ਅੰਮ੍ਰਿਤਸਰ ਸ਼ਹਿਰ ਦੀ ਸਫਾਈ ਲਈ ਆਮ ਆਦਮੀ ਪਾਰਟੀ ਦੇ ਆਗੂ ਉਤਰੇ ਸੜਕਾਂ ‘ਤੇ

0
29

ਅੰਮ੍ਰਿਤਸਰ 17 ਮਈ : ਅੰਮ੍ਰਿਤਸਰ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਨੇ ਆਪ ਸੜਕਾਂ ਉੱਤੇ ਉਤਰ ਕੇ ਸਫਾਈ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਸਾਫ ਰੱਖ ਣ ਲਈ ਪ੍ਰੇਰਿਆ ‌। ਦੱਸਣ ਯੋਗ ਹੈ ਕਿ ਸ਼ਹਿਰ ਦੀ ਸਫਾਈ ਨੂੰ ਲੈ ਕੇ ਕੇਵਲ ਮਿਉਂਸੀਪਲ ਕਾਰਪੋਰੇਸ਼ਨ ਹੀ ਨਹੀਂ ਸਥਾਨਕ ਸਰਕਾਰਾਂ ਮੰਤਰਾਲਾ ਵੀ ਲਗਾਤਾਰ ਯਤਨ ਕਰ ਰਿਹਾ ਹੈ। ਬੀਤੇ ਕੁਝ ਹਫਤਿਆਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਆਪੋ ਆਪਣੇ ਹਲਕਿਆਂ ਵਿੱਚ ਸਫਾਈ ਮੁਹਿੰਮ ਵਿੱਚ ਯੋਗਦਾਨ ਪਾ ਰਹੇ ਹਨ।

ਅੱਜ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਜਰ ਨੇ ਸੁੱਕਾ ਤਲਾਬ ਮੰਦਰ ਸੁਲਤਾਨਵਿੰਡ ਰੋਡ, ਡਾਕਟਰ ਜੀਵਨਜੋਤ ਕੌਰ ਵਿਧਾਇਕ ਅੰਮ੍ਰਿਤਸਰ ਪੂਰਬੀ ਨੇ ਨਿਊ ਅੰਮ੍ਰਿਤਸਰ, ਡਾਕਟਰ ਅਜੇ ਗੁਪਤਾ ਵਿਧਾਇਕ ਅੰਮ੍ਰਿਤਸਰ ਕੇਂਦਰੀ ਨੇ ਹਾਥੀ ਗੇਟ ਤੋਂ ਮੈਡੀਸਨ ਮਾਰਕੀਟ ਤੱਕ, ਡਾਕਟਰ ਜਸਬੀਰ ਸਿੰਘ ਸੰਧੂ ਵਿਧਾਇਕ ਅੰਮ੍ਰਿਤਸਰ ਪੱਛਮੀ ਨੇ ਕੋਟ ਖਾਲਸਾ ਅਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਸੱਤ ਏਕੜ ਪਾਰਕ ਵਿੱਚ ਪਹੁੰਚ ਕੇੜ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਖੁਦ ਸਫਾਈ ਕੀਤੀ।

ਡਾਕਟਰ ਨਿੱਜਰ ਨੇ ਸ਼ਹਿਰ ਵਾਸੀਆਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਇਹ ਗੁਰੂ ਨਗਰੀ ਵਿੱਚ ਲੱਖਾਂ ਲੋਕ ਰੋਜ਼ ਆਉਂਦੇ ਹਨ, ਅਸੀਂ ਇਥੋਂ ਦੇ ਰਹਿਣ ਵਾਲੇ ਹਾਂ, ਜੇਕਰ ਅਸੀਂ ਸਫਾਈ ਨਹੀਂ ਰੱਖਾਂਗੇ ਤਾਂ ਕੌਣ ਰੱਖੇਗਾ? ਉਹਨਾਂ ਕਿਹਾ ਕਿ ਕੇਵਲ ਕਾਰਪੋਰੇਸ਼ਨ ਦੇ ਸਿਰ ਉੱਤੇ ਸ਼ਹਿਰ ਸਾਫ ਨਹੀਂ ਰਹਿ ਸਕਦਾ, ਇਸ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਪਵੇਗਾ। ਡਾਕਟਰ ਜੀਵਨ ਜੋਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਪ੍ਰਬੰਧਨ ਵਿੱਚ ਕਾਰਪੋਰੇਸ਼ਨ ਦਾ ਸਹਿਯੋਗ ਦੇਣ। ਡਾਕਟਰ ਗੁਪਤਾ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਹੋਰ ਬਿਹਤਰ ਕਰਨ ਲਈ ਦੁਕਾਨਦਾਰਾਂ ਕੋਲੋਂ ਸਹਿਯੋਗ ਮੰਗਿਆ। ਡਾਕਟਰ ਸੰਧੂ ਨੇ ਕੋਟ ਖਾਲਸਾ ਵਿੱਚ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ ਸੜਕਾਂ ਦੀ ਸਫਾਈ ਕੀਤੀ ਜਦ ਕਿ ਕਰਮਜੀਤ ਰਿੰਟੂ ਨੇ ਟਰਸਟ ਦੀਆਂ ਕਲੋਨੀਆਂ ਨੂੰ ਹੋਰ ਸਾਫ ਸੁਥਰਾ ਕਰਨ ਲਈ ਲੋਕਾਂ ਅਤੇ ਟਰਸਟ ਦੇ ਅਧਿਕਾਰੀਆਂ ਕੋਲੋਂ ਸਹਿਯੋਗ ਮੰਗਿਆ।

LEAVE A REPLY

Please enter your comment!
Please enter your name here