ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਝੋਨੇ ਦੀ ਆਮਦ 28 ਹਜ਼ਾਰ ਮੀਟਰਿਕ ਟਨ ਹੋਈ

0
77
Arrival of paddy

ਪਟਿਆਲਾ, 29 ਸਤੰਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਝੋਨੇ ਦੀ ਖ਼ਰੀਦ ਲਈ ਬਣਾਏ 108 ਖ਼ਰੀਦ ਕੇਂਦਰਾਂ ਵਿਚੋਂ 36 ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਬੀਤੇ ਦਿਨ ਤੱਕ ਪਟਿਆਲਾ ਦੀਆਂ ਮੰਡੀਆਂ ‘ਚ 28 ਹਜ਼ਾਰ 46 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ 26 ਹਜ਼ਾਰ 199 ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ।

ਕਿਸਾਨ ਮੰਡੀਆਂ ‘ਚ ਨਿਰਧਾਰਤ ਨਮੀ ਵਾਲਾ ਸੁੱਕਾ ਝੋਨਾ ਹੀ ਲਿਆਉਣ : ਡਿਪਟੀ ਕਮਿਸ਼ਨਰ

ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ‘ਚ ਆਪਣੀ ਝੋਨੇ ਦੀ ਫ਼ਸਲ (Paddy crop) ਨਿਰਧਾਰਤ ਨਮੀ ਵਾਲੀ ਤੇ ਸੁਕਾ ਕੇ ਲਿਆਉਣੀ ਯਕੀਨੀ ਬਣਾਉਣ ਤਾਂ ਕਿ ਉਨ੍ਹਾਂ ਨੂੰ ਮੰਡੀਆਂ ‘ਚ ਆਪਣੀ ਫ਼ਸਲ ਵੇਚਣ ਸਮੇਂ ਜ਼ਿਆਦਾ ਸਮਾਂ ਉਡੀਕ ਨਾ ਕਰਨੀ ਪਵੇ । ਉਨ੍ਹਾਂ ਦੱਸਿਆ ਕਿ ਹੁਣ ਤੱਕ ਖ਼ਰੀਦ ਕੀਤੇ ਝੋਨੇ ਵਿਚੋਂ ਪਨਗਰੇਨ ਵੱਲੋਂ 11168 ਮੀਟਰਿਕ ਟਨ, ਮਾਰਕਫੈਡ ਵੱਲੋਂ 5317 ਮੀਟਰਿਕ ਟਨ, ਪਨਸਪ ਵੱਲੋਂ 5659 ਮੀਟਰਿਕ ਟਨ ਅਤੇ ਪੰਜਾਬ ਰਾਜ ਗੋਦਾਮ ਨਿਗਮ ਵੱਲੋਂ 4055 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ ।

ਜੇਕਰ ਮੰਡੀਆਂ ‘ਚ ਵਾਧੂ ਨਮੀ ਵਾਲਾ ਗਿੱਲਾ ਝੋਨਾ ਆਵੇਗਾ ਤਾਂ ਦਾਣੇ ਹਰੇ ਰਹਿਣ ਕਰਕੇ ਬਦਰੰਗ ਹੋਣ ਨਾਲ ਚਾਵਲਾਂ ਦੀ ਗੁਣਵੱਤਾ ਮਾੜੀ ਹੋ ਜਾਵੇਗੀ

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜੇਕਰ ਮੰਡੀਆਂ ‘ਚ ਵਾਧੂ ਨਮੀ ਵਾਲਾ ਗਿੱਲਾ ਝੋਨਾ (Wet rice) ਆਵੇਗਾ ਤਾਂ ਦਾਣੇ ਹਰੇ ਰਹਿਣ ਕਰਕੇ ਬਦਰੰਗ ਹੋਣ ਨਾਲ ਚਾਵਲਾਂ ਦੀ ਗੁਣਵੱਤਾ ਮਾੜੀ ਹੋ ਜਾਵੇਗੀ, ਜਿਸ ਦੇ ਨੁਕਸਾਨ ਹੀ ਨੁਕਸਾਨ ਹਨ । ਇਸ ਤੋਂ ਬਿਨ੍ਹਾਂ ਜੇਕਰ ਵਾਧੂ ਨਮੀ ਵਾਲਾ ਝੋਨਾ ਮੰਡੀਆਂ ‘ਚ ਆਵੇਗਾ ਤਾਂ ਉਸ ਨੂੰ ਸੁਕਾਉਣ ਲਈ ਕਿਸਾਨਾਂ ਨੂੰ ਵਾਧੂ ਸਮਾਂ ਮੰਡੀਆਂ ਵਿੱਚ ਬੈਠਣਾ ਪਵੇਗਾ, ਇਸ ਕਰਕੇ ਕੋਈ ਵੀ ਕਿਸਾਨ ਨਿਰਧਾਰਤ ਨਮੀ ਤੋਂ ਵਾਧੂ ਨਮੀ ਵਾਲਾ ਗਿੱਲਾ ਝੋਨਾ ਮੰਡੀਆਂ ਵਿੱਚ ਨਾ ਲਿਆਵੇ ।

ਝੋਨੇ ਦੀ ਖ਼ਰੀਦ ਪ੍ਰਕ੍ਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਕੀਤੇ ਹੋਏ ਹਨ

ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਪ੍ਰਕ੍ਰਿਆ (Paddy procurement process) ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਕੀਤੇ ਹੋਏ ਹਨ ਅਤੇ ਕਿਸਾਨਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਸਮੇਂ ਸਿਰ ਖਰੀਦਿਆ ਜਾਵੇਗਾ, ਇਸ ਲਈ ਕਿਸਾਨ ਸਹਿਯੋਗ ਕਰਨ ਤੇ ਕੇਵਲ ਸੁੱਕਾ ਝੋਨਾ ਹੀ ਮੰਡੀਆਂ ‘ਚ ਲਿਆਉਣ ।

Read More : ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪਟਿਆਲਾ ਮੰਡੀ ‘ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ

LEAVE A REPLY

Please enter your comment!
Please enter your name here