ਛੁੱਟੀ ‘ਤੇ ਆਏ ਫੌਜੀ ਦੀ ਸੜਕ ਹਾਦਸੇ ‘ਚ ਹੋਈ ਮੌਤ
ਅੰਮ੍ਰਿਤਸਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਛੁੱਟੀ ’ਤੇ ਆਏ ਫੌਜੀ ਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕ ਅਵਤਾਰ ਸਿੰਘ 21 ਸਿੱਖ ਰੈਜੀਮੈਂਟ ਰਾਜਸਥਾਨ ਦੇ ਬਾਰਡਰ ਉੱਤੇ ਤਾਇਨਾਤ ਸੀ। ਜਿਸ ਦਾ ਉਸ ਦੇ ਜੱਦੀ ਸਰਹੱਦੀ ਪਿੰਡ ਅਟਾਰੀ ਦੇ ਬਾਗੜੀਆਂ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ:ਪੰਜਾਬ ਦੇ 7 ਅਫਸਰਾਂ ਨੂੰ ਮਿਲੇਗਾ ਬਹਾਦਰੀ ਪੁਰਸਕਾਰ, ਪੜ੍ਹੋ ਵੇਰਵਾ||Latest News
ਮ੍ਰਿਤਕ ਅਵਤਾਰ ਸਿੰਘ ਵਾਸੀ ਪਿੰਡ ਅਟਾਰੀ ਜ਼ਿਲ੍ਹਾ ਅੰਮ੍ਰਿਤਸਰ ਦਾ ਅਵਾਰਾ ਪਸ਼ੂਆਂ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਸਿਪਾਹੀ ਅਵਤਾਰ ਸਿੰਘ ਆਪਣੇ ਪਿੰਡ ਛੁੱਟੀ ’ਤੇ ਆਇਆ ਹੋਇਆ ਸੀ।
ਇਹ ਵੀ ਪੜ੍ਹੋ: AGTF ਨੇ ਸੁਨੀਲ ਭੰਡਾਰੀ ਸਮੇਤ 5 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ || Latest News || || Punjab News
ਅਟਾਰੀ ਦੇ ਪਿੰਡ ਬਾਗੜੀਆਂ ਦਾ ਰਹਿਣ ਵਾਲਾ ਸਿਪਾਹੀ ਅਵਤਾਰ ਸਿੰਘ ਕੁਝ ਦਿਨ ਪਹਿਲਾਂ ਛੁੱਟੀ ‘ਤੇ ਆਇਆ ਸੀ। ਦੇਰ ਸ਼ਾਮ ਜਦੋਂ ਸਿਪਾਹੀ ਸਕੂਟਰ ‘ਤੇ ਸਵਾਰ ਹੋ ਕੇ ਹੁਸ਼ਿਆਰਪੁਰ ਦੇ ਪੁਲ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਇਕ ਅਵਾਰਾ ਪਸ਼ੂ ਆ ਗਿਆ। ਜਿਸ ਤੋਂ ਬਾਅਦ ਉਸਦਾ ਸਕੂਟਰ ਪਲਟ ਗਿਆ ਅਤੇ ਉਸਦੇ ਸਿਰ ‘ਤੇ ਸੱਟ ਲੱਗ ਗਈ। ਅਵਤਾਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਸਥਾਨਕ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਅਵਤਾਰ ਸਿੰਘ ਆਪਣੇ ਪਿੱਛੇ ਪਤਨੀ ਅਤੇ 2 ਸਾਲ ਦੀ ਬੇਟੀ ਛੱਡ ਗਿਆ ਹੈ। ਉਸਦੀ ਅਚਾਨਕ ਹੋਈ ਮੌਤ ਨਾਲ ਉਸਦੇ ਮਾਤਾ, ਪਿਤਾ, ਭਰਾ ਅਤੇ ਭੈਣ ਵੀ ਸਦਮੇ ਵਿੱਚ ਹਨ।
ਇਹ ਵੀ ਪੜ੍ਹੋ: ਫਤਿਹਾਬਾਦ ‘ਚ ਘੱਗਰ ਨਦੀ ਦਾ ਪਾਣੀ ਵਧਿਆ, ਲੋਕਾਂ ਦੀ ਵਧੀ ਚਿੰਤਾ||Latest News
ਅਵਤਾਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਸਦੇ ਪਿਤਾ ਅਤੇ ਭਰਾ ਨੇ ਉਸਦਾ ਅੰਤਿਮ ਸੰਸਕਾਰ ਕੀਤਾ। ਅੰਤਿਮ ਸੰਸਕਾਰ ਮੌਕੇ ਸਾਰਾ ਪਿੰਡ ਇਕੱਠਾ ਹੋ ਗਿਆ ਅਤੇ ਸਾਰਿਆਂ ਦੀਆਂ ਅੱਖਾਂ ਨਮ ਸਨ। ਇਸ ਮੌਕੇ ਫੌਜ ਦੇ ਜਵਾਨਾਂ ਨੇ ਮਰਹੂਮ ਸਿਪਾਹੀ ਅਵਤਾਰ ਸਿੰਘ ਨੂੰ ਅੰਤਿਮ ਸੰਸਕਾਰ ਮੌਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ।