ਇਸ ਸਾਲ ਹੋਣ ਜਾ ਰਹੇ 75ਵੇਂ ਕਾਨਸ ਫਿਲਮ ਫੈਸਟੀਵਲ’ ਨੇ 26 ਅਪ੍ਰੈਲ ਨੂੰ ਆਪਣੇ ਜਿਊਰੀ ਮੈਂਬਰਾਂ ਦਾ ਐਲਾਨ ਕਰ ਦਿੱਤਾ ਹੈ। ਫਿਲਮ ਫੈਸਟੀਵਲ ਦੇ ਜਿਊਰੀ ਪੈਨਲ ‘ਚ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦਾ ਨਾਂ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਫਰਾਂਸੀਸੀ ਅਦਾਕਾਰ ਵਿਨਸੈਂਟ ਲਿੰਡਨ ਨੂੰ ਜਿਊਰੀ ਦਾ ਪ੍ਰਧਾਨ ਬਣਾਇਆ ਗਿਆ ਹੈ।
ਦੀਪਿਕਾ ਨੇ ਖੁਦ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਕਾਨਸ ਫਿਲਮ ਫੈਸਟੀਵਲ ਦੇ ਜਿਊਰੀ ਪੈਨਲ ਵਿੱਚ ਸ਼ਾਮਲ ਹੋਣ ਬਾਰੇ ਇੱਕ ਫੋਟੋ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ। ਜਿਸ ਵਿੱਚ ਦੀਪਿਕਾ ਤੋਂ ਇਲਾਵਾ 8 ਹੋਰ ਜਿਊਰੀ ਮੈਂਬਰ ਨਜ਼ਰ ਆ ਰਹੇ ਹਨ।
ਫਿਲਮ ਫੈਸਟੀਵਲ ਲਈ ਅਧਿਕਾਰਤ ਨੋਟ
ਦੀਪਿਕਾ ਨੇ ਕਹਾਣੀ ‘ਤੇ ਕਾਨਸ ਫਿਲਮ ਫੈਸਟੀਵਲ ਦਾ ਇੱਕ ਅਧਿਕਾਰਤ ਨੋਟ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਸ ਬਾਰੇ ਲਿਖਿਆ ਗਿਆ ਹੈ। ਨੋਟ ਵਿੱਚ ਲਿਖਿਆ ਹੈ “ਭਾਰਤੀ ਅਭਿਨੇਤਰੀ, ਸਮਾਜ ਸੇਵਕ ਅਤੇ ਨਿਰਮਾਤਾ ਦੀਪਿਕਾ ਪਾਦੂਕੋਣ ਆਪਣੇ ਦੇਸ਼ ਵਿੱਚ ਇੱਕ ਵੱਡੀ ਸਟਾਰ ਹੈ। ਦੀਪਿਕਾ 30 ਤੋਂ ਵੱਧ ਫੀਚਰ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਉਸਨੇ ਵਿਨ ਡੀਜ਼ਲ ਦੇ ਨਾਲ ‘ XXX ਦ ਰਿਟਰਨ ਆਫ ਜ਼ੈਂਡਰ ਕੇਜ’ ਵਿੱਚ ਆਪਣੀ ਹਾਲੀਵੁੱਡ ਸ਼ੁਰੂਆਤ ਕੀਤੀ ਸੀ।’ ਉਸਨੇ ਆਪਣਾ ਪ੍ਰੋਡਕਸ਼ਨ ਹਾਊਸ ‘ਕਾ ਪ੍ਰੋਡਕਸ਼ਨ’ ਫਿਲਮ ‘ਛਪਾਕ’ ਨਾਲ ਸ਼ੁਰੂ ਕੀਤਾ ਸੀ।
ਪੋਸਟ ਵਿੱਚ ਅੱਗੇ ਲਿਖਿਆ , “2015 ਵਿੱਚ, ਉਸਨੇ ਲਾਈਵ, ਲਵ, ਲਾਫ ਫਾਉਂਡੇਸ਼ਨ ਦੀ ਸ਼ੁਰੂਆਤ ਕੀਤੀ, ਇੱਕ ਸੰਸਥਾ ਜੋ ਮਾਨਸਿਕ ਰੋਗਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਕੀਤੀ ਗਈ ਸੀ। 2018 ਵਿੱਚ ਉਸਨੂੰ ਟਾਈਮ ਮੈਗਜ਼ੀਨ ਦੁਆਰਾ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚ ਸ਼ਾਮਲ ਕੀਤਾ ਗਿਆ ਸੀ।
ਫਿਲਮ ਫੈਸਟੀਵਲ ਦੇ ਜਿਊਰੀ ਪੈਨਲ ਦੀ ਸੂਚੀ ਵਿੱਚ
ਅਸਗਰ ਫਰਹਾਦੀ, ਸਵੀਡਿਸ਼ ਅਦਾਕਾਰਾ ਨਾਓਮੀ ਰੈਪੇਸ ਅਤੇ ਇਤਾਲਵੀ ਅਦਾਕਾਰਾ-ਨਿਰਦੇਸ਼ਕ ਜੈਸਮੀਨ ਤ੍ਰਿੰਕਾ ਵੀ ਨੌਂ ਮੈਂਬਰੀ ਜਿਊਰੀ ਪੈਨਲ ਵਿੱਚ ਸ਼ਾਮਲ ਹਨ। ਇਹ ਫਿਲਮ ਫੈਸਟੀਵਲ 17 ਮਈ ਤੋਂ ਸ਼ੁਰੂ ਹੋ ਕੇ 28 ਮਈ ਤੱਕ ਚੱਲੇਗਾ।