ਐਡੀਸ਼ਨਲ ਮੈਂਬਰ (ਆਰ. ਈ.) ਵੱਲੋਂ ਪਟਿਆਲਾ ਲੋਕੋਮੋਟਿਵ ਵਰਕਸ ਦਾ ਦੌਰਾ

0
1
Patiala Locomotive Works

ਪਟਿਆਲਾ, 3 ਅਕਤੂਬਰ 2025 : ਐਡੀਸ਼ਨਲ ਮੈਂਬਰ (ਆਰ. ਈ.) ਰੇਲਵੇ ਬੋਰਡ (Additional Member (R.E.) Railway Board) ਰਾਮੇਂਦਰਾ ਕੁਮਾਰ ਤਿਵਾਰੀ ਨੇ ਅੱਜ ਪਟਿਆਲਾ ਲੋਕੋਮੋਟਿਵ ਵਰਕਸ (ਪੀ. ਐਲ. ਡਬਲਿਊ.) ਦਾ ਦੌਰਾ ਕੀਤਾ । ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਰਾਜੇਸ਼ ਮੋਹਨ ਪ੍ਰਿੰਸਿਪਲ ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ (ਪੀ. ਸੀ. ਏ. ਓ.) ਅਤੇ ਪੀ. ਐਲ. ਡਬਲਿਊ . ਦੇ ਸੀਨੀਅਰ ਅਫ਼ਸਰਾਂ ਵੱਲੋਂ ਕੀਤਾ ਗਿਆ ।

ਦੌਰੇ ਦੌਰਾਨ ਰਾਮੇਂਦਰਾ ਤਿਵਾਰੀ ਨੂੰ ਦਿੱਤੀ ਪੀ. ਐਲ. ਡਬਲਿਊ. ਵਿੱਚ ਕੀਤੀਆਂ ਤਾਜ਼ਾ ਤਕਨਾਲੋਜੀ ਪ੍ਰਗਤੀਆਂ ਅਤੇ ਨਵੇਂ ਉਪਰਾਲਿਆਂ ਬਾਰੇ ਜਾਣਕਾਰੀ

ਦੌਰੇ ਦੌਰਾਨ ਰਾਮੇਂਦਰਾ ਤਿਵਾਰੀ (Ramendra Tiwari) ਨੂੰ ਪੀ. ਐਲ. ਡਬਲਾਊ. ਵਿੱਚ ਕੀਤੀਆਂ ਤਾਜ਼ਾ ਤਕਨਾਲੋਜੀ ਪ੍ਰਗਤੀਆਂ ਅਤੇ ਨਵੇਂ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ । ਉਨ੍ਹਾਂ ਨੂੰ ਨੇਤਰਾ ਪ੍ਰੋਜੈਕਟ, ਏ. ਆਈ. ਅਧਾਰਤ ਓ. ਐਚ. ਈ. ਮੈਨਟੇਨੈਂਸ ਪ੍ਰੋਜੈਕਟ ਅਤੇ ਨਵੀਕਰਣਯੋਗ ਊਰਜਾ ਸੰਬੰਧੀ ਉਪਰਾਲਿਆਂ ਬਾਰੇ ਵਿਸਥਾਰ ਨਾਲ ਪ੍ਰਜ਼ੈਂਟੇਸ਼ਨ ਦਿੱਤਾ ਗਿਆ। ਉਨ੍ਹਾਂ ਨੇ
ਐਡਮਿਨਿਸਟ੍ਰੇਟਿਵ ਬਿਲਡਿੰਗ ਅਤੇ ਵਰਕਸ਼ਾਪ ਵਿੱਚ ਸਥਾਪਿਤ ਸੋਲਰ ਪਲਾਂਟ ਦਾ ਵੀ ਦੌਰਾ ਕੀਤਾ ਅਤੇ ਹਰੀ ਊਰਜਾ ਅਤੇ ਟਿਕਾਊ ਵਿਕਾਸ ਵੱਲ ਪੀ ਐਲ ਡਬਲਾਊ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ।

ਰਾਮੇਂਦਰਾ ਤਿਵਾਰੀ ਵਲੋਂ ਪੀ. ਸੀ. ਏ. ਓ. ਅਤੇ ਹੋਰ ਅਧਿਕਾਰੀਆਂ ਨਾਲ ਕੀਤਾ ਗਿਆ ਵਿਚਾਰ ਵਟਾਂਦਰਾ

ਇਸ ਤੋਂ ਬਾਅਦ ਰਾਮੇਂਦਰਾ ਤਿਵਾਰੀ ਨੇ ਪੀ. ਸੀ. ਏ. ਓ. ਅਤੇ ਹੋਰ ਸੰਬੰਧਤ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਚੱਲ ਰਹੀਆਂ ਪਰਿਯੋਜਨਾਵਾਂ ਅਤੇ ਭਵਿੱਖੀ ਯੋਜਨਾਵਾਂ (Projects and future plans) ਬਾਰੇ ਗੱਲਬਾਤ ਕੀਤੀ । ਉਨ੍ਹਾਂ ਦਾ ਇਹ ਦੌਰਾ ਰਚਨਾਤਮਕ ਸੰਵਾਦ ਲਈ ਇੱਕ ਵਧੀਆ ਮੌਕਾ ਬਣਿਆ ਅਤੇ ਇਸ ਨੇ ਪੀ. ਐਲ. ਡਬਲਿਊ. ਦੇ ਆਧੁਨਿਕ ਤਕਨਾਲੋਜੀ ਅਪਣਾਉਣ, ਊਰਜਾ-ਕੁਸ਼ਲਤਾ ਵਧਾਉਣ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ।

Read More : ਪੀ. ਐਲ. ਡਬਲਿਊ. ਵਰਕਸ਼ਾਪ ਕੰਪਲੈਕਸ ਵਿਚ ਫਸਟ ਏਡ ਪੋਸਟ ਦਾ ਉਦਘਾਟਨ

LEAVE A REPLY

Please enter your comment!
Please enter your name here