ਜਿੰਨਾ ਚਿਰ ਤੁਸੀਂ ਸੱਤਾ ’ਚ ਰਹੇ ਕੋਈ ਕੰਮ ਕਾਨੂੰਨ ਅਨੁਸਾਰ ਨਹੀਂ ਹੋਇਆ : ਪਨੂੰ

0
81
Baltej Pannu

ਚੰਡੀਗੜ੍ਹ, 2 ਜੁਲਾਈ 2025 : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਿਆਸੀ ਨਿਸ਼ਾਨ ਲਗਾਉਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਬਲਤੇਜ ਪਨੂੰ (Baltej Pannu) ਨੇ ਮਜੀਠੀਆ ਦੀ ਪੇਸ਼ੀ ਦੌਰਾਨ ਸੁਖਬੀਰ ਸਿੰਘ ਬਾਦਲ ਵਲੋਂ ਰੋਕੇ ਜਾਣ ਤੇ ਪੁਲਸ ਵਲੋ਼ ਹਿਰਾਸਤ ਵਿਚ ਲਏ ਜਾਣ ਨੂੰ ਐਮਰਜੈਂਸੀ ਆਖਣ ਤੇ ਕਿਹਾ ਕਿ ਜਿੰਨਾਂ ਚਿਰ ਤੁਸੀਂ ਸੱਤਾ ਵਿਚ ਰਹੇ ਕੋਈ ਕੰਮ ਕਾਨੂੰਨ ਅਨੁਸਾਰ ਨਹੀਂ ਹੋਇਆ ।

ਬਲਤੇਜ ਪੰਨੂ ਨੇ ਸੁਖਬੀਰ ਬਾਦਲ ਨੂੰ ਯਾਦ ਕਰਵਾਈ ਐਮਰਜੈਂਸੀ ਦੀ ਗੱਲ

ਬਲਤੇਜ ਪੰਨੂ ਨੇ ਸੁਖਬੀਰ ਬਾਦਲ (Sukhbir Badal) ਨੂੰ ਯਾਦ ਕਰਵਾਇਆ ਗਿਆ ਕਿ ਜੇਕਰ ਐਮਰਜੈਂਸੀ ਦੀ ਹੀ ਗੱਲ ਹੈ ਤਾਂ ਐਮਰਜੈਂਸੀ ਤਾਂ ਉਸ ਵੇਲੇ ਲੱਗੀ ਸੀ ਜਦੋਂ ਤੁਸੀਂ ਕੋਟਕਪੂਰਾ ’ਚ ਸ਼ਾਂਤਮਈ ਲੋਕਾਂ `ਤੇ ਗੰਦਾ ਪਾਣੀ ਛਿੜਕਿਆ, ਅੱਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਈਆਂ ਸਨ ਤੇ ਤੁਹਾਡੀ ਹੀ ਕੰਪਨੀ ਦੀਆਂ ਬਸਾਂ ਨੇ ਲੋਕਾਂ ਨੂੰ ਦਰੜਿਆ ਸੀ ।

ਲੋਕਾਂ ਨੂੰ ਯਾਦ ਹਨ 10 ਸਾਲਾਂ ਦੀਆਂ ਗੈਰ ਕਾਨੂੰਨੀ ਵਿਧੀਆ : ਪਨੂੰ

ਆਪ ਆਗੂ ਬਲਤੇਜ ਪਨੂੰ ਨੇ ਸੁਖਬੀਰ ਬਾਦਲ ਨੂੰ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ (Shiromani Akali Dal) ਦੀ ਸਰਕਾਰ ਦੇ ਕਾਰਜਕਾਲ ਦੌਰਾਨ ਜੋ 10 ਸਾਲਾਂ ਵਿਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਸਾਰੀਆਂ ਲੋਕਾਂ ਨੂੰ ਯਾਦ ਹਨ। ਪਨੂੰ ਨੇ ਸਪੱਸ਼ਟ ਆਖਿਆ ਕਿ ਚਿੰਤਾ ਇਸ ਗੱਲ ਦੀ ਹੋ ਰਹੀ ਹੈ ਜੋ ਵਿਜੀਲੈਂਸ ਜਾਂਚ (Vigilance investigation) ਅੱਜ ਮਜੀਠੀਆ ਤੱਕ ਪਹੁੰਚੀ ਹੈ ਉਹ ਕਿਧਰੇ ਤੁਹਾਡੇ ਘਰ ਦੇ ਬਾਕੀ ਜੀਆਂ ਵੱਲ ਹੀ ਨਾ ਆ ਜਾਵੇ।

Read More : ਡਾਇਰੈਕਟਰ ਕਮਿਊਨੀਕੇਸ਼ਨ ਬਲਤੇਜ ਪਨੂੰ ਨੇ ਦਿੱਤਾ ਅਸਤੀਫ਼ਾ

LEAVE A REPLY

Please enter your comment!
Please enter your name here