ਕੇਂਦਰ ਸਰਕਾਰ ਇੱਕ ਵਾਰ ਫਿਰ ਮਹਿੰਗਾਈ ਭੱਤੇ (DA) ਵਿੱਚ ਵਾਧਾ ਕਰ ਸਕਦੀ ਹੈ। AICPI ਇੰਡੈਕਸ ‘ਚ ਲਗਾਤਾਰ ਦੋ ਮਹੀਨਿਆਂ ਦੀ ਗਿਰਾਵਟ ਤੋਂ ਬਾਅਦ ਮਾਰਚ 2022 ‘ਚ ਉਛਾਲ ਆਇਆ ਹੈ। ਇਹੀ ਕਾਰਨ ਹੈ ਕਿ ਡੀਏ ਵਧਣ ਦੀ ਆਸ ਜਾਗ ਪਈ ਹੈ। ਇਕ ਵਾਰ ਫਿਰ ਮਹਿੰਗਾਈ ਭੱਤੇ ‘ਚ 3 ਫੀਸਦੀ ਦਾ ਵਾਧਾ ਹੋ ਸਕਦਾ ਹੈ।
ਹਾਲਾਂਕਿ ਸਰਕਾਰ ਅਪ੍ਰੈਲ, ਮਈ ਅਤੇ ਜੂਨ ਦੇ ਸਾਰੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਸਬੰਧੀ ਅੰਤਿਮ ਫੈਸਲਾ ਲਵੇਗੀ। ਜੇਕਰ ਇਹ ਹੋਰ ਵੀ ਵਧਦਾ ਹੈ ਤਾਂ ਜੁਲਾਈ ਮਹੀਨੇ ਵਿੱਚ ਡੀਏ ਵਿੱਚ ਹੋਰ ਵਾਧਾ ਹੋ ਸਕਦਾ ਹੈ। 7ਵੇਂ ਤਨਖਾਹ ਕਮਿਸ਼ਨ (7ਵੇਂ Pay Commission) ਦੇ ਤਹਿਤ ਕੇਂਦਰੀ ਕਰਮਚਾਰੀਆਂ ਨੂੰ ਦੋ ਵਾਰ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੈ। ਪਹਿਲੀ ਜਨਵਰੀ ਮਹੀਨੇ ਅਤੇ ਦੂਜੀ ਜੁਲਾਈ ਵਿੱਚ ਦਿੱਤੀ ਜਾਂਦੀ ਹੈ।
ਸਰਕਾਰ ਨੇ ਹਾਲ ਹੀ ਵਿੱਚ ਡੀਏ ਵਿੱਚ 3 ਫੀਸਦੀ ਦਾ ਵਾਧਾ ਕੀਤਾ ਸੀ। ਜੇਕਰ ਜੁਲਾਈ ‘ਚ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੈ ਤਾਂ ਇਸ ‘ਚ ਫਿਰ ਤੋਂ 3 ਫੀਸਦੀ ਦਾ ਵਾਧਾ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ‘ਚ ਮਹਿੰਗਾਈ ਦਰ ਦਿਖਾਈ ਦੇ ਰਹੀ ਹੈ, ਇਸ ਲਈ ਸਰਕਾਰ ਜੁਲਾਈ ‘ਚ ਡੀਏ ਵਧਾ ਸਕਦੀ ਹੈ।
ਜਨਵਰੀ ਅਤੇ ਫਰਵਰੀ ਵਿਚ ਮਾਮੂਲੀ ਗਿਰਾਵਟ ਆਈ ਸੀ। ਜਨਵਰੀ ‘ਚ ਇਹ ਅੰਕੜਾ 125.1 ‘ਤੇ ਸੀ, ਜੋ ਫਰਵਰੀ ‘ਚ ਘੱਟ ਕੇ 125 ‘ਤੇ ਆ ਗਿਆ। ਹੁਣ ਮਾਰਚ ਵਿੱਚ ਇਹ ਵਧ ਕੇ 126 ਹੋ ਗਿਆ ਹੈ। ਇਸੇ ਲਈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਮਹੀਨਿਆਂ ‘ਚ ਜੇਕਰ ਇਸ ‘ਚ ਵਾਧਾ ਹੁੰਦਾ ਹੈ ਤਾਂ ਡੀਏ ‘ਚ ਵਾਧਾ ਹੋਣਾ ਯਕੀਨੀ ਹੈ।
ਫਿਲਹਾਲ ਡੀਏ 34 ਫੀਸਦੀ ਹੈ ਅਤੇ ਇਸ ਵਾਰ ਜੇਕਰ ਵਾਧਾ ਹੁੰਦਾ ਹੈ ਤਾਂ ਇਹ 37 ਫੀਸਦੀ ਹੋ ਸਕਦਾ ਹੈ। ਇਸ ਨਾਲ 50 ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਅਤੇ 65 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।
ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵਿੱਤੀ ਦਬਾਅ ਨੂੰ ਘੱਟ ਕਰਨ ਲਈ ਲਗਭਗ 1.5 ਸਾਲ ਲਈ ਡੀਏ ਦੇ ਵਾਧੇ ਨੂੰ ਰੋਕ ਦਿੱਤਾ ਸੀ। ਕੇਂਦਰ ਨੇ ਜੁਲਾਈ 2021 ਵਿੱਚ ਫਿਰ ਤੋਂ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਨੂੰ 17 ਫੀਸਦੀ ਤੋਂ ਵਧਾ ਕੇ 28 ਫੀਸਦੀ ਕਰ ਦਿੱਤਾ ਹੈ।









