ਬੀ. ਕੇ. ਯੂ. (ਉਗਰਾਹਾਂ) ਨੇ ਲਾਇਆ ਥਾਣਾ ਸਦਰ ਨਾਭਾ ਅੱਗੇ ਧਰਨਾ

0
14
B. K. U. (Ugrahan)

ਨਾਭਾ, 22 ਨਵੰਬਰ 2025 : ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) (Indian Farmers Union (Ugrahan) ਬਲਾਕ ਨਾਭਾ ਵਲੋਂ ਜਿ਼ਲਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ, ਬਲਾਕ ਪ੍ਰਧਾਨ ਰਾਜਿੰਦਰ ਸਿੰਘ ਕਕਰਾਲਾ, ਹਰਜਿੰਦਰ ਸਿੰਘ ਸਾਲੂਵਾਲ ਦੀ ਅਗਵਾਈ ਵਿਚ ਸਦਰ ਥਾਣਾ (Sadar Police Station) ਨਾਭਾ ਦੇ ਗੇਟ ਅੱਗੇ ਧਰਨਾ (Protest) ਲਗਾ ਕੇ ਪੁਲਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ ।

ਕਿਸਾਨ ਆਗੂਆਂ ਨੇ ਲਗਾਏ ਨਜਾਇਜ਼ ਕੇਸ ਦਰਜ ਕਰਨ ਦੇ ਦੋਸ਼

ਇਸ ਮੌਕੇ ਪ੍ਰਧਾਨ ਰਾਜਿੰਦਰ ਸਿੰਘ ਕਕਰਾਲਾ ਤੋਂ ਇਲਾਵਾ ਪੀੜਤ ਕਿਸਾਨ (Victim farmer) ਹਰਪਵਿੱਤਰ ਸਿੰਘ ਨੇ ਦੋਸ਼ ਲਗਾਇਆ ਕਿ ਸਦਰ ਪੁਲਸ ਵਲੋਂ ਇੱਕ ਅਸਰ ਰਸੂਖ ਵਾਲੇ ਵਿਅਕਤੀ ਵਲੋਂ ਆਪਣਾ ਰਸੂਖ ਵਰਤ ਕੇ ਮੇਰੇ ਸਮੇਤ ਮੇਰੇ ਭਰਾ ਚਮਕੌਰ ਸਿੰਘ, ਮੇਰੇ ਬੇਟੇ ਇੰਦਰਜੀਤ ਸਿੰਘ, ਭਤੀਜੇ ਤਰਨਪ੍ਰੀਤ ਸਿੰਘ ਅਤੇ ਮਜ਼ਦੂਰ ਨਾਜਰ ਸਿੰਘ ਉਪਰ ਨਜਾਇਜ਼ ਮਾਮਲਾ ਦਰਜ ਕਰਵਾ ਦਿੱਤਾ ਗਿਆ, ਜਦਕਿ ਸਾਡੇ ਵਲੋਂ ਕਈ ਦਿਨ ਪਹਿਲਾਂ ਇਨਸਾਫ਼ ਲਈ ਐਸ. ਐਸ. ਪੀ. ਪਟਿਆਲਾ ਨੂੰ ਦਰਖਾਸਤ ਦਿੱਤੀ ਜਦੋਂਕਿ ਉਲਟਾ ਸਾਡੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਗਈ, ਜਿਸ ਦੇ ਇਨਸਾਫ ਲਈ ਅਸੀਂ ਇਹ ਕਦਮ ਚੁਕਿਆ ਹੈ ਜਦੋਂ ਇਸ ਸਬੰਧੀ ਮੌਕੇ ਤੇ ਪਹੁੰਚੀ ਡੀ. ਐਸ. ਪੀ. (ਨਾਭਾ) ਮਨਦੀਪ ਕੌਰ (D. S. P. (Nabha) Mandeep Kaur) ਅਤੇ ਐਸ. ਐਚ. ਓ. ਜਸਵਿੰਦਰ ਸਿੰਘ ਖੋਖਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੌੜਾਕਲਾਂ ਦੀ ਦੋ ਧਿਰਾਂ ਵਿਚ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ ।

ਜਸਵੀਰ ਸਿੰਘ ਕਲਾਰ ਸਾਬਕਾ ਜੱਜ ਨੇ ਦਿੱਤੀ ਸੀ ਦਰਖਾਸਤ

ਜਸਵੀਰ ਸਿੰਘ ਕਲਾਰ ਸਾਬਕਾ ਜੱਜ ਵਾਸੀ ਬੌੜਾਕਲਾਂ ਵਲੋਂ ਦਰਖਾਸਤ ਦਿੱਤੀ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਇਨਾਂ ਵਿਅਕਤੀਆਂ ਖਿਲਾਫ ਧੱਕੇਸ਼ਾਹੀ ਤੇ ਚੋਰੀ ਦਾ ਇਲਜਾਮ ਲਾਇਆ ਸੀ, ਜਿਸ ਦੇ ਸਬੰਧ ਵਿੱਚ ਇਹ ਕਾਰਵਾਈ ਕੀਤੀ । ਹੁਣ ਅਸੀਂ ਚਾਰ ਦਿਨਾਂ ਵਿੱਚ ਇਸ ਕੇਸ ਦੀ ਇਨਕੁਆਰੀ ਕਰਕੇ ਜ਼ੋ ਸਚਾਈ ਸਾਹਮਣੇ ਆਵੇਗੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ ਤੇ ਇਨ੍ਹਾਂ ਨਾਲ ਪੂਰਾ ਇਨਸਾਫ ਕੀਤਾ ਜਾਵੇਗਾ । ਡੀ. ਐਸ. ਪੀ. ਦੇ ਭਰੋਸੇ ਤੋਂ ਬਾਅਦ ਕਿਸਾਨ ਯੂਨੀਅਨ ਵਲੋਂ ਫੈਸਲੇ ਦਾ ਇੰਤਜ਼ਾਰ ਕਰਨ ਦੀ ਗੱਲ ਕਹਿੰਦਿਆਂ ਧਰਨਾ ਚੁੱਕ ਲਿਆ ਗਿਆ ।

Read more : ਟਰਾਲੀ ਚੋਰੀ ਸਬੰਧੀ ਕਿਸਾਨਾਂ ਵਪਾਰੀਆਂ ਅਤੇ ਕੌਂਸਲਰਾਂ ਲਗਾਇਆ ਵਿਸ਼ਾਲ ਧਰਨਾ

LEAVE A REPLY

Please enter your comment!
Please enter your name here