ਬਾਈਕ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਪਲਟਿਆ ਆਟੋ, ਡਰਾਈਵਰ ਸਮੇਤ 4 ਜ਼ਖਮੀ
ਫਾਜ਼ਿਲਕਾ ਚ ਅੱਜ ਇਕ ਬਾਈਕ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਵਾਰੀਆਂ ਨਾਲ ਭਰਿਆ ਆਟੋ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ। ਇਸ ਹਾਦਸੇ ਵਿੱਚ ਆਟੋ ਚਾਲਕ ਸ਼ੇਰਚੰਦ ਅਤੇ ਤਿੰਨ ਮਹਿਲਾ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਇਹ ਘਟਨਾ ਸਲੇਮਸ਼ਾਹ ਰੋਡ ਤੋਂ ਚੌਕ ਘੰਟਾਘਰ ਵੱਲ ਜਾਂਦੇ ਸਮੇਂ ਆਸ਼ੀਰਵਾਦ ਹਸਪਤਾਲ ਨੇੜੇ ਵਾਪਰੀ। ਆਟੋ ਵਿੱਚ ਛੇ ਦੇ ਕਰੀਬ ਮਹਿਲਾ ਸਵਾਰੀਆਂ ਸਵਾਰ ਸਨ, ਜਿਨ੍ਹਾਂ ਨੂੰ ਡਰਾਈਵਰ ਰਾਮਪੁਰਾ ਉਤਾਰਨ ਜਾ ਰਿਹਾ ਸੀ। ਅਚਾਨਕ ਬਾਈਕ ਸਵਾਰ ਕੁਝ ਨੌਜਵਾਨਾਂ ਨੇ ਆਟੋ ਅੱਗੇ ਕੱਟ ਮਾਰਿਆ।
ਸਾਰੇ ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਗਿਆ ਭਰਤੀ
ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬਾਈਕ ਸਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਆਟੋ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਇਆ। ਆਟੋ ਚਾਲਕ ਸ਼ੇਰਚੰਦ ਨੇ ਦੱਸਿਆ ਕਿ ਉਹ ਹੌਲੀ ਗਤੀ ਨਾਲ ਆਟੋ ਚਲਾ ਰਿਹਾ ਸੀ। ਇਹ ਹਾਦਸਾ ਬਾਈਕ ਸਵਾਰ ਨੌਜਵਾਨਾਂ ਦੀ ਲਾਪਰਵਾਹੀ ਕਾਰਨ ਵਾਪਰਿਆ। ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਦਿੱਲੀ ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਰੋਸ ਪ੍ਰਦਰਸ਼ਨ