90 % ਫੇਲ੍ਹ ਵਿਦਿਆਰਥੀ ਜਾਂਦੇ ਹਨ ਵਿਦੇਸ਼ ਪੜ੍ਹਨ ਵਾਲੇ ਬਿਆਨ ‘ਤੇ ਘਿਰੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ

0
98

ਰੂਸ ਤੇ ਯੂਕਰੇਨ ਦੀ ਜੰਗ ਦੌਰਾਨ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀ ਦੇਸ਼ ਵਿੱਚ ਵਾਪਸ ਸੁਰੱਖਿਅਤ ਵਾਪਸ ਮੁੜਣ ਲਈ ਭਾਰਤ ਸਰਕਾਰ ਅੱਦੇ ਦੁਹਾਈ ਲਗਾ ਰਹੇ ਹਨ। ਇਸ ਦੌਰਾਨ ਯੂਕਰੇਨ ਦੇ ਖਾਰਕੀਵ ‘ਚ ਗੋਲੀਬਾਰੀ ‘ਚ ਭਾਰਤੀ ਵਿਦਿਆਰਥੀ ਦੀ ਮੌਤ ਵੀ ਹੋ ਗਈ ਹੈ। ਇਸ ਦੁਖਦਾਈ ਮਾਹੌਲ ਵਿੱਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵਿਵਾਦਿਤ ਬਿਆਨ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਦਰਅਸਲ ਯੂਕਰੇਨ-ਰੂਸ ਜੰਗ ‘ਤੇ ਬੋਲਦੇ ਹੋਏ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵਿਵਾਦਿਤ ਬਿਆਨ ਦਿੱਤਾ ਹੈ। ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ NEET ‘ਚ 90% ਫੇਲ੍ਹ ਵਿਦਿਆਰਥੀ ਮੈਡੀਕਲ ਦੀ ਪ੍ਰੀਖਿਆ ਲਈ ਵਿਦੇਸ਼ ਪੜ੍ਹਨ ਜਾਂਦੇ ਹਨ।  ਹਾਲਾਂਕਿ ਬਾਅਦ ‘ਚ ਉਨ੍ਹਾਂ ਕਿਹਾ ਕਿ ਹੁਣ ਇਸ ਮੁੱਦੇ ‘ਤੇ ਬਹਿਸ ਕਰਨ ਦਾ ਸਹੀ ਸਮਾਂ ਨਹੀਂ ਹੈ।

ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਸਰਕਾਰ ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਖਾਰਕਿਵ ‘ਚ ਰੂਸੀ ਹਮਲੇ ‘ਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ। ਪਿਛਲੇ ਹਫਤੇ ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਤੋਂ ਲਗਾਤਾਰ ਭਾਰਤੀ ਵਿਦਿਆਰਥੀਆਂ ਦੇ ਵੀਡੀਓ ਸਾਹਮਣੇ ਆ ਰਹੇ ਹਨ, ਜਿਸ ‘ਚ ਉਹ ਆਪਣੀ ਜਾਨ ਬਚਾਉਣ ਅਤੇ ਸੁਰੱਖਿਅਤ ਘਰ ਪਰਤਣ ਦੀ ਗੁਹਾਰ ਲਗਾ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੋਲੈਂਡ, ਰੋਮਾਨੀਆ ਲਈ ਰੇਲ ਗੱਡੀਆਂ ਵਿੱਚ ਚੜ੍ਹਨ ਨਹੀਂ ਦਿੱਤਾ ਜਾ ਰਿਹਾ ਹੈ।

ਪਿਛਲੇ ਹਫਤੇ ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਤੋਂ ਲਗਾਤਾਰ ਭਾਰਤੀ ਵਿਦਿਆਰਥੀਆਂ ਦੇ ਵੀਡੀਓ ਸਾਹਮਣੇ ਆ ਰਹੇ ਹਨ, ਜਿਸ ‘ਚ ਉਹ ਆਪਣੀ ਜਾਨ ਬਚਾਉਣ ਅਤੇ ਸੁਰੱਖਿਅਤ ਘਰ ਪਰਤਣ ਦੀ ਗੁਹਾਰ ਲਗਾ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੋਲੈਂਡ, ਰੋਮਾਨੀਆ ਲਈ ਰੇਲ ਗੱਡੀਆਂ ਵਿੱਚ ਚੜ੍ਹਨ ਨਹੀਂ ਦਿੱਤਾ ਜਾ ਰਿਹਾ ਹੈ। ਕੁਝ ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਯੂਕਰੇਨ ਦੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨਾਲ ਕਈ ਵਾਰ ਹੱਥੋਪਾਈ ਕੀਤੀ ਅਤੇ ਉਨ੍ਹਾਂ ਨੂੰ ਟ੍ਰੇਨ ਤੋਂ ਬਾਹਰ ਸੁੱਟ ਦਿੱਤਾ। ਇੱਥੋਂ ਤੱਕ ਕਿ ਬਾਰਡਰ ਤੱਕ ਪਹੁੰਚਣ ਲਈ ਵਿਦਿਆਰਥੀਆਂ ਨੂੰ ਮੀਲਾਂ ਤੱਕ ਪੈਦਲ ਚੱਲਣਾ ਪਿਆ, ਉਹ ਵੀ ਸਿਫ਼ਰ ਤੋਂ ਹੇਠਾਂ ਠੰਢੇ ਤਾਪਮਾਨ ਵਿੱਚ। ਉਨ੍ਹਾਂ ਦੇ ਖਾਣ-ਪੀਣ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ।

ਦੱਸ ਦੇਈਏ ਕਿ ਹਰ ਸਾਲ ਭਾਰਤ ਦੇ ਹਜ਼ਾਰਾਂ ਵਿਦਿਆਰਥੀ ਡਾਕਟਰੀ ਦੀ ਪੜ੍ਹਾਈ ਕਰਨ ਲਈ ਵਿਦੇਸ਼ ਜਾਂਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਵਿੱਚ ਮੈਡੀਕਲ ਸਿੱਖਿਆ ਵਿਦੇਸ਼ਾਂ ਨਾਲੋਂ ਮਹਿੰਗੀ ਹੈ। ਵਿਦੇਸ਼ਾਂ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰੀਬ 30 ਲੱਖ ਵਿੱਚ ਪੂਰੀ ਕੀਤੀ ਜਾਂਦੀ ਹੈ, ਜਦੋਂ ਕਿ ਭਾਰਤ ਵਿੱਚ ਇਸਦੀ ਕੀਮਤ ਲਗਭਗ 50 ਲੱਖ ਹੈ।

ਮੈਨੇਜਮੈਂਟ ਅਤੇ ਐਨਆਰਆਈ ਕੋਟੇ ਲਈ ਫੀਸ ਲਗਭਗ 30 ਲੱਖ ਰੁਪਏ ਤੋਂ 1.20 ਕਰੋੜ ਰੁਪਏ ਤੱਕ ਹੈ, ਜੋ ਕਿ 4 ਤੋਂ 5 ਸਾਲਾਂ ਦੇ ਕੋਰਸ ਨੂੰ ਕਵਰ ਕਰਦੀ ਹੈ। ਸਾਲ ਦਰ ਸਾਲ ਇਸ ਦਾ 14 ਤੋਂ 20 ਫੀਸਦੀ ਹਿੱਸਾ ਹੋਰ ਵਸਤਾਂ ‘ਤੇ ਖਰਚ ਹੁੰਦਾ ਹੈ। ਕੋਰਸ ਪੂਰਾ ਕਰਨ ਤੋਂ ਬਾਅਦ ਕਿਸੇ ਨੂੰ ਹਸਪਤਾਲ ਵਿੱਚ ਇੱਕ ਸਾਲ ਦੀ ਇੰਟਰਨਸ਼ਿਪ ਕਰਨੀ ਪੈਂਦੀ ਹੈ।

ਵਿਦੇਸ਼ੀ ਮੈਡੀਕਲ ਗ੍ਰੈਜੂਏਟ ਲਾਇਸੈਂਸਿੰਗ ਨਿਯਮਾਂ ਦੇ ਨਵੇਂ ਨਿਯਮਾਂ ਦੇ ਅਨੁਸਾਰ, ਇੱਕ ਵਿਦਿਆਰਥੀ 10 ਸਾਲਾਂ ਵਿੱਚ ਐਮਬੀਬੀਐਸ ਕੋਰਸ ਪੂਰਾ ਕਰ ਸਕਦਾ ਹੈ। ਇਸ ਲਈ ਘੱਟੋ-ਘੱਟ 4.5 ਸਾਲ ਦਾ ਕੋਰਸ ਵਰਕ ਅਤੇ ਦੋ ਸਾਲ ਦੀ ਇੰਟਰਨਸ਼ਿਪ ਦੀ ਲੋੜ ਹੁੰਦੀ ਹੈ। ਜਿਸ ਵਿੱਚ ਇੱਕ ਸਾਲ ਉਸ ਦੇਸ਼ ਵਿੱਚ ਜਿੱਥੋਂ ਕੋਰਸ ਪੂਰਾ ਕੀਤਾ ਜਾਂਦਾ ਹੈ ਅਤੇ ਇੱਕ ਸਾਲ ਭਾਰਤ ਵਿੱਚ ਹੁੰਦੀ ਹੈ। ਯੂਕਰੇਨ ਵਿੱਚ MBBS ਦੀ ਡਿਗਰੀ ਛੇ ਸਾਲਾਂ ਵਿੱਚ ਉਪਲਬਧ ਹੈ।

ਕਾਂਗਰਸ ਨੇਤਾ ਰਾਗਿਨੀ ਨਾਇਕ ਨੇ ਵੀ ਪ੍ਰਹਿਲਾਦ ਜੋਸ਼ੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪ੍ਰਹਿਲਾਦ ਜੋਸ਼ੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਫੇਲ੍ਹ ਹੋਣ ਵਾਲੇ 90 ਫੀਸਦੀ ਲੋਕ ਪੜ੍ਹਾਈ ਲਈ ਬਾਹਰ ਜਾਂਦੇ ਹਨ, ਉਨ੍ਹਾਂ ਦਾ ਕੀ ਮਤਲਬ ਹੈ?  ਰਾਗਿਨੀ ਨੇ ਕਿਹਾ, ‘ਜੇਕਰ ਤੁਸੀਂ ਕਿਸੇ ਦਾ ਦੁੱਖ ਸਾਂਝਾ ਨਹੀਂ ਕਰ ਸਕਦੇ ਤਾਂ ਅਜਿਹੇ ਬਿਆਨ ਨਾ ਦਿਓ। ਤੁਸੀਂ ਉਸ (ਨਵੀਨ) ਦੀ ਮੌਤ ਦਾ ਮਜ਼ਾਕ ਉਡਾ ਰਹੇ ਹੋ। ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਹਿਲਾਦ ਜੋਸ਼ੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

LEAVE A REPLY

Please enter your comment!
Please enter your name here