ਮਾਲੇਰਕੋਟਲਾ, 19 ਨਵੰਬਰ 2025 : ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਿੰਦਰ ਪਾਲ ਕੌਰ ਧਾਰੀਵਾਲ (District Program Officer Ratinder Pal Kaur Dhariwal) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਕੀਤੀ ਜਾ ਰਹੀ ਹੈ । ਜਿਸ ਅਧੀਨ ਜਿਲ੍ਹਾ ਮਾਲੇਰਕੋਟਲਾ ਦੇ ਵੱਖ- ਵੱਖ ਪਿੰਡਾਂ ਵਿੱਚ 11 ਆਂਗਣਵਾੜੀ ਵਰਕਰਾਂ ਅਤੇ 10 ਹੈਲਪਰਾ ਦੀ ਭਰਤੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਗਰੈਜੂਏਸ਼ਨ ਪਾਸ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਆਂਗਣਵਾੜੀ ਵਰਕਰ ਲਈ ਅਪਲਾਈ ਕਰ ਸਕਦਾ ਹੈ ਅਤੇ ਉਮੀਦਵਾਰ ਵੱਲੋਂ ਦਸਵੀ ਵਿੱਚ ਪੰਜਾਬੀ ਵਿਸ਼ਾ ਪਾਸ ਕੀਤਾ ਹੋਣਾ ਲਾਜਮੀ ਹੈ ।
ਵਿਦਿਅਕ ਯੋਗਤਾ ਸਰਟੀਫਿਕੇਟ ਅਪਲਾਈ ਕਰਨ ਦੀ ਅਤਿੰਮ ਮਿਤੀ ਤੋਂ ਪਿਹਲਾ ਜਾਰੀ ਹੋਇਆ ਹੋਣਾ ਜਰੂਰੀ ਹੈ
ਉਨ੍ਹਾਂ ਦੱਸਿਆ ਕਿ 10+2 ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਅਤੇ ਦਸਵੀਂ ਵਿੱਚ ਪੰਜਾਬੀ ਪਾਸ ਹੈਲਪਰ ਦੀ ਭਰਤੀ ਲਈ ਅਪਲਾਈ ਕਰ ਸਕਦਾ ਹੈ । ਉਨ੍ਹਾਂ ਕਿਹਾ ਕਿ ਵਿਦਿਅਕ ਯੋਗਤਾ ਸਰਟੀਫਿਕੇਟ (Educational qualification certificate) ਅਪਲਾਈ ਕਰਨ ਦੀ ਅਤਿੰਮ ਮਿਤੀ ਤੋਂ ਪਿਹਲਾ ਜਾਰੀ ਹੋਇਆ ਹੋਣਾ ਜਰੂਰੀ ਹੈ ਜਾਂ ਵਿਦਿਅਕ ਯੋਗਤਾ ਦਾ ਨਤੀਜਾ ਘਸ਼ਿਤ ਹੋਇਆ ਹੋਣਾ ਜਰੂਰੀ ਹੈ । ਉਨ੍ਹਾਂ ਹੋਰ ਦੱਸਿਆ ਕਿ ਆਂਗਣਵਾੜੀ ਵਰਕਰ ਦੀ ਭਰਤੀ ਲਈ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੈ ਅਤੇ ਆਂਗਣਵਾੜੀ ਹੈਲਪਰ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੇ ਵੱਧ ਉਮਰ 37 ਸਾਲ ਹੈ ।
ਅਨੂਸਚਿਤ/ਪਿਛੜੀਆਂ ਜਾਤੀਆਂ ਦੇ ਉਮੀਦਵਾਰ ਲਈ ਉਮਰ ਦੀ ਹੱਦ ਹੈ 42 ਸਾਲ
ਅਨੂਸਚਿਤ/ਪਿਛੜੀਆਂ ਜਾਤੀਆਂ ਦੇ ਉਮੀਦਵਾਰ ਲਈ ਉਮਰ ਦੀ ਹੱਦ 42 ਸਾਲ ਹੈ । ਦਿਵਆਂਗਜਨ ਉਮੀਦਵਾਰ ਲਈ ਅਪਲਾਈ ਕਰਨ ਦੀ ਉਮਰ ਦੀ ਹੱਦ 47 ਸਾਲ ਹੋਵੇਗੀ । ਵਿਧਵਾ ਅਤੇ ਤਲਾਕਸ਼ੁਦਾ ਉਮੀਦਵਾਰ ਲਈ ਉਮਰ ਦੀ ਉਪਰਲੀ ਹੱਦ 47 ਸਾਲ ਹੋਵੇਗੀ । ਉਨ੍ਹਾਂ ਕਿਹਾ ਕਿ ਅਪਲਾਈ ਕਰਨ ਦੀ ਮਿਤੀ 19 ਨਵੰਬਰ ਤੋਂ 10 ਦਸੰਬਰ ਤੱਕ ਹੈ ਅਤੇ ਉਮੀਦਵਾਰ ਕੇਵਲ ਆਨ-ਲਾਈਨ ਹੀ ਅਪਲਾਈ ਕਰ ਸਕਦਾ ਹੈ। ਇਸ ਭਰਤੀ ਸਬੰਧੀ ਵਿਸਥਾਰਪੂਰਕ ਵਿਗਿਆਪਨ, ਯੋਗਤਾ ਅਤੇ ਵਿਦਿਅੱਕ ਯੋਗਤਾ ਸਬੰਧੀ ਵਧੇਰੇ ਜਾਣਕਾਰੀ ਵਿਭਾਗ ਦੀ ਵੈਬਸਾਈਟ sswcd.punjab.gov.in ਤੇ ਉਪਲਬੱਧ ਹੈ ।
Read More : ਪਲੇਅ ਵੇਅ ਸਕੂਲਾਂ ਲਈ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ









