ਏਅਰ ਇੰਡੀਆ ਨੇ ਅਮਰੀਕਾ ਲਈ ਆਪਣੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂਂ ਹਨ। ਏਅਰਲਾਈਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਅਮਰੀਕਾ ’ਚ 5G ਦੀ ਸ਼ੁਰੂਆਤ ਨੂੰ ਲੈ ਕੇ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਉਸ ਨੇ ਇਹ ਫੈਸਲਾ ਲਿਆ ਹੈ। ਦਰਅਸਲ ਅੱਜ ਤੋਂਂ ਅਮਰੀਕਾ ਦੇ ਹਵਾਈ ਅੱਡਿਆਂ ’ਤੇ 5G ਵਾਇਰਲੈੱਸ ਸੰਚਾਰ ਸ਼ੁਰੂ ਹੋ ਰਿਹਾ ਹੈ ਜੋ ਕਿ ਉਡਾਣਾਂ ਦੀ ਸੁਰੱਖਿਆ ਸੰਬੰਧੀ ਚਿੰਤਾਵਾਂ ਦਾ ਕਾਰਨ ਬਣ ਗਿਆ ਹੈ।
BREAKING: ਕਾਂਗਰਸ ਦੇ CM ਚਿਹਰੇ ਨਾਲ ਜੁੜੀ ਵੱਡੀ ਖ਼ਬਰ,CM ਚਿਹਰੇ ‘ਤੇ ਹਰੀਸ਼ ਚੌਧਰੀ ਦਾ ਵੱਡਾ ਬਿਆਨ
ਜਾਣਕਾਰੀ ਅਨੁਸਾਰ ਫੈਡਰਲ ਏਵੀਏਸ਼ਨ ਐਡਮਿਨਿਸਟਰੇਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਇੱਕ ਸੰਭਾਵੀ 5G ਦਖ਼ਲ-ਅੰਦਾਜ਼ੀ ਉੱਚ ਰੀਡਿੰਗ ਨੂੰ ਪ੍ਰਭਾਵਤ ਕਰ ਸਕਦੀ ਹੈ ਜੋ ਕਿ ਕੁਝ ਜੈੱਟਾਂ ਲਈ ਖ਼ਰਾਬ ਮੌਸਮ ਦੌਰਾਨ ਲੈਂਡਿੰਗ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ। ਅਜਿਹੇ ’ਚ ਏਅਰਇੰਡੀਆ ਨੇ ਵੀ ਭਾਰਤ ਤੋਂ ਅਮਰੀਕਾ ਦੇ ਵੱਖ-ਵੱਖ ਹਵਾਈ ਅੱਡਿਆਂ’ਤੇ ਜਾਣ ਵਾਲੀਆ ਉਡਾਣਾਂ ਰੱਦ ਕਰ ਦਿੱਤੀਆਂ ਹਨ।
Breaking News: ਕਾਂਗਰਸ ਅਤੇ ਆਪ ਨੂੰ ਵੋਟ ਪਾਉਗੇ, ਤਾਂ ਪੰਜਾਬ ਹੋਵੇਗਾ ਬਰਬਾਦ: ਸੁਖਬੀਰ ਬਾਦਲ
ਦੱਸ ਦੇਈਏ ਕਿ ਅਮਰੀਕਾ ਦੇ ਹਵਾਈ ਅੱਡਿਆਂ ’ਤੇ ਅੱਜ ਤੋਂ 5G ਇੰਟਰਨੈੱਟ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਕਾਰਨ ਨਾ ਸਿਰਫ਼ ਏਅਰ ਇੰਡੀਆ ਬਲਕਿ ਕਈ ਹੋਰ ਏਅਰਲਾਈਨਾਂ ਨੇ ਵੀ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਜਾਪਾਨ ਤੇ ਹੋਰ ਦੇਸ਼ਾਂ ਦੀਆਂਂ ਏਅਰਲਾਈਨਾਂ ਵੀ ਅਜਿਹਾ ਕਰਨ ਵਾਲਿਆਂ ਵਿੱਚ ਸ਼ਾਮਲ ਹਨ।
ਰਿਪੋਰਟ ਅਨੁਸਾਰ ਇਸ ਹਫ਼ਤੇ 5 ਜੀ ਦੇ ਸੀ-ਬੈਂਡ ਦੇ ਰੋਲਆਊਟ ਕਾਰਨ ਜਹਾਜ਼ ਦੇ ਇਲੈਕਟਰਾਨਿਕ ਉਪਕਰਨਾਂ ਦੇ ਸਿਗਨਲ ਰਿਸੈਪਸ਼ਨ ’ਚ ਰੁਕਾਵਟ ਆ ਸਕਦੀ ਹੈ। ਯੂਨਾਈਟਿਡ ਏਅਰਲਾਈਨਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕੀ ਸਰਕਾਰ ਦੀ ਇਹ ਯੋਜਨਾ ਏਅਰਲਾਈਨ ਨੂੰ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰ ਸਕਦੀ ਹੈ।