ADC ਨੇ BDPO ਦਫਤਰ ਮਾਰਿਆ ਛਾਪਾ, ਮੌਕੇ ਤੋਂ ਸਾਰਾ ਸਟਾਫ ਮਿਲਿਆ ਗੈਰ ਹਾਜ਼ਰ

0
155

ADC ਨੇ BDPO ਦਫਤਰ ਮਾਰਿਆ ਛਾਪਾ, ਮੌਕੇ ਤੋਂ ਸਾਰਾ ਸਟਾਫ ਮਿਲਿਆ ਗੈਰ ਹਾਜ਼ਰ

– ਬੀ ਡੀ ਪੀ ਓ ਸਮੇਤ ਗੈਰ ਹਾਜਰ ਰਹਿਣ ਵਾਲੇ ਸਟਾਫ ਨੂੰ ਕਾਰਨ ਦੱਸੋ ਨੋਟਿਸ ਕੀਤੇ ਜਾਰੀ

ਗੁਰਦਾਸਪੁਰ, 14 ਫਰਵਰੀ 2025 – ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗੁਰਦਾਸਪੁਰ ਦੇ ਦਫ਼ਤਰ ਦੀ ਚੈਕਿੰਗ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਚੈਕਿੰਗ ਦੌਰਾਨ ਬੀ.ਡੀ.ਪੀ.ਓ. ਗੁਰਦਾਸਪੁਰ ਸਮੇਤ ਸਮੁੱਚਾ ਸਟਾਫ਼ ਗੈਰ-ਹਾਜ਼ਰ ਪਾਇਆ ਗਿਆ, ਸਿਰਫ ਇੱਕ ਮਨਰੇਗਾ ਮਹਿਲਾ ਵਰਕਰ ਹੀ ਦਫਤਰ ਵਿੱਚ ਹਾਜ਼ਰ ਸੀ।

ਇਹ ਵੀ ਪੜ੍ਹੋ: 22 ਮਾਰਚ ਤੋਂ ਸ਼ੁਰੂ ਹੋਵੇਗਾ IPL, KKR ਅਤੇ RCB ਵਿਚਾਲੇ ਹੋਵੇਗਾ ਪਹਿਲਾ ਮੁਕਾਬਲਾ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਬੀ.ਡੀ.ਪੀ.ਓ. ਸਮੇਤ ਗੈਰ ਹਾਜ਼ਰ ਸਟਾਫ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਜੇਕਰ ਉਨ੍ਹਾਂ ਦੇ ਜਵਾਬ ਤਸੱਲੀ ਬਖਸ਼ ਨਹੀਂ ਹੁੰਦੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਚੈਕਿੰਗ ਦੌਰਾਨ ਏਡੀਸੀ ਬੇਦੀ ਵੱਲੋਂ ਦਫਤਰ ਵਿੱਚ ਪਈਆਂ ਟੁੱਟਿਆ ਕੁਰਸੀਆਂ ਬਾਰੇ ਵੀ ਸਖਤ ਨੋਟਿਸ ਲਿਆ ਗਿਆ।

ਹਾਲਾਂਕਿ ਜਦੋਂ ਇਸ ਬਾਰੇ ਏਡੀਸੀ ਹਰਜਿੰਦਰ ਸਿੰਘ ਬੇਦੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹਨਾਂ ਵੱਲੋਂ ਸਰਕਾਰੀ ਅਧਿਕਾਰੀਆਂ ਨੂੰ ਸਿਰਫ ਚੇਤਾਵਨੀ ਦੇ ਤੌਰ ਤੇ ਅਜਿਹੀਆਂ ਚੈਕਿੰਗ ਰੂਟੀਨ ਦੇ ਤੌਰ ਤੇ ਕੀਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here