ਨਾਭਾ, 29 ਸਤੰਬਰ 2025 : ਗ੍ਰਾਮ ਪੰਚਾਇਤ ਅਜਨੌਂਦਾਂਕਲਾਂ (Gram Panchayat Ajnaundankal) ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ।
ਝੰਡੀ ਦੀ ਕੁਸ਼ਤੀ ਬਰਾਬਰ ਰਹੀ
ਪਿਛਲੇ ਕਈ ਦਹਾਕਿਆਂ ਤੋਂ ਵਡੇਰਿਆਂ ਦੀ ਚਲਦੀ ਆ ਰਹੀ ਰੀਤ ਅਨੁਸਾਰ ਰਵਾਇਤੀ ਕੁਸ਼ਤੀ ਦੰਗਲ (Wrestling brawl) ਪੂਰੇ ਜਾਹੋ ਜਲਾਲ ਨਾਲ ਸਮਾਪਤ ਹੋਇਆ, ਜਿਸ ਵਿੱਚ 75 ਦੇ ਕਰੀਬ ਕੁਸ਼ਤੀਆਂ ਚ ਨਾਮੀ ਪਹਿਲਵਾਨਾਂ ਨੇ ਅਪਣੇ ਜੌਹਰ ਦਿਖਾਏ ਤੇ ਝੰਡੀ ਦੀ ਕੁਸ਼ਤੀ ਭਰਤ ਰਾਈਏਵਾਲ ਅਤੇ ਬਿੰਦਰ ਹਿਆਣਾ ਪਹਿਲਵਾਨ ਦੇ ਵਿਚਕਾਰ ਬਰਾਬਰ ਰਹੀ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਤਕਸੀਮ ਕਰਦਿਆਂ ਮੁੱਖ ਮਹਿਮਾਨ ਚੇਅਰਮੈਨ ਮੇਘਚੰਦ ਸ਼ੇਰਮਾਜਰਾ ਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ (Chairman Jassi Sohianwala) ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਖੇਡਾਂ ਸਾਡੇ ਸਮਾਜ ਦਾ ਅਹਿਮ ਅੰਗ ਹਨ । ਖੇਡਾਂ ਰਾਹੀਂ ਨੌਜਵਾਨੀ ਨੂੰ ਨਸਿ਼ਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ।
ਮਨਜਿੰਦਰ ਸਿੰਘ ਮਿੰਦਾ ਸਸਰਪੰਚ ਨੇ ਕੀਤਾ ਦਰਸ਼ਕ ਮਹਿਮਾਨਾਂ ਤੇ ਭਲਵਾਨਾਂ ਦਾ ਧੰਨਵਾਦ
ਇਸ ਮੋਕੇ ਮਨਜਿੰਦਰ ਸਿੰਘ ਮਿੰਦਾ ਸਰਪੰਚ ਵੱਲੋਂ ਕੁਸ਼ਤੀ ਦੰਗਲ ਵਿੱਚ ਪਹੁੰਚੇ ਦਰਸ਼ਕ ਮਹਿਮਾਨਾਂ ਤੇ ਭਲਵਾਨਾਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਡੀ. ਸੀ. ਖਰੌੜ ਬਲਾਕ ਪ੍ਰਧਾਨ, ਸਤਵਿੰਦਰ ਖਾਲਸਾ ਬਲਾਕ ਪ੍ਰਧਾਨ, ਸਰਪੰਚ ਮਨਜਿੰਦਰ ਸਿੰਘ ਮਿੰਦਾ, ਰਿੰਕੂ ਮੰਡੌੜ, ਐਡ. ਬਬਨਦੀਪ ਖਰੌੜ ਸਰਪੰਚ ਫੱਗਣਮਾਜਰਾ, ਸੰਦੀਪ ਸਾਹਿਲ ਸਰਪੰਚ ਸਿੱਧੂਵਾਲ, ਰਛਪਾਲ ਸਿੰਘ ਸਰਪੰਚ ਕਿਸ਼ਨਗੜ੍ਹ, ਜਥੇ. ਬੇਅੰਤ ਭੰਗੂ ਸਰਪੰਚ ਖੁਰਦ, ਜਗਜੀਤ ਸਿੰਘ ਸਰਪੰਚ ਸ਼ਮਲਾ, ਧਰਮਜੀਤ ਸਿੰਘ ਸਰਪੰਚ ਆਲੋਵਾਲ, ਬੇਅੰਤ ਸਿੰਘ ਸਰਪੰਚ ਦੰਦਰਾਲਾ, ਰੋਮੀ ਸਿੰਬੜੋ ਬਲਾਕ ਸੰਮਤੀ ਸਾ. ਚੇਅਰਮੈਨ, ਰਘਵੀਰ ਰੋਡਾ ਸਾ. ਸਰਪੰਚ, ਨਾਹਰ ਸਿੰਘ ਅਜਨੌਦਾ ਖੁਰਦ ਆਦਿ ਮੌਜੂਦ ਸਨ ।
ਕੌਣ ਕੌਣ ਸੀ ਇਸ ਮੌਕੇ ਮੌਜੂਦ
ਇਸੇ ਤਰ੍ਹਾਂ ਹੋਰਨਾਂ ਤੋਂ ਇਲਾਵਾ ਸਾ. ਸਰਪੰਚ, ਪ੍ਰਮੋਦ ਭਾਰਦਵਾਜ ਸਾ. ਸਰਪੰਚ, ਬਲਰਾਜ ਕੁਮਾਰ ਪਟਵਾਰੀ, ਜਸਪਾਲ ਸਿੰਘ ਪਟਵਾਰੀ, ਮਾਸਟਰ ਗੁਰਧੀਰ ਸ਼ਮਲਾ, ਡਾ. ਹੇਮਰਾਜ ਬਲਾਕ ਪ੍ਰਧਾਨ, ਕਰਮਜੀਤ ਰਿੰਕੂ, ਸੁਖਚੈਨ ਚੈਨਾ, ਗੁਰਜਿੰਦਰ ਤੇਜੇ, ਤਰਨਵੀਰ ਤੇਜੇ, ਹਰਵਿੰਦਰ ਤੇਜੇ, ਕੁਲਦੀਪ ਸਿੰਘ, ਰਾਮ ਚੰਦ, ਗੁਰਜਿੰਦਰ ਗੋਲੀ, ਪਰਦੀਪ ਸਿੰਘ ਤੇਜਾ, ਸਰਪ੍ਰੀਤ ਸਿੰਘ ਤੇਜਾ, ਸੁਖਪਾਲ ਪਾਲੀ ਕਬੱਡੀ ਕੋਚ, ਨੰਬਰਦਾਰ ਜਸਵਿੰਦਰ ਸਿੰਘ, ਰਾਮਪਾਲ ਸਿੰਘ, ਜੋਧ ਸਿੰਘ, ਜਸਪਾਲ ਸਿੰਘ, ਲਾਭ ਸਿੰਘ, ਹਰਭਜਨ ਸਿੰਘ, ਮੀਤਾ ਪਹਿਲਵਾਨ, ਸੂਬੇਦਾਰ ਗੁਰਨਾਹਰ ਸਿੰਘ, ਗੁਰਨਾਮ ਤੇਜੇ, ਗੁਰਬੰਤ ਪਹਿਲਵਾਨ, ਅਮਨਦੀਪ ਸਿੰਘ ਹੈੱਡ ਮਾਸਟਰ ਅਤੇ ਪ੍ਰੰਬਧਕਾਂ ਤੋਂ ਇਲਾਵਾ ਖੇਡ ਪ੍ਰੇਮੀ ਵੱਡੀ ਗਿਣਤੀ ਚ ਹਾਜ਼ਰ ਸਨ ।