ਅਮਨ ਅਰੋੜਾ ਅਤੇ ਬਰਿੰਦਰ ਗੋਇਲ ਵੱਲੋਂ ਸਰਹਿੰਦ ਚੋਅ ਦੀ ਸਥਿਤੀ ਦਾ ਜਾਇਜ਼ਾ

0
23
Aman Arora Baarinder Goyal

ਸੁਨਾਮ, 2 ਸਤੰਬਰ 2025 :  ਭਾਰੀ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਸੂਬੇ ਦੀਆਂ ਨਦੀਆਂ, ਨਹਿਰਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ, ਜੋ ਕਿ ਹੁਣ ਕਾਬੂ ਹੇਠ ਹੈ । ਪਿਛਲੇ ਦਿਨੀਂ ਸਥਾਨਕ ਸਰਹਿੰਦ ਚੋਅ (Sirhind Chowk) ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਪਰ ਹੁਣ ਇਹ ਬਹੁਤ ਘੱਟ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਬਰਿੰਦਰ ਕੁਮਾਰ ਗੋਇਲ ਨੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਅੱਜ ਇਸ ਚੋਅ ਸਮੇਤ ਹੋਰ ਇਲਾਕਿਆਂ ਦਾ ਦੌਰਾ ਕੀਤਾ ।

ਸਰਹਿੰਦ ਚੋਅ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਗਿਆ ਹੈ : ਅਮਨ ਅਰੋੜਾ

ਗੱਲਬਾਤ ਕਰਦਿਆਂ ਅਰੋੜਾ ਅਤੇ ਗੋਇਲ ਨੇ ਦੱਸਿਆ ਕਿ ਸੂਬੇ ਦੇ ਜਲ ਸਰੋਤਾਂ ਵਿੱਚ ਬੀਤੇ ਦਿਨੀਂ 300 ਕਿਊਸਕ ਪਾਣੀ ਛੱਡਿਆ ਗਿਆ (300 cusecs of water released) ਸੀ, ਜਿਸ ਕਰਕੇ ਹੀ ਪਾਣੀ ਦਾ ਪੱਧਰ ਵਧ ਗਿਆ ਸੀ । ਪਰ ਹੁਣ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ । ਜਿਸ ਕਾਰਨ ਹੁਣ ਪਾਣੀ ਦਾ ਪੱਧਰ ਸੁਨਾਮ ਵਿੱਚੋਂ ਲੰਘਦੀ ਸਰਹਿੰਦ ਚੋਅ ਅਤੇ ਹੋਰ ਨਹਿਰਾਂ ਤੇ ਨਾਲਿਆਂ ਵਿੱਚੋਂ ਲਗਾਤਾਰ ਘਟਣ ਲੱਗਾ ਹੈ । ਅਗਲੇ ਦਿਨਾਂ ਦੌਰਾਨ ਵੀ ਇਸ ਚੋਅ ਵਿੱਚ ਪਾਣੀ ਵਧਣ ਦਾ ਖਦਸ਼ਾ ਨਹੀਂ ਹੈ ।

ਲੋਕ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ : ਬਰਿੰਦਰ ਕੁਮਾਰ ਗੋਇਲ

ਉਹਨਾਂ ਕਿਹਾ ਕਿ ਪਾਣੀ ਦੇ ਰਸਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੈ । ਮੌਨਸੂਨ ਤੋਂ ਪਹਿਲਾਂ ਸਾਰੀਆਂ ਨਹਿਰਾਂ ਅਤੇ ਨਾਲਿਆਂ ਦੀ ਮੁਕੰਮਲ ਸਫ਼ਾਈ ਆਦਿ ਕਰਵਾਈ ਗਈ ਸੀ । ਉਹਨਾਂ ਕਿਹਾ ਕਿ ਵੈਸੇ ਤਾਂ ਕਿਸੇ ਖਤਰੇ ਦਾ ਖ਼ਦਸ਼ਾ ਨਹੀਂ ਹੈ ਪਰ ਫਿਰ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਅਣਸੁਖਾਵੀਂ ਸਥਿਤੀ (Unpleasant situation) ਨਾਲ ਨਿਪਟਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਵਿੱਚ ਨਾ ਆਉਣ ਅਤੇ ਪ੍ਰਸ਼ਾਸ਼ਨ ਉੱਤੇ ਵਿਸ਼ਵਾਸ਼ ਰੱਖਣ ।

ਲੋਕਾਂ ਨੂੰ ਕੀਤੀ ਅਪੀਲ, “ਅਫ਼ਵਾਹਾਂ ਵਿੱਚ ਨਾ ਆਓ, ਸਰਹਿੰਦ ਚੋਅ ਅਤੇ ਹੋਰ ਨਹਿਰਾਂ ਤੇ ਨਾਲਿਆਂ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ

ਅਮਨ ਅਰੋੜਾ ਨੇ ਕਿਹਾ ਕਿ ਸੁਨਾਮ ਵਾਸੀਆਂ ਨੂੰ ਸਰਹਿੰਦ ਚੋਅ ਵਿੱਚ ਆਉਂਦੇ ਪਾਣੀ ਤੋਂ ਬਚਾਉਣ ਲਈ ਅਤੇ ਲੋਕਾਂ ਲਈ ਸੈਰਗਾਹ ਵਿਕਸਤ ਕਰਨ ਦੇ ਮਕਸਦ ਨਾਲ ਸਰਹਿੰਦ ਚੋਅ ਦੇ ਨਾਲ ਨਾਲ ” ਵਾਕਿੰਗ ਟਰੈਕ ” (“Walking track”) ਬਣਾਇਆ ਗਿਆ ਸੀ ਅਤੇ ਪਲਾਂਟੇਸ਼ਨ ਕਾਰਵਾਈ ਗਈ ਹੈ । ਜਿਸ ਨਾਲ ਸਰਹਿੰਦ ਚੋਅ ਦੇ ਕਿਨਾਰਿਆਂ ਨੂੰ ਬਹੁਤ ਮਜ਼ਬੂਤੀ ਮਿਲੀ ਹੈ ।

ਭਾਰੀ ਮੀਂਹ ਅਤੇ ਬੱਦਲ ਫਟਣ ਨਾਲ ਪੂਰਾ ਪੰਜਾਬ ਪ੍ਰਭਾਵਿਤ ਹੋਇਆ ਹੈ

ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਭਾਰੀ ਮੀਂਹ ਅਤੇ ਬੱਦਲ ਫਟਣ ਨਾਲ ਪੂਰਾ ਪੰਜਾਬ ਪ੍ਰਭਾਵਿਤ ਹੋਇਆ ਹੈ ਪਰ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਧਿਰਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਬਚਾਅ ਕਾਰਜਾਂ ਕਾਰਨ ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ ਵਿੱਚ ਹੈ । ਉਹਨਾਂ ਕਿਹਾ ਕਿ ਲੋਕ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ । ਉਹਨਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਜੇਕਰ ਮੀਂਹ ਨਾ ਪਿਆ ਤਾਂ ਅਗਲੇ ਕੁਝ ਦਿਨਾਂ ਦੌਰਾਨ ਸਥਿਤੀ ਆਮ ਵਾਂਗ ਹੋ ਜਾਵੇਗੀ ।

ਕੌਣ ਕੌਣ ਸੀ ਇਸ ਮੌਕੇੇ ਮੌਜੂਦ

ਇਸ ਮੌਕੇ ਰਾਜਵਿੰਦਰ ਕੌਰ ਤਹਿਸੀਲ ਸੁਨਾਮ, ਡੀ. ਐਸ. ਪੀ. ਹਰਵਿੰਦਰ ਸਿੰਘ ਖਹਿਰਾ, ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ, ਜਤਿੰਦਰ ਜੈਨ ਮੀਡੀਆ ਕੋਆਰਡੀਨੇਟਰ ਅਮਨ ਅਰੋੜਾ ਕੈਬਨਿਟ ਮੰਤਰੀ, ਬਲਾਕ ਪ੍ਰਧਾਨ ਸੰਦੀਪ ਜਿੰਦਲ ਸਾਹਿਬ ਸਿੰਘ, ਮਨੀ ਸਰਾਓ, ਮਨਪ੍ਰੀਤ ਬਾਂਸਲ, ਗੁਰਿੰਦਰ ਪਾਲ ਖੇੜੀ, ਦੀਪ ਸਰਪੰਚ ਕਨੋਈ, ਕੁਲਦੀਪ ਸਿੰਘ, ਮਨਪ੍ਰੀਤ ਮਣੀ ਸੇਰੋ ਅਤੇ ਹੋਰ ਵੀ ਹਾਜ਼ਰ ਸਨ ।

Read More : ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਪ੍ਰੋਜੈਕਟਾਂ ਦੀ ਸਮੀਖਿਆ ਲਈ ਬੈਠਕ

LEAVE A REPLY

Please enter your comment!
Please enter your name here