ਐਸ. ਜੀ. ਪੀ. ਸੀ. ਦੇ ਪੰਜਵੀਂ ਵਾਰ ਪ੍ਰਧਾਨ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ

0
31
SGPC

ਅੰਮ੍ਰਿਤਸਰ, 3 ਨਵੰਬਰ 2025 : ਸਿੱਖਾਂ ਦੀ ਸਰਵਉਚ ਧਾਰਮਿਕ ਸੰਸਥਾ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੀ ਹੋਈ ਚੋਣ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Advocate Harjinder Singh Dhami) ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਹਨ । ਸ਼੍ਰੋਮਣੀ ਕਮੇਟੀ ਦੇ ਅੱਜ ਇਥੇ ਹੋਏ ਜਨਰਲ ਇਜਲਾਸ ਦੌਰਾਨ ਹੋਈ ਚੋਣ ਮੌਕੇ ਪ੍ਰਧਾਨ ਦੇ ਅਹੁਦੇ ਲਈ ਕੁੱਲ 136 ਵੋਟਾਂ ਪਈਆਂ ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਮਿਲੀਆਂ

ਇਸ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਮਿਲੀਆਂ ਜਦ ਕਿ ਵਿਰੋਧੀ ਧਿਰ ਦੇ ਉਮੀਦਵਾਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ 18 ਵੋਟਾਂ ਮਿਲੀਆਂ । ਇਕ ਵੋਟ ਰੱਦ ਹੋ ਗਈ। ਸ਼੍ਰੋਮਣੀ ਕਮੇਟੀ ਦੇ ਪੰਜਵੀਂ ਵਾਰ ਮੁੜ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਡੇ ਬਹੁਮਤ ਨਾਲ ਚੁਣੇ ਗਏ ਹਨ । ਇਸ ਦੇ ਨਾਲ ਹੀ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਤੇ ਸ਼ੇਰ ਸਿੰਘ ਮੰਡ ਵਾਲਾ ਜਨਰਲ ਸਕੱਤਰ ਬਣੇ ਹਨ ।

ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਹੇਠ ਲਿਖੇ ਮੈਂਬਰਾਂ ਦੀ ਚੋਣ ਹੋਈ ਹੈ :

1. ਪ੍ਰਧਾਨ – ਐਡਵੋਕੇਟ ਹਰਜਿੰਦਰ ਸਿੰਘ ਧਾਮੀ

2. ਸੀਨੀਅਰ ਮੀਤ ਪ੍ਰਧਾਨ – ਰਘੂਜੀਤ ਸਿੰਘ ਵਿਰਕ

3. ਜੂਨੀਅਰ ਮੀਤ ਪ੍ਰਧਾਨ – ਬਲਦੇਵ ਸਿੰਘ ਕਲਿਆਣ

4. ਜਨਰਲ ਸਕੱਤਰ- ਸ਼ੇਰ ਸਿੰਘ ਮੰਡਵਾਲਾ

ਅੰਤ੍ਰਿੰਗ ਕਮੇਟੀ ਮੈਂਬਰ ਸਾਹਿਬਾਨ-

* ਸੁਰਜੀਤ ਸਿੰਘ ਗੜ੍ਹੀ

* ਸੁਰਜੀਤ ਸਿੰਘ ਤੁਗਲਵਾਲਾ

* ਸੁਰਜੀਤ ਸਿੰਘ ਕੰਗ

* ਗੁਰਪ੍ਰੀਤ ਸਿੰਘ ਝੱਬਰ

* ਦਿਲਜੀਤ ਸਿੰਘ ਭਿੰਡਰ

* ਬੀਬੀ ਹਰਜਿੰਦਰ ਕੌਰ

* ਬਲਦੇਵ ਸਿੰਘ ਕੈਮਪੁਰੀ

* ਮੇਜਰ ਸਿੰਘ ਢਿੱਲੋਂ

* ਮੰਗਵਿੰਦਰ ਸਿੰਘ ਖਾਪੜਖੇੜੀ

* ਜੰਗਬਹਾਦਰ ਸਿੰਘ ਰਾਏ

* ਮਿੱਠੂ ਸਿੰਘ ਕਾਹਨੇਕੇ

Read more : ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਹੋਇਆ ਨਾ – ਮਨਜ਼ੂਰ

LEAVE A REPLY

Please enter your comment!
Please enter your name here