ਅੰਮ੍ਰਿਤਸਰ, 31 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੀ ਪੁਲਸ (Amritsar Police) ਨੇ ਛੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਟ੍ਰਾਮਾਡੋਲ (Tramadol) ਸਪਲਾਈ ਕੀਤੀ ਜਾਂਦਾ ਸੀ । ਅੰਮ੍ਰਿਤਸਰ ਪੁਲਸ ਦੀ ਇਹ ਨਸ਼ਾ ਰੋਕਥਾਮ ਤਹਿਤ ਇਕ ਹੋਰ ਵੱਡੀ ਉਪਲਬੱਧੀ ਹੈ ।
ਕਿਹੜੇ ਕਿਹੜੇ ਛੇ ਨੂੰ ਕੀਤਾ ਹੈ ਪੁਲਸ ਨੇ ਗ੍ਰਿਫ਼ਤਾਰ
ਅੰਮ੍ਰਿਤਸਰ ਪੁਲਸ ਨੇ ਆਪਣੀ ਜਾਂਚ ਦੌਰਾਨ ਲਗਾਤਾਰ ਹੋਏ ਖੁਲਾਸਿਆਂ ਅਤੇ ਛਾਪਿਆਂ ਰਾਹੀਂ ਪੁਲਸ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ (6 people arrested) ਕੀਤਾ ਹੈ, ਜਿਨ੍ਹਾਂ ਵਿੱਚ ਕੇਮਿਸਟ, ਡਿਸਟ੍ਰੀਬਿਊਟਰ ਅਤੇ ਲਿਊਸੈਂਟ ਬਾਇਓਟੈਕ ਲਿਮਟਿਡ ਦਾ ਪਲਾਂਟ ਹੈੱਡ ਵੀ ਸ਼ਾਮਲ ਹੈ। ਮੁਲਜ਼ਮਾਂ ਕੋਲੋਂ 70,000 ਤੋਂ ਵੱਧ ਟ੍ਰਾਮਾਡੋਲ ਗੋਲੀਆਂ, 7.65 ਲੱਖ ਡਰੱਗ ਮਨੀ, ਟ੍ਰਾਮਾਡੋਲ ਦਾ 325 ਕਿਲੋਗ੍ਰਾਮ ਕੱਚਾ ਮਾਲ ਬਰਾਮਦ ਹੋਇਆ ਹੈ ।
Read More : ਨਸ਼ਾ ਤਸਕਰਾਂ ਨੂੰ ਨਹੀਂ ਜਾਵੇਗਾ ਬਖਸਿ਼ਆ : ਮੁੱਖ ਮੰਤਰੀ ਮਾਨ