ਤੇਜ਼ ਰਫ਼ਤਾਰ ਟਰਾਲੇ ਦੀ ਫੇਟ ਵਿਚ ਆਉਣ ਨਾਲ 9 ਸਾਲਾਂ ਬੱਚੇ ਦੀ ਮੋਤ

0
11
speeding trolley

ਨਾਭਾ, 19 ਅਕਤੂਬਰ 2025 : ਨਾਭਾ (Nabha) ਵਿਖੇ ਅੱਜ ਦੁਪਹਿਰ 12 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਟਰਾਲੇ ਥੱਲੇ ਆਉਣ ਕਰਕੇ ਨੌ ਸਾਲ ਬੱਚੇ ਦੀ ਮੌਤ ਹੋ ਗਈ ।

ਨਿਹਾਲ ਨਾਨਕੇ ਘਰ ਤੋਂ ਆਪਣੇ ਘਰ ਵਰਤ ਰਿਹਾ ਸੀ

ਨਾਭਾ ਦੀ ਜਸਪਾਲ ਕਲੋਨੀ (Jaspal Colony) ਵਿੱਚ ਰਹਿਣ ਵਾਲੇ ਨਿਹਾਲ ਨਾਮ ਦੇ ਤੀਸਰੀ ਜਮਾਤ ਦਾ ਵਿਦਿਆਰਥੀ (Third grader) ਆਪਣੀ ਮਾਂ ਨਾਲ ਆਪਣੇ ਨਾਨਕੇ ਘਰ ਤੋਂ ਆਪਣੇ ਘਰ ਵਰਤ ਰਿਹਾ ਸੀ ਕਿ ਅਚਾਨਕ ਸਪੇਅਰ ਪਾਰਟ ਲੱਦੇ ਹੋਏ ਇੱਕ ਟਰਾਲੇ ਵੱਲੋਂ ਕੱਟ ਮਾਰਨ ਕਰਕੇ ਐਕਟੀਵਾ ਜਾ ਟਕਰਾਈ । ਇਸ ਟੱਕਰ ਨਾਲ ਜਿੱਥੇ ਮਾਂ ਕੱਚੇ ਵਿੱਚ ਜਾ ਡਿੱਗੀ ਤੇ ਉਸ ਦੀ ਐਕਟੀਵਾ ਤੇ ਸਵਾਰ ਉਸ ਦਾ ਨੌ ਸਾਲ ਦਾ ਛੋਟਾ ਬੱਚਾ ਟਰਾਲੇ ਦੇ ਥੱਲੇ ਜਾ ਡਿੱਗਿਆ, ਜਿਸ ਨੂੰ ਲੋਕਾਂ ਵੱਲੋਂ ਕਾਫੀ ਰੋਕਿਆ ਗਿਆ ਪਰ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ।

ਆਲੇ ਦੁਆਲੇ ਦੇ ਲੋਕਾਂ ਨੇ ਫਿਰ ਵੀ ਕਾਫੀ ਕੋਸਿ਼ਸ਼ ਕਰਕੇ ਬੱਚੇ ਨੂੰ ਟਰਾਲੇ ਥੱਲੋਂ ਕੱਢਿਆ ਅਤੇ ਸਿਵਲ ਹਸਪਤਾਲ ਨਾਭਾ ਲਿਜਾਇਆ

ਆਲੇ ਦੁਆਲੇ ਦੇ ਲੋਕਾਂ ਨੇ ਫਿਰ ਵੀ ਕਾਫੀ ਕੋਸਿ਼ਸ਼ ਕਰਕੇ ਬੱਚੇ ਨੂੰ ਟਰਾਲੇ (Trolleys) ਥੱਲੋਂ ਕੱਢਿਆ ਅਤੇ ਸਿਵਲ ਹਸਪਤਾਲ ਨਾਭਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਪਰ ਬੱਚੇ ਦੀ ਮਾਤਾ ਦਾ ਰੋ-ਰੋ ਕੇ ਇੰਨਾ ਬੁਰਾ ਹਾਲ ਸੀ ਕਿ ਉਸ ਨੂੰ ਤਸੱਲੀ ਦੇਣ ਲਈ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰ ਉਸ ਨੂੰ ਪ੍ਰਾਈਵੇਟ ਐਬੂਲੈਂਸ ਕਰਕੇ ਪਟਿਆਲਾ ਲੈ ਗਏ, ਜਦ ਕਿ ਸਿਵਲ ਹਸਪਤਾਲ ਨਾਭਾ ਵਿਖੇ ਤੈਨਾਤ ਡਾਕਟਰ ਮੁਤਾਬਕ ਬੱਚੇ ਦੀ ਮੌਤ ਪਹਿਲਾ ਹੀ ਹੋ ਚੁੱਕੀ ਸੀ ।

ਟਰਾਲਾ ਕਾਫੀ ਤੇਜ਼ ਰਫਤਾਰ ਨਾਲ ਆ ਰਿਹਾ ਸੀ : ਪ੍ਰਤੱਖ ਦਰਸ਼ੀ

ਇਸ ਮੌਕੇ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਉਕਤ ਟਰਾਲਾ ਕਾਫੀ ਤੇਜ਼ ਰਫਤਾਰ ਨਾਲ ਆ ਰਿਹਾ ਸੀ ਜਿਸ ਨੇ ਪਹਿਲਾਂ ਵੀ ਇੱਕ ਦੋ ਵਾਹਨਾਂ ਨੂੰ ਟੱਕਰ ਮਾਰ ਕੇ ਆਇਆ ਸੀ ਤੇ ਹੋਟਲ ਸਰਪ੍ਰੀਆ ਨਜ਼ਦੀਕ ਟਰਾਲੇ ਵਾਲੇ ਵੱਲੋਂ ਅਚਾਨਕ ਕੱਟ ਮਾਰਿਆ ਗਿਆ, ਜਿਸ ਕਰਕੇ ਆਪਣੇ ਬੱਚੇ ਨਾਲ ਜਾ ਰਹੀ ਮਾਂ ਦਾ ਐਕਟਵਾ ਟਰਾਲੇ ਨਾਲ ਜਾ ਟਕਰਾਇਆ ਉਹਨਾਂ ਦੱਸਿਆ ਭਾਵੇਂ ਕਿ ਬੱਚੇ ਵਿੱਚ ਕੁਝ ਵੀ ਨਹੀਂ ਹੈ ਪਰ ਫਿਰ ਵੀ ਮਾਂ ਦੀ ਤਸੱਲੀ ਲਈ ਉਸ ਨੂੰ ਪਟਿਆਲਾ ਲੈ ਕੇ ਗਏ ਹਨ ,ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਜਾਂਚ ਅਧਿਕਾਰੀ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਟਰਾਲੇ ਹੇਠ ਆ ਕੇ ਬੱਚੇ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਸਬੰਧੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

ਕੀ ਦੱਸਿਆ ਚਮਕੌਰ ਸਿੰਘ ਜਾਂਚ ਅਧਿਕਾਰੀ

ਸਿਵਲ ਹਸਪਤਾਲ ਨਾਭਾ ਵਿਖੇ ਤੈਨਾਤ ਡਾਕਟਰ ਨੇ ਦੱਸਿਆ ਕਿ ਨੌ ਸਾਲ ਦੇ ਨਿਹਾਲ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਗੰਭੀਰ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਸੀ ਜਿਸ ਨੂੰ ਚੈੱਕ ਕਰਨ ਤੇ ਪਤਾ ਲੱਗਾ ਕਿ ਬੱਚੇ ਸਾਹ ਨਹੀਂ ਚੱਲ ਰਿਹਾ ਹੈ ਬੱਚਾ ਮ੍ਰਿਤਕ ਸੀ । ਉਹਨਾਂ ਦੱਸਿਆ ਕਿ ਬੱਚੇ ਦੇ ਮਾਂ ਬਾਪ ਆਪਣੀ ਤਸੱਲੀ ਲਈ ਬੱਚੇ ਨੂੰ ਆਪਣੀ ਮਰਜ਼ੀ ਨਾਲ ਪਟਿਆਲਾ ਲੈ ਕੇ ਗਏ ਹਨ ।

Read More : ਜਲੰਧਰ ‘ਚ ਐਂਬੂਲੈਂਸ ਨੂੰ ਤੇਜ਼ ਰਫਤਾਰ ਟਰਾਲੇ ਨੇ ਮਾਰੀ ਟੱਕਰ; ਡਰਾਈਵਰ ਦੀ ਮੌਕੇ ‘ਤੇ ਹੀ ਮੌ/ਤ

LEAVE A REPLY

Please enter your comment!
Please enter your name here