ਪਟਿਆਲਾ, 24 ਅਕਤੂਬਰ 2025 : ਫਾਇਰ ਬ੍ਰਿਗੇਡ ਆਊਟ-ਸੋਰਸ ਕਰਮਚਾਰੀ ਯੂਨੀਅਨ (Fire Brigade Outsourced Employees Union) ਪੰਜਾਬ ਦੇ ਪ੍ਰਧਾਨ ਅਮਨਜੋਤ ਸਿੰਘ, ਸਾਹਿਬ ਸਿੰਘ ਅਤੇ ਸੁਖਜਿੰਦਰ ਸਿੰਘ ਵਲੋਂ ਪਟਿਆਲਾ ਫਾਇਰ ਸਟੇਸ਼ਨ ਵਿਖੇ ਪਹੁੰਚਕੇ ਇਕ ਅਹਿਮ ਮੀਟਿੰਗ ਕੀਤੀ ਗਈ । ਇਸ ਮੌਕੇ ਸਰਬ-ਸੰਮਤੀ ਨਾਲ ਫਾਇਰ ਸਟੇਸ਼ਨ ਪਟਿਆਲਾ (Fire Station Patiala) ਦੇ ਆਊਟ-ਸੋਰਸ ਕਰਮਚਾਰੀ ਅਮਨਦੀਪ ਸਿੰਘ (ਅਮਨੀ) ਨੂੰ ਫਾਇਰ ਬ੍ਰਿਗੇਡ ਯੂਨੀਅਨ ਪਟਿਆਲਾ ਸਟੇਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ।
ਅਮਨਦੀਪ ਸਿੰਘ ਵਲੋਂ ਆਪਣੀ ਨਵੀਂ ਟੀਮ ਅਤੇ ਕਮੇਟੀ ਦਾ ਗਠਨ ਕੀਤਾ ਗਿਆ
ਇਸ ਮੌਕੇ ਅਮਨਦੀਪ ਸਿੰਘ (Amandeep Singh) ਵਲੋਂ ਆਪਣੀ ਨਵੀਂ ਟੀਮ ਅਤੇ ਕਮੇਟੀ ਦਾ ਗਠਨ ਕੀਤਾ ਗਿਆ । ਜਿਸ ਵਿੱਚ ਗੁਰਮੀਤ ਸਿੰਘ ਫਾਇਰਮੈਨ ਨੂੰ ਸੀਨੀਅਰ ਵਾਈਸ ਪ੍ਰਧਾਨ, ਸੁਮਿਤ ਸ਼ਰਮਾ ਨੂੰ ਵਾਈਸ ਪ੍ਰਧਾਨ, ਨਰਿੰਦਰ ਸਿੰਘ ਨੂੰ ਜਨਰਲ ਸੈਕਟਰੀ ਤਰੁਣ ਅਰੋੜਾ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ । ਇਸ ਮੌਕੇ ਅਮਨੀ ਨੇ ਕਿਹਾ ਕਿ ਉਹ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਲਗਾਉਣਗੇ ਅਤੇ ਫਾਇਰ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ । ਇਸ ਮੌਕੇ ਸਮੂਹ ਫਾਇਰ ਆਊਟ ਸੋਰਸ ਕਰਮਚਾਰੀ (Fire out source employees) ਵੱਡੀ ਗਿਣਤੀ ਵਿੱਚ ਹਾਜ਼ਰ ਸਨ ।
Read More : ਫ਼ਾਇਰ ਬ੍ਰਿਗੇਡ ਸਟਾਫ਼ ਦੀਆਂ ਸਾਰੀਆਂ ਛੁੱਟੀਆਂ ਰੱਦ, ਹੁਕਮ ਜਾਰੀ









