‘ਆਪ’ MLA ਰਮਨ ਅਰੋੜਾ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ, ਅਜੀਬੋ-ਗਰੀਬ ਪੋਸਟਾਂ ਕੀਤੀਆਂ ਗਈਆਂ ਸ਼ੇਅਰ

0
13

‘ਆਪ’ MLA ਰਮਨ ਅਰੋੜਾ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ, ਅਜੀਬੋ-ਗਰੀਬ ਪੋਸਟਾਂ ਕੀਤੀਆਂ ਗਈਆਂ ਸ਼ੇਅਰ

ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦਾ ਸੋਸ਼ਲ ਮੀਡੀਆ (ਇੰਸਟਾਗ੍ਰਾਮ ਅਤੇ ਐਕਸ) ਅਕਾਊਂਟ ਹੈਕ ਹੋ ਗਿਆ ਹੈ। ਉਨ੍ਹਾਂ ਦੇ ਅਕਾਊਂਟ ਤੋਂ ਕੁਝ ਅਜੀਬ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਖਾਤਾ ਹੈਕ ਹੋ ਗਿਆ। ਜਲੰਧਰ ਸਿਟੀ ਪੁਲਿਸ ਦੀਆਂ ਟੀਮਾਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਇਹ ਖਾਤਾ ਕਿਸ ਨੇ ਹੈਕ ਕੀਤਾ ਹੈ।

ਅਜੀਬ ਪੋਸਟਾਂ ਸ਼ੇਅਰ

ਦੱਸ ਦੇਈਏ ਕਿ ਇਹ ਗੱਲ ਦਾ ਪਤਾ ਉਸ ਸਮੇ ਲੱਗਾ ਜਦੋਂ ਵਿਧਾਇਕ ਰਮਨ ਅਰੋੜਾ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਅਕਾਊਂਟ ਤੋਂ ਕੁਝ ਅਜੀਬ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾ ਰਹੀ ਹੈ ਕਿ ਉਕਤ ਖਾਤਾ ਕਿੱਥੋਂ ਚੱਲ ਰਿਹਾ ਹੈ ਅਤੇ ਵਿਧਾਇਕ ਅਰੋੜਾ ਦੇ ਖਾਤੇ ਦੀ ਪੋਸਟ ਕਿਸ ਸਰਵਰ ਤੋਂ ਸਾਂਝੀ ਕੀਤੀ ਗਈ ਸੀ।

ਵਿਧਾਇਕ ਰਮਨ ਅਰੋੜਾ ਵੱਲੋਂ ਲੋਕਾਂ ਨੂੰ ਅਪੀਲ

ਵਿਧਾਇਕ ਰਮਨ ਅਰੋੜਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ” ਜੇਕਰ ਉਨ੍ਹਾਂ ਦੇ ਅਕਾਊਂਟ ਤੋਂ ਕੋਈ ਗਲਤ ਪੋਸਟ ਕੀਤੀ ਜਾਂਦੀ ਹੈ ਤਾਂ ਵਿਸ਼ਵਾਸ ਨਾ ਕੀਤਾ ਜਾਵੇ। ਕਿਸੀ ਸ਼ਰਾਰਤੀ ਅੰਸਰਾਂ ਵੱਲੋਂ (ਇੰਸਟਾਗ੍ਰਾਮ ਅਤੇ ਐਕਸ) ਅਕਾਊਂਟ ਹੈਕ ਕਰ ਲਿਆ ਗਿਆ ਹੈ, ਜਿਸ ਦੀ ਸੂਚਨਾ ਜਲੰਧਰ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜਦੋਂ ਦੋਵੇਂ ਸੋਸ਼ਲ ਮੀਡੀਆ ਅਕਾਉਂਟ ਮੁੜ ਸਹੀ ਹੋ ਜਾਣਗੇ ਤਾਂ ਤੁਰੰਤ ਸੂਚਿਤ ਕੀਤਾ ਜਾਵੇਗਾ। ਨਾਲ ਹੀ ਕਮਿਸ਼ਨਰੇਟ ਪੁਲਿਸ ਦੀ ਸਾਈਬਰ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।

ਅਰਵਿੰਦ ਕੇਜਰੀਵਾਲ ਨੇ ਮੁੱਖ ਚੋਣ ਕਮਿਸ਼ਨਰ ਨੂੰ ਲਿਖੀ ਚਿੱਠੀ, ਜਾਣੋ ਕਿਹੜੀਆਂ ਕੀਤੀਆਂ 4 ਵੱਡੀਆਂ ਮੰਗਾਂ ?

LEAVE A REPLY

Please enter your comment!
Please enter your name here