ਕੈਨੇਡਾ ਵਿਖੇ ਦਰਿਆ ਵਿਚ ਡੁੱਬ ਕੇ ਹੋਈ ਇਕ ਹੋਰ ਪੰਜਾਬੀ ਨੌਜਵਾਨ ਦੀ ਮੌ. ਤ

0
67
river in Canada

ਚੰਡੀਗੜ੍ਹ, 17 ਜੁਲਾਈ 2025 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ (Canada) ਵਿਖੇ ਇਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਇਕ ਦਰਿਆ ਵਿਚ ਡੁੱਬਣ ਕਾਰਨ ਮੌ.ਤ (Death due to drowning) ਹੋ ਗਈ ਹੈ । ਦੱਸਣਯੋਗ ਹੈ ਕਿ ਪੰਜਾਬ ਤੋਂ ਕਿੰਨੇ ਹੀ ਨੌਜਵਾਨ ਮੁੰਡੇ ਕੁੜੀਆਂ ਆਪਣੇ ਚੰਗੇ ਭਵਿੱਖ ਦੀ ਉਮੀਦ ਨਾਲ ਕੈਨੇਡਾ ਵਿਖੇ ਜਾਂਦੇ ਹਨ ਅਤੇ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਤਰੀਕਿਆਂ ਨਾਲ ਹਾਦਸਿਆਂ ਦਾ ਸਿ਼ਕਾਰ ਹੋ ਜਾਂਦੇ ਹਨ, ਜਿਸ ਨਾਲ ਜਿਥੇ ਘਰਾਂ ਦੇ ਚਿਰਾਗ ਬੁੱਝ ਜਾਂਦੇ ਹਨ, ਉਥੇ ਪਿੱਛੇ ਰਹਿ ਜਾਂਦੇ ਪਰਿਵਾਰਕ ਮੈਂਬਰਾਂ ਨੂੰ ਸੰਤਾਪ ਭੋਗਣਾ ਪੈਂਦਾ ਹੈ ।

ਕੌਣ ਹੈ ਮੌਤ ਦੇ ਘਾਟ ਉਤਰਨ ਵਾਲਾ ਨੌਜਵਾਨ

ਕੈਨੇਡਾ ਵਿਖੇ ਗਰਗ ਕੈਮਲੂਪਸ ਨੇੜੇ ਥਾਮਪਸਨ ਦਰਿਆ ਦੇ ਕਿਨਾਰੇ ਬਣੇ ਓਵਰਲੈਂਡਰ ਪਾਰਕ `ਚ ਆਪਣੇ ਸਾਥੀਆਂ ਨਾਲ ਵਾਲੀਬਾਲ ਖੇਡ ਰਿਹਾ ਸੀ ਤੇ ਬਾਲ ਦਰਿਆ ਵਿਚ ਡਿੱਗ ਗਈ, ਜਿਸਨੰ ਲੈਣ ਲਈ ਜਤਿਨ ਗਰਗ (Jatin Garg) ਦਰਿਆ (River) ਵਿਚ ਗਿਆ ਅਤੇ ਡੁੱਬ ਗਿਆ ਤੇ ਮਰ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਦਰਿਆ ਵਿਚ ਵਗ ਰਹੇ ਪਾਣੀ ਦਾ ਵਹਾਅ ਤੇਜ ਸੀ ਕਿ ਜਤਿਨ ਵੀ ਪਾਣੀ ਵਿਚ ਹੀ ਵਗ ਗਿਆ ।

Read More : ਛੇ ਤੇ ਸੱਤ ਸਾਲਾਂ ਦੀ ਉਮਰ ਦੇ ਦੋ ਬੱਚੇ ਛੱਪੜ ਵਿੱਚ ਡੁੱਬਣ ਕਾਰਨ ਉਤਰੇ ਮੌਤ ਦੇ ਘਾਟ

LEAVE A REPLY

Please enter your comment!
Please enter your name here