ਚੋਣ ਨਤੀਜਿਆਂ ਤੋਂ ਬਾਅਦ I.N.D.I.A ਗਠਜੋੜ ਨੇ ਅੱਜ ਸੱਦੀ ਮੀਟਿੰਗ
ਲੋਕ ਸਭਾ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਇੰਡੀਆ ਗਠਜੋੜ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਅੱਜ ਸ਼ਾਮ ਮੀਟਿੰਗ ਕਰੇਗਾ। ਮੀਟਿੰਗ ਵਿੱਚ ਇਹ ਤੈਅ ਕੀਤਾ ਜਾਵੇਗਾ ਕਿ ਗਠਜੋੜ ਵਿਰੋਧੀ ਧਿਰ ਵਿੱਚ ਬੈਠੇਗਾ ਜਾਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇਗਾ।
ਇੰਡੀਆ ਗਠਜੋੜ ਦੀ ਇਹ ਬੈਠਕ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਘਰ ਹੋਵੇਗੀ।
ਇਸ ਮੀਟਿੰਗ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਮੀਟਿੰਗ ਵੀ ਹੋਵੇਗੀ। ਇਸ ਵਿੱਚ ਇਹ ਤੈਅ ਕੀਤਾ ਜਾਵੇਗਾ ਕਿ ਗਠਜੋੜ ਦੇ ਆਗੂਆਂ ਨਾਲ ਮੀਟਿੰਗ ਵਿੱਚ ਕੀ ਰੁਖ਼ ਅਖਤਿਆਰ ਕਰਨਾ ਹੈ।
ਕਾਂਗਰਸ ਪ੍ਰਧਾਨ ਖੜਗੇ ਨੇ ਮੰਗਲਵਾਰ ਨੂੰ ਨਤੀਜਿਆਂ ਤੋਂ ਬਾਅਦ ਕਿਹਾ ਸੀ ਕਿ ਅਸੀਂ ਬੈਠਕ ਤੋਂ ਬਾਅਦ ਹੀ ਅਗਲੀ ਰਣਨੀਤੀ ਦੱਸਾਂਗੇ। ਜੇਕਰ ਹੁਣੇ ਪੂਰੀ ਰਣਨੀਤੀ ਦੱਸ ਦਿੱਤੀ ਤਾਂ ਮੋਦੀ ਜੀ ਹੁਸ਼ਿਆਰ ਹੋ ਜਾਣਗੇ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਵੀ ਇਹ ਕਿਹਾ ਸੀ ਕਿ ਵਿਰੋਧੀ ਧਿਰ ਵਿੱਚ ਬੈਠਣ ਜਾਂ ਸਰਕਾਰ ਬਣਾਉਣ ਦਾ ਫੈਸਲਾ ਮੀਟਿੰਗ ਵਿੱਚ ਹੀ ਲਿਆ ਜਾਵੇਗਾ।