ਅੰਮ੍ਰਿਤਸਰ – ਤੇਜ ਬਾਰਿਸ਼ ‘ਚ ਝਬਾਲ ਰੋਡ ਦੇ ਇਲਾਕਾ ਵਾਸੀਆਂ ਨੇ ਨਗਰ ਨਿਗਮ ਖਿਲਾਫ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ ਦੇ ਝਭਾਲ ਰੋਡ ਤੇ ਪਿਛਲੇ ਕਈ ਦਿਨਾਂ ਤੋਂ ਪਾਣੀ ਨਾ ਆਉਣ ਕਰਕੇ ਇਲਾਕਾ ਵਾਸੀਆਂ ਨੇ ਅੱਜ ਤੇਜ ਬਰਸਾਤ ਦੇ ਵਿੱਚ ਹੀ ਨਗਰ ਨਿਗਮ ਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ । ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਪਾਣੀ ਨਹੀਂ ਆ ਰਿਹਾ, ਜਿਸ ਕਰਕੇ ਉਹਨਾਂ ਨੂੰ ਬਹੁਤ ਜਿਆਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : ਰਾਜਪਾਲ ਕਰਨਗੇ ਗੁਰਦਾਸਪੁਰ ਦੇ 12 ਵਿਦਿਆਰਥੀਆਂ ਦਾ ਸਨਮਾਨ, ਪੰਜਾਬ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਕੀਤਾ ਪ੍ਰਦਰਸ਼ਨ
ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ
ਇਲਾਕਾ ਵਾਸੀਆਂ ਨੇ ਕਿਹਾ ਕਿ ਨਾ ਹੀ ਨਗਰ ਨਿਗਮ ਵੱਲੋਂ ਇਲਾਕੇ ਵਿੱਚ ਪਾਣੀ ਵਾਲਾ ਟੈਂਕਰ ਭੇਜਿਆ ਜਾਂਦਾ ਹੈ ਤੇ ਪਾਣੀ ਨਾ ਆਉਣ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਜਿਸ ਦੇ ਚਲਦੇ ਅੱਜ ਉਹਨਾਂ ਵੱਲੋਂ ਤੇਜ ਬਰਸਾਤ ਦੇ ਵਿੱਚ ਹੀ ਪੂਰੇ ਇਲਾਕੇ ਨੂੰ ਇਕੱਠਾ ਕਰਕੇ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪਾਣੀ ਦੀ ਸਮੱਸਿਆ ਠੀਕ ਨਹੀਂ ਹੁੰਦੀ ਉਨੀ ਦੇਰ ਤੱਕ ਉਹ ਸੜਕ ਤੇ ਬੈਠ ਕੇ ਹੀ ਇਸੇ ਤਰੀਕੇ ਪ੍ਰਦਰਸ਼ਨ ਕਰਦੇ ਰਹਿਣਗੇ।