ਚੰਡੀਗੜ੍ਹ, 5 ਨਵੰਬਰ 2025 : ਜਲਾਲਾਬਾਦ (Jalalabad) ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਦੇ ਬਾਹਰ ਹੋੋਈ ਝੜੱਪ ਦੇ ਸਬੰਧ ਵਿਚ ਅੱਜ ਅਕਾਲੀ ਆਗੂੂ ਵਰਦੇਵ ਸਿੰਘ ਨੋਨੀ ਨੂੰ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।
ਝੜੱਪ ਦਾ ਕੀ ਸੀ ਕਾਰਨ
ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ (Panchayat elections) ਦੌਰਾਨ ਜਿ਼ਲਾ ਫਾਜਿਲਕਾ ਦੇ ਜਲਾਲਾਬਾਦ ਦੇ ਪੰਚਾਇਤ ਦਫ਼ਤਰ ਵਿਖੇ ਸੱਤਾ ਧਿਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਰੋਧ ਕਰਨ ਮੌਕੇ ਜੋ ਝੜੱਪ ਹੋਈ ਸੀ ਦੇ ਮਾਮਲੇ ਵਿਚ ਹੀ ਅੱਜ ਨੋਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਹੀ ਪੰਜਾਬ ਪੁਲਸ ਵਲੋਂ ਪਹਿਲਾਂ ਵਰਦੇਵ ਸਿੰਘ ਨੋਨੀ ਦੇ ਛੋਟੇ ਭਰਾ ਨਰਦੇਵ ਸਿੰਘ ਬੌਬੀ ਮਾਨ ਨੂੰ ਵੀ ਗਿ਼੍ਫ਼ਤਾਰ (Arrest) ਕੀਤਾ ਜਾ ਚੁੱਕਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਦਫਤਰ ਜਲਾਲਾਬਾਦ ’ਚ ਗੋਲੀਆਂ ਚਲਾਉਣ ਦੇ ਦੋਸ਼ਾਂ ਤਹਿਤ ਧਾਰਾ 307 ਦਾ ਮਾਮਲਾ ਦਰਜ ਕੀਤਾ ਗਿਆ ਸੀ ।
ਪੁਲਸ ਕਰੇਗੀ ਨੋਨੀ ਨੂੰ ਜਲਾਲਾਬਾਦ ਵਿਖੇ ਅਦਾਲਤ ਵਿਚ ਪੇਸ਼
ਪੰਜਾਬ ਪੁਲਸ ਵਲੋਂ ਜਿਸ ਅਕਾਲੀ ਆਗੂ ਵਰਦੇਵ ਸਿੰਘ ਨੋਨੀ (Akali leader Vardev Singh Noni) ਨੂੰ ਗ੍ਰਿਫ਼ਤਾਰ ਕੀਤਾ ਹੈ ਨੂੰ ਜਲਾਲਾਬਾਦ ਵਿਖੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ । ਪੁਲਸ ਅਧਿਕਾਰੀਆਂ ਦੇ ਅਨੁਸਾਰ ਇਹ ਘਟਨਾ ਅਕਤੂਬਰ 2024 ਦੀ ਹੈ ।
Read More : ਪੁਲਸ ਨੇ ਕੀਮਤੀ ਸਮਾਨ ਚੋੋਰੀ ਕਰਨ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ








