ਏ. ਡੀ. ਸੀ. ਵੱਲੋਂ ਐਸ. ਬੀ. ਆਈ. ਦੇ ਆਰਸੇਟੀ ਦੇ ਕੰਮ ਦਾ ਜਾਇਜਾ

0
6
A. D. C.

ਪਟਿਆਲਾ, 1 ਜੂਲਾਈ 2025 : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਿੰਦਰ ਸਿੰਘ ਟਿਵਾਣਾ ਨੇ ਡੀ. ਐਲ. ਆਰ. ਏ. ਸੀ. ਦੀ ਮੀਟਿੰਗ ਦੌਰਾਨ ਸਟੇਟ ਬੈਂਕ ਆਫ ਇੰਡੀਆ ਦੇ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (Rural Self-Employment Training Institute) , ਆਰਸੇਟੀ, ਪਟਿਆਲਾ ਦੇ ਕੰਮਾਂ ਦਾ ਜਾਇਜਾ ਜ਼ਿਲ੍ਹਾ ਪਰਿਸ਼ਦ ਵਿਖੇ ਲਿਆ ।

ਡਿਪਟੀ ਕਮਿਸ਼ਨਰ ਕੀਤੀ ਸੰਸਥਾਂ ਦੀ ਸਲਾਨਾ ਗਤੀਵਿਧੀ ਰਿਪੋਰਟ ਜਾਰੀ

ਆਰਸੇਟੀ ਵਿਖੇ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ, ਪੰਜਾਬ ਸਰਕਾਰ ਅਤੇ ਸਟੇਟ ਬੈਂਕ ਆਫ ਇੰਡੀਆ (State Bank of India) ਵੱਲੋਂ ਸਪਾਂਸਰ ਕੀਤੇ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦਾ ਜਾਇਜ਼ਾ ਲੈਣ ਮੌਕੇ ਏ. ਡੀ. ਸੀ. ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਪੇਂਡੂ ਸਵੈ-ਰੁਜ਼ਗਾਰ ਸਿਖ਼ਲਾਈ ਸੰਸਥਾਂ ਦੀ ਸਲਾਨਾ ਗਤੀਵਿਧੀ ਰਿਪੋਰਟ (Annual Activity Report) 2024-25 ਡਿਪਟੀ ਕਮਿਸ਼ਨਰ ਨੇ ਜਾਰੀ ਕੀਤੀ ਹੈ ।

ਪੇਂਡੂ ਨੌਜਵਾਨਾਂ ਦੀ ਮਾਨਸਿਕਤਾ ਨੂੰ ਸਕਾਰਾਤਮਕ ਤੌਰ ਤੇ ਕੀਤਾ ਗਿਆ ਹੈ ਪ੍ਰਭਾਵਿਤ

ਡੀ. ਐਲ. ਆਰ. ਏ. ਸੀ. (D. L. R. A. C.) ਪਟਿਆਲਾ ਦੇ ਚੇਅਰਪਰਸਨ ਅਮਰਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਆਰਸੇਟੀ ਦਾ ਮੁੱਖ ਉਦੇਸ਼ ਪੇਂਡੂ ਯੁਵਾ ਸ਼ਕਤੀ ਨੂੰ ਲਾਭਕਾਰੀ ਗਤੀਵਿਧੀਆਂ ਲਈ ਚਾਨਣਾ ਦੇਣਾ ਹੈ ਜੋ ਰਾਸ਼ਟਰ ਨਿਰਮਾਣ ਲਈ ਮਹੱਤਵਪੂਰਨ ਹੈ । ਉਹਨਾਂ ਕਿਹਾ ਕਿ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ ਵੱਲੋਂ ਪ੍ਰਦਾਨ ਕੀਤੀ ਜਾਂਦੀ ਕੁਸ਼ਲ ਵਿਕਾਸ ਸਿਖਲਾਈ ਦੁਆਰਾ ਪੇਂਡੂ ਨੌਜਵਾਨਾਂ ਦੀ ਮਾਨਸਿਕਤਾ ਨੂੰ ਸਕਾਰਾਤਮਕ ਤੌਰ ਤੇ ਪ੍ਰਭਾਵਿਤ ਕੀਤਾ ਗਿਆ ਹੈ ।

ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਕਰਵਾਏ ਜਾਂਦੇ ਹਨ ਉਦਮੀ ਜਾਗਰੁਕਤਾ ਪ੍ਰੋਗਰਾਮ

ਸਿਖ਼ਲਾਈ ਵਿੱਚ ਪ੍ਰਾਪਤ ਕੀਤੇ ਹੁਨਰਾਂ ਅਤੇ ਸਕਾਤਰਾਤਮਕ ਮਾਨਸਿਕਤਾਵਾਂ ਅਤੇ ਆਤਮ ਵਿਸ਼ਵਾਸ ਨੇ ਸਿਖਿਆਰਥੀਆਂ ਨੂੰ ਆਪਣੇ ਉਂਦਮ ਸਥਾਪਤ ਕਰਨ ਅਤੇ ਦੂਜਿਆਂ ਲਈ ਬਹੁਤ ਸਾਰੀਆਂ ਨੌਕਰੀਆਂ ਪੈਦਾ ਕਰਨ ਦੇ ਯੋਗ ਬਣਾਇਆ ਹੈ । ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਪੇਂਡੂ ਵਿਕਾਸ ਮੰਤਰਾਲੇ ਅਤੇ ਨੈਸ਼ਨਲ ਸੈਂਟਰ ਫਾਰ ਐਕਸੀਲੈਂਸ ਬੰਗਲੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਐਸ. ਬੀ. ਆਈ. ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ ਪਟਿਆਲਾ ਦੀ ਸਥਾਪਨਾ 1-11-2009 ਨੂੰ ਕੀਤੀ ਗਈ ਸੀ । ਉਹਨਾਂ ਦੱਸਿਆ ਕਿ ਆਰਸੇਟੀ (Arceti) ਬਾਰੇ ਜਾਗਰੁਕਤਾ ਪੈਦਾ ਕਰਨ ਅਤੇ ਸਿਖਲਾਈ ਲਈ ਸਹੀ ਉਮੀਦਵਾਰਾਂ ਨੂੰ ਪ੍ਰੇਰਿਤ ਕਰਨ ਅਤੇ ਚੁਣਨ ਲਈ, ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਉਦਮੀ ਜਾਗਰੁਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ ।

ਆਰਸੇਟੀ ਪਟਿਆਲਾ ਦਿੱਤੀ 2024-25 ‘ ਚ 1146 ਨੌਜਵਾਨਾਂ ਨੂੰ ਸਿਖਲਾਈ

ਸਟੇਟ ਬੈਂਕ ਆਫ ਇੰਡੀਆ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ ਪਟਿਆਲਾ ਰੋਜ਼ਗਾਰ ਪੈਦਾ ਕਰਨ ਲਈ ਸ਼ਾਨਦਾਰ ਕੰਮ ਕਰ ਰਿਹਾ ਹੈ । ਉਹਨਾਂ ਦੱਸਿਆ ਕਿ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ ਨੇ 01-04-2024 ਤੋਂ 31-03-2025 ਤੱਕ 139 ਈ. ਏ.ਪੀ. ਲਗਾਏ ਹਨ।

919 ਨੇ ਕੀਤਾ ਸਵੈ-ਰੁਜ਼ਗਾਰ ਸ਼ੁਰੂ

ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ 2024-25 ਦੌਰਾਨ ਰੋਜ਼ਗਾਰ ਸਿਖ਼ਲਾਈ ਸੰਸਥਾਨ ਪਟਿਆਲਾ ਨੇ 1146 ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਅਤੇ 919 ਉਮਦੀਦਵਾਰਾਂ ਨੇ ਸਵੈ ਰੋਜ਼ਗਾਰ ਸ਼ੁਰੂ ਕੀਤਾ ।

Read More : ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਪਾਲਕੀ ਸਾਹਿਬ ਵਾਲੀ ਬੱਸ ਭੇਟ

LEAVE A REPLY

Please enter your comment!
Please enter your name here