ਅਕੀਲ ਸੀ 18 ਸਾਲ ਤੋਂ ਦਿਮਾਗੀ ਤੌਰ ਤੇ ਪ੍ਰੇਸ਼ਾਨ : ਮੁਹੰਮਦ ਮੁਸਤਫਾ

0
6
Mohammad Mustafa

ਚੰਡੀਗੜ੍ਹ, 22 ਅਕਤੂਬਰ 2025 : ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ (Muhammad Mustafa) ਨੇ ਆਪਣੇ ਪੁੱਤਰ ਅਕੀਲ ਦੀ ਮੌਤ ਤੋਂ ਬਾਅਦ ਸਾਹਮਣੇ ਆਉਂਦਿਆਂ ਦੱਸਿਆ ਕਿ ਮੈਂ ਆਪਣੇ ਅੰਦਰ ਦੇ ਪਿਤਾ ਨੂੰ ਸੁਲਾ ਦਿੱਤਾ ਹੇ ਤੇ ਮੇਰੇ ਅੰਦਰ ਹੁਣ ਇਕ ਸਿਪਾਹੀ ਜਾਗ ਗਿਆ ਹੈ । ਉਨ੍ਹਾਂ ਆਖਿਆ ਕਿ ਝੂਠ ਦੇ ਪੈਰ ਨਹੀਂ ਹੁੰਦੇ (Lies have no legs) ਅਤੇ ਸੱਚ ਸਭ ਦੇ ਸਾਹਮਣੇ ਆ ਹੀ ਜਾਵੇਗਾ।

ਅਕੀਲ ਸੀ 18 ਸਾਲ ਤੋਂ ਦਿਮਾਗੀ ਤੌਰ ਤੇ ਪ੍ਰੇਸ਼ਾਨ : ਮੁਹੰਮਦ ਮੁਸਤਫਾ

ਅਕੀਲ ਦੇ ਪਿਤਾ ਤੇ ਸਾਬਕਾ ਡੀ. ਜੀ. ਪੀ. ਪੰਜਾਬ ਮੁਹੰਮਦ ਮੁਸਤਫਾ ਨੇ ਦੱਸਿਆ ਕਿ ਅਕੀਲ ਜੋ ਕਿ 18 ਸਾਲਾਂ ਤੋਂ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ ਅਤੇ ਉਨ੍ਹਾਂ ਵਲੋਂ ਉਸਦਾ ਇਲਾਜ ਕਰਵਾਇਆ ਗਿਆ ਪਰ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ । ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਪੁਲਸ ਕਸਟਡੀ (Police custody) ਵਿਚ ਵੀ ਰਿਹਾ ਤੇ ਉਹ ਇਲਾਜ ਦੌਰਾਨ ਕਈ ਵਾਰ ਤਾਂ ਹਿੰਸਕ ਹੋ ਜਾਂਦਾ ਸੀ ਅਤੇ ਇਕ ਵਾਰ ਤਾਂ ਮੇਰੀ ਨੂੰਹ ਦੀ ਜਾਨ ਜਾਂਦੇ ਜਾਂਦੇ ਬਚੀ, ਉਦੋਂ ਮੈਂ ਖੁਦ ਅਕੀਲ ਨੂੰ ਪੁਲਸ ਦੇ ਹਵਾਲੇ ਕੀਤਾ ਸੀ ਤੇ ਉਸ ਤੋਂ ਬਾਅਦ ਦੁਪਹਿਰ ਤੱਕ ਉਸਦੀ ਮਾਂ, ਨੂੰਹ ਅਤੇ ਭੈਣ ਰੌਣ ਲੱਗੀਆਂ, ਜਿਸ ਤੋਂ ਬਾਅਦਦ ਮੇਰਾ ਵੀ ਦਿਲ ਪਿਘਲ ਗਿਆ ਅਤੇ ਰਾਤ ਤੱਕ ਸਿ਼ਕਾਇਤ ਵਾਪਸ ਲੈ ਲਈ ਗਈ ।

ਅਕੀਲ ਦਾ ਹੋ ਚੁੱਕਿਆ ਸੀ 40 ਫੀਸਦੀ ਦਿਮਾਗ ਖਰਾਬ

ਮੁਸਤਫਾ ਨੇ ਅੱਗੇ ਦੱਸਿਆ ਕਿ ਉਸ ਦਾ 40 ਫੀਸਦੀ ਦਿਮਾਗ ਖਰਾਬ (40 percent brain damaged) ਹੋ ਚੁੱਕਿਆ ਸੀ । ਅਕੀਲ 2006 ਤੋਂ ਨਸ਼ੇ ਦੀ ਗ੍ਰਿਫ਼ਤ ਵਿਚ ਸੀ। ਸਾਫਟ ਡਰੱਗ ਤੋਂ ਸ਼ੁਰੂ ਹੋ ਕੇ ਹੈਰੋਇਨ ਅਤੇ ਐਸਿਡ ਡਰੱਗ ਤੱਕ ਪਹੁੰਚ ਗਿਆ ਸੀ, ਜਿਸ ਨਾਲ ਉਸ ਦਾ ਦਿਮਾਗ ਖਰਾਬ ਹੋਇਆ। ਮੈਂ 18 ਸਾਲ ਤੱਕ ਉਸ ਦਾ ਇਲਾਜ ਕਰਵਾਇਆ, ਉਸ ਦੇ ਕਈ ਸਕੂਲ ਬਦਲੇ ਪਰ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਮੈਂ ਕਈ ਵਾਰ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਫੜਾਇਆ ਤਾਂ ਕਿ ਉਸ ਨੂੰ ਮਿਲਣ ਵਾਲਾ ਨਸ਼ਾ ਬੰਦ ਹੋ ਸਕੇ ਪਰ ਮੈਂ ਸਫ਼ਲ ਨਹੀਂ ਹੋ ਸਕਿਆ । ਅਕੀਲ ਜਦੋਂ ਵੀ ਹਿੰਸਕ ਹੁੰਦਾ ਸੀ ਤਾਂ ਮੈਂ ਪੁਲਿਸ ਨੂੰ ਬੁਲਾਉਂਦਾ ਸੀ ।

ਅਕੀਲ ਦਾ ਰੂਟੀਨ ਸੀ ਉਹ ਸਾਰਾ ਦਿਨ ਸਂੌਦਾ ਸੀ ਤੇ ਰਾਤ ਨੂੰ ਜਾਗਦਾ ਸੀ

ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਉਸ ਦਾ ਰੁਟੀਨ ਸੀ ਕਿ ਉਹ ਦਿਨ ਭਰ ਸੌਂਦਾ ਸੀ ਅਤੇ ਰਾਤ ਨੂੰ ਜਾਗਦਾ ਸੀ। ਮੌਤ ਵਾਲੇ ਦਿਨ ਉਸ ਦੀ ਭੈਣ ਦਰਵਾਜ਼ਾ ਖੜਕਾਉਂਦੀ ਰਹੀ ਪਰ ਉਹ ਬਾਹਰ ਨਹੀਂ ਆਇਆ। ਸਾਬਕਾ ਡੀ. ਜੀ. ਪੀ. ਨੇ ਦੱਸਿਆ ਕਿ ਉਹ ਅਕਸਰ 7 ਜਾਂ 7:30 ਵਜੇ ਉਠ ਜਾਂਦਾ ਸੀ ਪਰ ਉਸ ਦਿਨ ਦੇਰ ਹੋ ਗਈ ਸੀ । ਉਸ ਦੀ ਮਾਂ ਅਤੇ ਭੈਣ ਦਰਵਾਜ਼ਾ ਖੜਕਾ ਰਹੀਆਂ ਸਨ, ਉਹ ਬਾਹਰ ਨਹੀਂ ਆ ਰਿਹਾ ਸੀ। ਮੈਂ ਦਰਵਾਜ਼ੇ ਦੇ ਸਾਹਮਣੇ ਬੈਠਾ ਸੀ ਅਤੇ ਉਸ ਦੀ ਮਾਂ ਨੇ ਮੈਨੂੰ ਦੱਸਿਆ ਕਿ ਲਗਦਾ ਹੈ ਕਿ ਉਹ ਜ਼ਿਆਦਾ ਲੈਣ ਲੱਗਿਆ ਹੈ । ਉਸ ਨੇ ਕਈ ਦਿਨਾਂ ਤੋਂ ਖਾਣਾ ਵੀ ਨਹੀਂ ਖਾਧਾ । ਮੇਰੀ ਬੇਟੀ ਬਾਲਕਨੀ ਵਾਲੇ ਦਰਵਾਜ਼ੇ ਰਾਹੀਂ ਅੰਦਰ ਗਈ ਅਤੇ ਉਦੋਂ ਪਤਾ ਚਲਿਆ ਕਿ ਉਸਦੀ ਮੌਤ ਹੋ ਗਈ ਹੈ ।

Read More : ਮੁਹੰਮਦ ਮੁਸਤਫ਼ਾ ਨੇ ਟਵੀਟ ਕਰ ਕੈਪਟਨ ਬਾਰੇ ਕਹੀ ਇਹ ਗੱਲ

LEAVE A REPLY

Please enter your comment!
Please enter your name here