾ ’ਚ ਕੀਤੀ ਗਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਬੀ. ਐਸ. ਐਫ. ਨੂੰ ਪੁੱਖਤਾ ਜਾਣਕਾਰੀ ਮਿਲੀ ਸੀ ਕਿ ਬਾਰਡਰ ਪਾਰ ਤੋਂ ਕੋਈ ਗਤੀਵਿਧੀ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਅਤੇ ਸਤਲੁਜ ਦੇ ਕੰਢੇ ਵੀ ਕੁਝ ਹਰਕਤ ਦੇਖੀ ਜਾ ਰਹੀ ਸੀ, ਜਿਸਨੂੰ ਧਿਆਨ ਵਿੱਚ ਰੱਖਦਿਆਂ ਬੀ. ਐਸ. ਐਫ. ਨੇ ਇਲਾਕੇ ਨੂੰ ਘੇਰਾ ਪਾ ਲਿਆ ਅਤੇ ਕਾਰਵਾਈ ਕਰਦਿਆਂ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ।
ਕੌਣ ਹੈ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ
ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸਬੰਧੀ ਬੀ. ਐਸ. ਐਫ. ਵੱਲੋਂ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਏਜੰਸੀਆਂ ਵੱਲੋਂ ਸ਼ੱਕੀ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਸ਼ੱਕ ਹੈ ਕਿ ਇਸ ਦਾ ਸਬੰਧ ਸਰਹੱਦ ਪਾਰ ਦੇ ਕਿਸੇ ਨੈੱਟਵਰਕ ਨਾਲ ਜੁੜਿਆ ਹੋ ਸਕਦਾ ਹੈ ਉਹ ਨਸ਼ੀਲੇ ਪਦਾਰਥਾਂ ਜਾਂ ਹਥਿਆਰਾਂ (Drugs or weapons) ਦੀ ਤਸਕਰੀ ਵਿੱਚ ਸ਼ਾਮਲ ਹੋ ਸਕਦਾ ਹੈ । ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
Read More : ਪੰਜਾਬ ਵਿੱਚ ਬੀ. ਐਸ. ਐਫ. ਦਾ ਅਧਿਕਾਰ ਖੇਤਰ ਵਧਾਉਣ ਦਾ ‘ਆਪ’ ਨੇ ਕੀਤਾ ਸਖ਼ਤ ਵਿਰੋਧ