ਸ੍ਰੀ ਮੁਕਤਸਰ ਸਾਹਿਬ ਵਿਖੇ 14 ਜਨਵਰੀ ਨੂੰ ਵਿਸ਼ਾਲ ਅਕਾਲੀ ਕਾਨਫ਼ਰੰਸ; ਸਮਾਗਮ ਦੀਆਂ ਤਿਆਰੀਆਂ ਸ਼ੁਰੂ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਵਿਖੇ 14 ਜਨਵਰੀ ਨੂੰ ਮਾਘੀ ਮੌਕੇ ਵਿਸ਼ਾਲ ਕਾਨਫ਼ਰੰਸ ਕਰੇਗਾ। ਅਕਾਲੀ ਦਲ ‘ਚ ਚੱਲ ਰਹੀ ਉਥਲ-ਪੁਥਲ ਦਰਮਿਆਨ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਸ ਸਾਲ ਅਕਾਲੀ ਦਲ ਵੱਲੋਂ ਮਾਘੀ ਮੇਲੇ ਦੌਰਾਨ ਆਪਣੀ ਸਾਲਾਨਾ ਕਾਨਫਰੰਸ ਨਹੀਂ ਕੀਤੀ ਜਾਵੇਗੀ। ਪਰ ਅੱਜ ਬਾਅਦ ਦੁਪਹਿਰ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਅਕਾਲੀ ਦਲ ਕਾਨਫਰੰਸ ਕਰਨ ਜਾ ਰਿਹਾ ਹੈ।
ਡਾ. ਚੀਮਾ ਨੇ ਦਿੱਤੀ ਜਾਣਕਾਰੀ
ਡਾ: ਦਲਜੀਤ ਸਿੰਘ ਚੀਮਾ ਨੇ ਟਵੀਟ ਕੀਤਾ ਕਿ “ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਉਹ ਮਾਘੀ ਦੇ ਮੌਕੇ ‘ਤੇ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਸ਼ਾਲ ਸਾਲਾਨਾ ਅਕਾਲੀ ਕਾਨਫਰੰਸ ਕਰੇਗਾ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਇਸ ਵਿੱਚ ਸ਼ਾਮਲ ਹੋਣਗੇ।” ਦੱਸ ਦਈਏ ਕਿ ਮਾਘੀ ਮੌਕੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਪਾਰਟੀ ਸਮਰਥਕ ਸ੍ਰੀ ਮੁਕਤਸਰ ਸਾਹਿਬ ਪਹੁੰਚਦੇ ਹਨ।
ਨਵੀਂ ਮੁੰਬਈ ਦੇ ਹੋਟਲ ‘ਚ ਲੱਗੀ ਭਿਆਨਕ ਅੱ.ਗ, ਆਸਪਾਸ ਦੀਆਂ ਚਾਰ ਦੁਕਾਨਾਂ ਵੀ ਸ/ੜ ਕੇ ਸੁਆਹ