ਅਬੋਹਰ ‘ਚ ਦੋ ਮੋਟਰਸਾਈਕਲਾਂ ਵਿਚਕਾਰ ਭਿਆਨਕ ਟੱਕਰ, 5 ਵਿਦਿਆਰਥੀ ਗੰਭੀਰ ਜ਼ਖ਼ਮੀ
ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਦੇ ਹਨੂੰਮਾਨਗੜ੍ਹ ਰੋਡ ‘ਤੇ ਬੁੱਧਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇਥੇ ਦੋ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਬਾਈਕ ਆਪਸ ਵਿੱਚ ਟਕਰਾ ਗਈਆਂ। ਹਾਦਸੇ ਵਿੱਚ ਪੰਜ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਐਂਬੂਲੈਂਸ ਨੂੰ ਸੂਚਨਾ ਦਿੱਤੀ ਅਤੇ ਜ਼ਖਮੀ ਵਿਦਿਆਰਥੀ ਨੂੰ ਹਸਪਤਾਲ ਪਹੁੰਚਾਇਆ ਗਿਆ।
ਦੋਨੋ ਬਾਈਕ ਬੁਰੀ ਤਰ੍ਹਾਂ ਨੁਕਸਾਨੀਆਂ
ਹਾਦਸੇ ਦੌਰਾਨ ਦੋਵੇਂ ਬਾਈਕ ਦੀ ਰਫਤਾਰ ਇੰਨੀ ਤੇਜ਼ ਸੀ ਕਿ ਦੋਨੋ ਬਾਈਕ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਸਾਰੇ ਵਿਦਿਆਰਥੀ ਸੜਕ ‘ਤੇ ਡਿੱਗ ਪਏ। ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਨੂੰ ਸੂਚਿਤ ਕੀਤਾ। ਜ਼ਖਮੀ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਰਾਏਪੁਰਾ ਦਾ ਲਕਸ਼ੈ (ਪਿਤਾ ਵਿਕਰਮ), ਬੱਲੂਆਣਾ ਦਾ ਨਵਨੀਤ (ਪਿਤਾ ਲੇਖਰਾਜ) ਅਤੇ ਦੀਪਕ (ਪਿਤਾ ਹਰਜਿੰਦਰ) ਵਾਸੀ ਧਰਮਪੁਰਾ ਬਾਈਕ ਸਵਾਰ ਸਨ। ਤਿੰਨੋਂ ਅੰਮ੍ਰਿਤ ਮਾਡਲ ਸਕੂਲ ਜਾ ਰਹੇ ਸਨ। ਗਣੇਸ਼ ਵਿਹਾਰ ਦੇ ਲਕਸ਼ਯ ਅਤੇ ਪ੍ਰੇਮ ਨਗਰ ਦੇ ਆਰੀਅਨ ਬਾਈਕ ‘ਤੇ ਡੀਏਵੀ ਸਕੂਲ ਜਾ ਰਹੇ ਸਨ।