ਪੰਜਾਬ ‘ਚ 10 ਦਿਨਾਂ ਤੱਕ 8 ਰੇਲ ਗੱਡੀਆਂ ਰੱਦ, ਪੜ੍ਹੋ ਪੂਰੀ ਜਾਣਕਾਰੀ

0
53

ਪੰਜਾਬ ‘ਚ 10 ਦਿਨਾਂ ਤੱਕ 8 ਰੇਲ ਗੱਡੀਆਂ ਰੱਦ, ਪੜ੍ਹੋ ਪੂਰੀ ਜਾਣਕਾਰੀ

ਚੰਡੀਗੜ੍ਹ, 4 ਮਾਰਚ 2025 – ਬਟਾਲਾ ਜੰਕਸ਼ਨ ਦੇ ਚੱਲ ਰਹੇ ਨਵੀਨੀਕਰਨ ਦੇ ਕੰਮ-ਕਾਜ ਨੂੰ ਮੁੱਖ ਰੱਖਦਿਆਂ 10 ਦਿਨਾਂ ਤੱਕ 8 ਰੇਲ ਗੱਡੀਆਂ ਨੂੰ ਰੱਦ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਰੇਲਵੇ ਸਟੇਸ਼ਨ ’ਤੇ ਬੇਰੌਣਕੀ ਜਿਹੀ ਛਾਈ ਹੋਈ ਹੈ। ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਸਟੇਸ਼ਨ ਸੁਪਰਡੈਂਟ ਵੀਓਮ ਸਿੰਘ ਨੇ ਦੱਸਿਆ ਕਿ ਬਟਾਲਾ ਰੇਲਵੇ ਸਟੇਸ਼ਨ ਦੇ ਨਵ-ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਜਿਸਦੇ ਚਲਦਿਆਂ ਇਸ ਸਟੇਸ਼ਨ ਤੋਂ ਲੰਘਣ ਵਾਲੀਆਂ 8 ਰੇਲ ਗੱਡੀਆਂ 12 ਮਾਰਚ ਤੱਕ ਰੱਦ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਬੁਲਡੋਜ਼ਰ ਕਾਰਵਾਈ ‘ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ: ਸੁਣਵਾਈ 25 ਮਾਰਚ ਨੂੰ

ਅੰਮ੍ਰਿਤਸਰ-ਪਠਾਨਕੋਟ 54611, ਪਠਾਨਕੋਟ-ਅੰਮ੍ਰਿਤਸਰ 45614, ਅੰਮ੍ਰਿਤਸਰ-ਪਠਾਨਕੋਟ 14633, ਪਠਾਨਕੋਟ-ਅੰਮ੍ਰਿਤਸਰ 54616, ਪਠਾਨਕੋਟ-ਵੇਰਕਾ 74674, ਵੇਰਕਾ-ਪਠਾਨਕੋਟ 74673 ਸ਼ਾਮਲ ਹਨ। ਇਸੇ ਤਰ੍ਹਾਂ 4 ਤੋਂ 12 ਮਾਰਚ ਤੱਕ ਅੰਮ੍ਰਿਤਸਰ-ਕਾਦੀਆਂ 74691 ਤੇ ਕਾਦੀਆਂ ਤੋਂ ਅੰਮ੍ਰਿਤਸਰ 74692 ਰੱਦ ਹਨ। ਜਦਕਿ ਅੰਮ੍ਰਿਤਸਰ ਤੋਂ ਪਠਾਨਕੋਟ ਲਈ 74671 ਰੇਲ ਗੱਡੀ 7 ਤੋਂ 9 ਮਾਰਚ ਤੱਕ ਆਪਣੇ ਨਿਰਧਾਰਤ ਸਮੇਂ ਤੋਂ 50 ਮਿੰਟ ਦੇਰੀ ਨਾਲ ਅੰਮ੍ਰਿਤਸਰ ਤੋਂ ਚੱਲੇਗੀ। ਇਸਦੇ ਨਾਲ ਹੀ 18101 ਤੇ 18309 ਟਾਟਾਨਗਰ ਸੱਬਲਪੁਰ ਜੰਮੂ ਤਵੀ ਰੇਲ ਗੱਡੀਆਂ ਦੇ 5 ਤੋਂ 10 ਮਾਰਚ ਤੱਕ ਅਤੇ 18102 ਤੇ 18310 ਜੰਮੂ ਤਵੀ ਟਾਟਾ ਨਗਰ ਸੱਬਲ ਦੇ 8 ਤੋਂ 13 ਮਾਰਚ ਤੱਕ ਰੂਟ ਬਦਲੇ ਗਏ ਹਨ। ਉਨ੍ਹਾਂ ਯਾਤਰੀਆਂ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ।

LEAVE A REPLY

Please enter your comment!
Please enter your name here