ਆਲ ਇੰਡੀਆ ਬੈਂਕ ਅਫਸਰ ਕਨਫੈਡਰੇਸ਼ਨ ਨੇ ਮਨਾਇਆ 41ਵਾਂ ਸਥਾਪਨਾ ਦਿਵਸ

0
11
All India Bank Officers Confederation
ਪਟਿਆਲਾ,7 ਅਕਤੂਬਰ 2025 : ਆਲ ਇੰਡੀਆ ਬੈਂਕ ਅਫਸਰ ਕਨਫੈਡਰੇਸ਼ਨ (All India Bank Officers Confederation) (ਏ. ਆਈ. ਬੀ. ਓ. ਸੀ.) ਦੀ ਪੰਜਾਬ ਇਕਾਈ ਨੇ ਆਪਣਾ 41ਵਾਂ ਸਥਾਪਨਾ ਦਿਵਸ ਮਨਾਇਆ ।

ਕਨਫੈਡਰੇਸ਼ਨ ਭਾਰਤ ਭਰ ਦੇ 12 ਸਰਕਾਰੀ ਬੈਂਕਾਂ ਦੇ 3.5 ਲੱਖ ਬੈਂਕ ਅਫਸਰਾਂ ਦੀ ਜਥੇਬੰਦੀ ਹੈ

ਕਨਫੈਡਰੇਸ਼ਨ ਭਾਰਤ ਭਰ ਦੇ 12 ਸਰਕਾਰੀ ਬੈਂਕਾਂ ਦੇ 3.5 ਲੱਖ ਬੈਂਕ ਅਫਸਰਾਂ ਦੀ ਜਥੇਬੰਦੀ ਹੈ (The Confederation is an organization of 3.5 lakh bank officers from 12 government banks across India.) । ਇਸ ਮੌਕੇ ਪੰਜਾਬ ਦੇ ਪ੍ਰਧਾਨ ਪੁਨੀਤ ਵਰਮਾ ਤੇ ਸਕੱਤਰ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਸੂਬਾਈ ਇਕਾਈ ਨੇ ਪੰਜਾਬ ਦੀ ਨਵੀਂ ਵੈਬਸਾਈਟ ਵੀ ਲਾਂਚ ਕੀਤੀ । ਇਸ ਮੌਕੇ ਆਲ ਇੰਡੀਆ ਮੀਡੀਆ ਇੰਚਾਰਜ ਪ੍ਰਿਆਵਰਤ ਨੇ ਵੀਡੀਓ ਕਾਨਫਰਸਿੰਗ ਰਾਹੀਂ ਸੰਬੋਧਨ ਕਰਦਿਆ ਕਿਹਾ ਕਿ ਜਨਤਕ ਖੇਤਰ ਦੇ ਬੈਂਕ ਅਫਸਰਾਂ ਨੇ ਸਮੇਂ ਦੀਆਂ ਸਰਕਾਰਾਂ ਦੀ ਸਖ਼ਤੀ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਬੈਂਕਿੰਗ ਪ੍ਰਣਾਲੀ ਅੱਜ ਸਮਾਜਿਕ ਤਬਦੀਲੀ, ਆਰਥਿਕ ਸਸ਼ਕਤੀਕਰਨ ਅਤੇ ਕੌਮੀ ਖੁਸ਼ਹਾਲੀ ਦਾ ਮੁੱਢ ਬੱਝ ਰਹੀ ਹੈ । ਸਾਨੂੰ ਮਾਣ ਹੈ ਕਿ ਅਸੀਂ ਸਰਕਾਰੀ ਬੈਂਕਾਂ ਵਿਚ ਸੇਵਾਵਾਂ ਦਿੰਦਿਆਂ ਦੇਸ਼ ਵਿਚ ਵਪਾਰਕ ਪ੍ਰਫੁੱਲਤਾ ਵਾਸਤੇ ਕੰਮ ਕਰਦਿਆਂ ਸਮਾਜ ਦੇ ਸਾਰੇ ਵਰਗਾਂ ਦੀ ਸੇਵਾ ਕਰ ਰਹੇ ਹਾਂ ।

ਬੈਂਕਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਜੰਗੀ ਪੱਧਰ ਤੇ ਹੋ ਰਹੀ ਹੈ

ਇਸ ਮੌਕੇ ਪੰਜਾਬ ਦੇ ਸਕੱਤਰ ਰਾਜੀਵ ਸਰਹਿੰਦੀ (Secretary Rajiv Sirhindi) ਨੇ ਦੱਸਿਆ ਕਿ ਬੈਂਕਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਜੰਗੀ ਪੱਧਰ ਤੇ ਹੋ ਰਹੀ ਹੈ । ਇਸਦੇ ਨਾਲ ਹੀ ਏ. ਆਈ. ਬੀ. ਓ. ਸੀ. ਵੱਲੋਂ ਭਵਿੱਖ ਲਈ ਅਫਸਰ ਕੇਡਰ ਤਿਆਰ ਕੀਤਾ ਜਾ ਰਿਹਾ ਹੈ । ਜੋ ਕਿ ਤਕਨੀਕੀ ਮੁਹਾਰਤ ਦੇ ਨਾਲ-ਨਾਲ ਮਨੁੱਖਤਾ ਭਰੀ ਪਹੁੰਚ ਤੇ ਵਿਸ਼ਵਾਸ ਵੀ ਜਨਤਕ ਖੇਤਰ ਦੀ ਬੈਂਕਿੰਗ ਪ੍ਰਣਾਲੀ ਦਾ ਆਧਾਰ ਹੋਣਾ ਚਾਹੀਦਾ ਹੈ । ਕਿਉਂਕਿ ਇਹ ਵਿੱਤੀ ਸੇਵਾਵਾਂ ਦਾ ਮੁੱਢਲਾ ਆਧਾਰ ਹਨ ।

ਅਜਿਹੀਆਂ ਜਨਤਕ ਸੰਸਥਾਵਾਂ ਉਸਾਰਨ ਵਾਸਤੇ ਦ੍ਰਿੜ੍ਹ ਸੰਕਲਪ ਹਾਂ ਜਿਥੇ ਮਨੁੱਖ ਦਾ ਮਾਣ ਸਨਮਾਨ ਹੁੰਦਾ ਹੋਵੇ

ਪੰਜਾਬ ਦੇ ਪ੍ਰਧਾਨ ਪੁਨੀਤ ਵਰਮਾ (Punjab President Puneet Verma) ਨੇ ਕਿਹਾ ਕਿ ਅਸੀਂ ਅਜਿਹੀਆਂ ਜਨਤਕ ਸੰਸਥਾਵਾਂ ਉਸਾਰਨ ਵਾਸਤੇ ਦ੍ਰਿੜ੍ਹ ਸੰਕਲਪ ਹਾਂ ਜਿਥੇ ਮਨੁੱਖ ਦਾ ਮਾਣ ਸਨਮਾਨ ਹੁੰਦਾ ਹੋਵੇ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਵੀ ਨਾਲੋ-ਨਾਲ ਹੁੰਦਾ ਹੋਵੇ ਤੇ ਇਥੇ ਵਰਕ ਲਾਈਫ ਬੈਲੰਸ, ਚੰਗੀਆਂ ਐਚ ਆਰ ਨੀਤੀਆਂ ਤੇ ਭਲਾਈ ਨੀਤੀਆਂ ਅਪਣਾਈਆਂ ਜਾਣ । ਇਸ ਮੌਕੇ ਬਿਨੈ ਸਿਨਹਾ, ਦਿਨੇਸ਼ ਗੁਪਤਾ, ਜਸਬੀਰ ਸਿੰਘ, ਓਮ ਪ੍ਰਕਾਸ਼, ਮਨੀਸ਼ ਕੁਮਾਰ, ਚੇਤਨ ਸ਼ਰਮਾ, ਅਮਨਜੋਤ ਸਿੰਘ, ਵਿਨੀਤ ਸ਼ਰਮਾ, ਪੁਨੀਤ ਕੱਦ, ਹਰਮੀਤ ਕੌਰ, ਰਵਿੰਦਰ ਸਿੰਘ, ਰਾਕੇਸ਼ ਮਾਥੁਰ, ਰਾਹੁਲ ਕੁਮਾਰ, ਨਵਸੁੱਖ ਸੇਠੀ ਅਤੇ ਕਪਿਲ ਸ਼ਰਮਾ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here