ਤਿਰਪਾਲ ਅਤੇ ਜ਼ਰੂਰੀ ਸਮਾਨ ਮਹਿੰਗੇ ਭਾਅ ਵੇਚਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ

0
22
S. D. M. Sunam

ਸੁਨਾਮ, 2 ਸਤੰਬਰ 2025 : ਉਪ-ਮੰਡਲ ਮੈਜਿਸਟਰੇਟ (S. D. M. Sunam) ਸੁਨਾਮ ਊਧਮ ਸਿੰਘ ਵਾਲਾ ਪ੍ਰਮੋਦ ਸਿੰਗਲਾ ਵੱਲੋਂ ਕਾਲਾ ਬਾਜ਼ਾਰੀ ਅਤੇ ਗੈਰ-ਕਾਨੂੰਨੀ ਲਾਭਖੋਰੀ ਸਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਦੁਕਾਨਦਾਰ ਬਰਸਾਤ ਦੇ ਮੌਸਮ ਕਾਰਨ ਬਣੇ ਹਾਲਾਤ ਦੌਰਾਨ ਜਨਤਾ ਦੀ ਲੋੜ ਦਾ ਗਲਤ ਫਾਇਦਾ ਚੁੱਕਦੇ ਹੋਏ ਤਿਰਪਾਲ ਅਤੇ ਹੋਰ ਜ਼ਰੂਰੀ ਸਮਾਨ ਉੱਚੇ ਭਾਅ ’ਤੇ ਵੇਚ ਰਹੇ ਹਨ । ਇਹ ਕੰਮ ਕਾਲਾ ਬਾਜ਼ਾਰੀ ਅਤੇ ਗੈਰ-ਕਾਨੂੰਨੀ ਲਾਭ ਖੋਰੀ ਦੀ ਸ਼੍ਰੇਣੀ ਵਿੱਚ ਆਉਂਦਾ ਹੈ ।

ਐੱਸ. ਡੀ. ਐਮ. ਸੁਨਾਮ ਊਧਮ ਸਿੰਘ ਵਾਲਾ ਵੱਲੋਂ ਹੁਕਮ ਜਾਰੀ

ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਮਹਿੰਗੇ ਭਾਅ ਲਾਉਣਾ ਅਤੇ ਕਾਲਾ ਬਾਜ਼ਾਰੀ ਕਰਨਾ ਜ਼ਰੂਰੀ ਵਸਤਾਂ ਐਕਟ, 1955 (ਧਾਰਾ 3 ਅਤੇ 7), ਆਫ਼ਤ ਪ੍ਰਬੰਧਨ ਐਕਟ, 2005 (ਧਾਰਾ 34 ਅਤੇ 65), ਖਪਤਕਾਰ ਪ੍ਰੋਟੈਕਸ਼ਨ ਐਕਟ-2019 (ਧਾਰਾ 2(9) ਅਤੇ 2 (47) ਅਧੀਨ ਸਜ਼ਾਯੋਗ ਅਪਰਾਧ ਹਨ । ਜੋ ਵੀ ਦੁਕਾਨਦਾਰ/ਵਿਕਰੇਤਾ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਦੁਕਾਨ ਸੀਲ ਕਰਨਾ, ਲਾਇਸੈਂਸ ਰੱਦ ਕਰਨਾ, ਜੁਰਮਾਨਾ ਤੇ ਮੁਕੱਦਮਾ ਦਰਜ ਕਰਨਾ ਸ਼ਾਮਲ ਹੋਵੇਗਾ ।

ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਮੌਜੂਦਾ ਹਾਲਾਤ ਦੌਰਾਨ ਲੋਕਾਂ ਨੂੰ ਜ਼ਰੂਰੀ ਸਮਾਨ ਠੀਕ-ਠਾਕ ਅਤੇ ਵਾਜ਼ਬ ਭਾਅ ’ਤੇ ਉਪਲਬਧ ਰਹੇ

ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਮਹਿੰਗੇ ਭਾਅ ਲਾਏ ਜਾਣ ਜਾਂ ਕਾਲਾ ਬਾਜ਼ਾਰੀ (Black market) ਦੀ ਘਟਨਾ ਸਾਹਮਣੇ ਆਵੇ ਤਾਂ ਉਸਦੀ ਸੂਚਨਾ ਤੁਰੰਤ ਐੱਸ. ਡੀ. ਐਮ. ਦਫਤਰ ਵਿਖੇ ਦਿੱਤੀ ਜਾਵੇ । ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਮੌਜੂਦਾ ਹਾਲਾਤ ਦੌਰਾਨ ਲੋਕਾਂ ਨੂੰ ਜ਼ਰੂਰੀ ਸਮਾਨ ਠੀਕ-ਠਾਕ ਅਤੇ ਵਾਜ਼ਬ ਭਾਅ ’ਤੇ ਉਪਲਬਧ ਰਹੇ (Goods should be available in good condition and at reasonable prices) ।

Read More : ਐੱਸ. ਡੀ. ਐਮ. ਵੱਲੋਂ ਤਹਿਸੀਲ ਦਫ਼ਤਰ ਦੀ ਅਚਨਚੇਤ ਚੈਕਿੰਗ

LEAVE A REPLY

Please enter your comment!
Please enter your name here