ਸੜਕੀ ਹਾਦਸੇ ਵਿਚ ਕੁਵੈਤ ਵਿਖੇ ਤਿੰਨ ਪੰਜਾਬੀਆਂ ਸਣੇ 7 ਦੀ ਹੋਈ ਮੌਤ

0
20
Road Accident

ਕੁਵੈਤ, 19 ਦਸੰਬਰ 2025 : ਵਿਦੇਸ਼ੀ ਧਰਤੀ ਕੁਵੈਤ (Kuwait) ਵਿਖੇ ਵਾਪਰੇ ਇਕ ਸੜਕ ਹਾਦਸੇ (Road accidents) ਵਿਚ ਤਿੰਨ ਪੰਜਾਬੀਆਂ ਸਣੇ 7 ਨੌਜਵਾਨਾਂ ਦੀ ਮੌਤ ਹੋ ਗਈ ਹੈ ।

ਹਾਦਸੇ ਵਿਚ ਮਾਰੇ ਗਏ ਜਗਦੀਪ ਦੇੇ ਭਰਾ ਨੇ ਦਿੱਤੀ ਜਾਣਕਾਰੀ

ਸੜਕ ਹਾਦਸੇ ਵਿਚ ਮਾਰੇ ਗਏ ਵੱਖ-ਵੱਖ ਮ੍ਰਿਤਕਾਂ ਵਿਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦੇ ਵਸਨੀਕ ਨੌਜਵਾਨ ਜਗਦੀਪ ਸਿੰਘ ਦੀ ਬੇਵਕਤੀ ਮੌਤ ਸਬੰਧੀ ਸੂਚਨਾ ਮਿਲਦਿਆਂ ਹੀ ਜਿਥੇ ਪਰਿਵਾਰ ਵਿਚ ਮਾਤਮ ਫੈਲ ਗਿਆ, ਉਥੇ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਜਗਦੀਪ (The deceased youth Jagdeep) ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਡੇਢ ਸਾਲ ਪਹਿਲਾਂ ਰੋਜ਼ੀ ਰੋਟੀ ਲਈ ਕੁਵੈਤ ਗਿਆ ਸੀ । ਉਸਨੇ ਦੱਸਿਆ ਕਿ ਉੱਥੋ ਜਗਦੀਪ ਦੇ ਜਾਣਕਾਰਾਂ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ 9 ਦਸੰਬਰ ਨੂੰ 7 ਨੌਜਵਾਨ ਕੁਵੈਤ ਵਿਖੇ ਆਪਣੇ ਕੰਮ `ਤੇ ਜਾ ਰਹੇ ਸਨ ਤਾਂ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ।

ਹਾਦਸੇ ਵਿਚ ਮੌਤ ਦੇ ਘਾਟ ਉਤਰਨ ਤੋਂ ਬਾਅਦ ਵੀ ਲੱਗ ਗਈ ਸ਼ਨਾਖਤ ਕਰਨ ਵਿਚ ਕਈ ਦਿਨ

ਹਾਦਸੇ ਵਿਚ ਮਾਰੇ ਜਾਣ ਤੋਂ ਬਾਅਦ ਵੀ ਕਈ ਦਿਨਾਂ ਤਾਂ ਸ਼ਨਾਖਤ ਕਰਨ ਵਿਚ ਹੀ ਲੱਗ ਗਏ। ਪਤਾ ਲੱਗਿਆ ਹੈ ਕਿ ਇਨ੍ਹਾਂ 7 ਨੌਜਵਾਨਾਂ ਵਿਚੋਂ  2 ਦੀ ਪਛਾਣ ਪਾਕਿਸਤਾਨੀ ਨੌਜਵਾਨਾਂ ਵਜੋਂ ਹੋਈ ਹੈ ਜਦੋਂ ਕਿ 3 ਪੰਜਾਬ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ ਜਿਨ੍ਹਾਂ ਵਿਚੋਂ ਇੱਕ ਉਸਦਾ ਭਰਾ ਜਗਦੀਪ ਹੈ । 2 ਹੋਰ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਸਕੀ ।

ਮ੍ਰਿਤਕ ਦੇ ਭਰਾ ਨੇ ਹੋਰ ਦਸਿਆ ਕਿ ਇਸ ਮੰਦਭਾਗੀ ਖਬਰ ਨਾਲ ਪਰਿਵਾਰ `ਤੇ ਦੁੱਖਾਂ ਦਾ ਪਹਾੜ (A mountain of sorrow for the family) ਟੁੱਟ ਪਿਆ ਹੈ । ਜਗਦੀਪ ਆਪਣੇ ਪਿੱਛੇ ਪਤਨੀ ਅਤੇ ਇੱਕ ਬੱਚਾ ਛੱਡ ਗਿਆ ਹੈ । ਉਸ ਨੇ ਕੇਂਦਰ ਸਰਕਾਰ (Central Government) ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਭਰਾ ਦੀ ਦੇਹ ਨੂੰ ਲਿਆਉਣ ਲਈ ਮਦਦ ਕੀਤੀ ਜਾਵੇ ।

Read More : ਸੜਕ ਹਾਦਸੇ ਵਿਚ ਦੋਵੇਂ ਦੋਸਤਾਂ ਦੀ ਹੋਈ ਮੌਤ

LEAVE A REPLY

Please enter your comment!
Please enter your name here