ਸੜਕ ਹਾਦਸੇ ਦੌਰਾਨ ਹੋਈ ਪਤੀ-ਪਤਨੀ ਸਮੇਤ ਇੱਕ ਨੌਜਵਾਨ ਦੀ ਮੌਤ

0
29
Road Accident

ਨਾਭਾ, 15 ਨਵੰਬਰ 2025 : ਬੀਤੀ ਦੇਰ ਰਾਤ ਨਾਭਾ ਪਟਿਆਲਾ ਸੜਕ (Nabha Patiala Road) ਤੇ ਵਾਪਰੇ ਸੜਕ ਹਾਦਸੇ ਦੌਰਾਨ ਪਤੀ ਪਤਨੀ ਸਮੇਤ ਤਿੰਨ ਦੀ ਮੌਤ ਹੋ ਜਾਣ ਦੀ ਜਾਣਕਾਰੀ ਹੈ ।

ਕਾਰ ਸਵਾਰ ਗੋਗੀ ਮਿੱਤਲ ਦੀ ਪਤਨੀ ਦੀ ਅਤੇ ਓ. ਡੀ. ਕਾਰ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਹੋ ਗਈ ਮੌਤ

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਾਭਾ ਦੇ ਸੰਗਤਪੁਰਾ ਮੁਹੱਲਾ ਵਾਸੀ ਪ੍ਰਵੀਨ ਮਿੱਤਲ ਗੋਗੀ (Praveen Mittal Gogi) ਆਪਣੀ ਪਤਨੀ ਨਾਲ ਪਟਿਆਲੇ ਤੋਂ ਨਾਭਾ ਸ਼ਹਿਰ ਵੱਲ ਆ ਰਿਹਾ ਸੀ ਤਾਂ ਰੋਹਟੀ ਪੁਲ ਨਜ਼ਦੀਕ ਉਹਨਾਂ ਦੀ ਕਾਰ ਅਤੇ ਨਾਭਾ ਤੋਂ ਪਟਿਆਲਾ ਵੱਲ ਜਾ ਰਹੀ ਓ. ਡੀ. ਕਾਰ ਅਚਨਚੇਤ ਆਪਸ ਵਿੱਚ ਟਕਰਾ ਕੇ ਸੜਕ ਕਿਨਾਰੇ ਖੜੇ ਦਰਖਤਾਂ ਨਾਲ ਟਕਰਾ (Collision with trees) ਗਈਆਂ । ਕਾਰ ਸਵਾਰ ਗੋਗੀ ਮਿੱਤਲ ਦੀ ਪਤਨੀ ਦੀ ਅਤੇ ਓ. ਡੀ. ਕਾਰ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਪ੍ਰਵੀਨ ਮਿੱਤਲ ਗੋਗੀ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ । ਪ੍ਰਵੀਨ ਮਿੱਤਲ ਗੋਗੀ ਅਤੇ ਉਸਦੀ ਪਤਨੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਨਾਭਾ ਹਲਕੇ ਵਿੱਚ ਸ਼ੋਗ ਦੀ ਲਹਿਰ ਫੈਲ ਗਈ ਹੈ ।

ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ ਅਤੇ ਇਸ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ :  ਜਾਂਚ ਅਧਿਕਾਰੀ

ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਹਰੀ ਸੇਠ ਨੇ ਕਿਹਾ ਕਿ ਪ੍ਰਵੀਨ ਮਿੱਤਲ ਗੋਗੀ, ਬਹੁਤ ਹੀ ਮਿਲਣ ਸਾਰ ਸੀ, ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ।  ਸੜਕ ਹਾਦਸੇ ਵਿੱਚ ਪ੍ਰਵੀਨ ਮਿੱਤਲ ਗੋਗੀ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ । ਮ੍ਰਿਤਕ ਪ੍ਰਵੀਨ ਮਿੱਤਲ ਗੋਗੀ ਸਮਾਜ ਸੇਵੀ ਸੀ ਮੰਦਿਰ ਅਤੇ ਸ਼ਮਸ਼ਾਨ ਘਾਟ ਵਿੱਚ ਸੇਵਾ ਕਰਦਾ ਸੀ । ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸੋਗ ਦੀ ਲਹਿਰ (Wave of mourning) ਫੈਲ ਗਈ । ਮੌਕੇ ਤੇ ਪਹੁੰਚੇ ਪੁਲਸ ਦੇ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ ਅਤੇ ਇਸ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ ਅਤੇ ਦੂਜੇ ਪਾਸੇ ਇੱਕ ਅਮਨਜੋਤ ਨਾ ਦੇ ਨੌਜਵਾਨ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਕੁੱਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ । ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Read More : ਸੜਕ ਹਾਦਸੇ ਵਿਚ ਤਿੰਨ ਦੋੋਸਤਾਂ ਦੀ ਹੋਈ ਮੌਤ

LEAVE A REPLY

Please enter your comment!
Please enter your name here