ਤੋਲਾ ਮਾਜਰਾ ਵਿੱਚ ਘਰ ਉੱਪਰ ਫਾਇਰਿੰਗ ਮਾਮਲੇ ਦੇ 4 ਦੋਸ਼ੀ ਗ੍ਰਿਫਤਾਰ

0
11
Majra house firing case

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਅਗਸਤ 2025 : ਐਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ (S. S. P. Harmandeep Singh Hans) ਨੇ ਅੱਜ ਇੱਥੇ ਦੱਸਿਆ ਦੱਸਿਆ ਕਿ ਮੋਹਾਲੀ ਪੁਲਿਸ ਨੇ ਪਿੰਡ ਤੋਲੇ ਮਾਜਰਾ (ਥਾਣਾ ਸਦਰ ਖਰੜ) ਵਿੱਚ 3/4 ਅਗਸਤ 2025 ਦੀ ਰਾਤ ਹੋਈ ਫਾਇਰਿੰਗ ਮਾਮਲੇ (Firing cases) ਨੂੰ ਹੱਲ ਕਰਦੇ ਹੋਏ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ । ਦੋਸ਼ੀਆਂ ਪਾਸੋਂ ਇੱਕ ਨਜਾਇਜ਼ ਹਥਿਆਰ .30 ਬੋਰ ਪਿਸਤੌਲ ਸਮੇਤ 4 ਰੌਂਦ ਬਰਾਮਦ ਕੀਤੇ ਗਏ ਹਨ ।

30 ਬੋਰ ਪਿਸਤੌਲ ਅਤੇ 4 ਰੌਂਦ ਬਰਾਮਦ

ਉਨ੍ਹਾਂ ਮਾਮਲੇ ਦਾ ਪਿਛੋਕੜ ਦੱਸਦਿਆਂ ਕਿਹਾ ਕਿ 4 ਅਗਸਤ 2025 ਨੂੰ ਮੁਕੱਦਮਾ ਨੰਬਰ 243 ਅਧੀਨ ਧਾਰਾਵਾਂ 125, 324 (4), 3 (5), 109, 61 (2) ਬੀ ਐਨ ਐਸ ਅਤੇ 25-54-59 ਆਰਮਜ਼ ਐਕਟ (Arms Act) ਅਧੀਨ ਥਾਣਾ ਸਦਰ ਖਰੜ ਵਿਖੇ ਦਰਜ ਕੀਤਾ ਗਿਆ ਸੀ, ਜਿਸ ਵਿੱਚ ਮੁਦੱਈ ਸੰਦੀਪ ਸਿੰਘ ਸਿੱਧੂ ਨੇ ਬਿਆਨ ਦਿੱਤਾ ਕਿ 3/4 ਅਗਸਤ 2025 ਦੀ ਦਰਮਿਆਨੀ ਰਾਤ ਕਰੀਬ 2:30 ਵਜੇ ਦੋ ਅਣਪਛਾਤੇ ਨੌਜਵਾਨਾਂ ਨੇ, ਜਿਨ੍ਹਾਂ ਦੇ ਚਿਹਰੇ ਕੱਪੜਿਆਂ ਨਾਲ ਢੱਕੇ ਹੋਏ ਸਨ, ਉਸਦੇ ਘਰ ਅੱਗੇ ਗੋਲੀਆਂ ਚਲਾਈਆਂ। ਗੋਲੀਆਂ ਨਾਲ ਘਰ ਦਾ ਮੇਨ ਗੇਟ ਅਤੇ ਅੰਦਰ ਖੜੀ ਫਾਰਚੂਨਰ ਕਾਰ ਨੂੰ ਨੁਕਸਾਨ ਪਹੁੰਚਿਆ ।

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋ ਕਾਰਵਾਈ ਕਰਦੇ ਹੋਏ ਸੀ. ਆਈ. ਏ. ਸਟਾਫ ਇੰਚਾਰਜ (CIA Staff In-Charge) ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਟੈਕਨੀਕਲ ਸਰੋਤਾਂ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ 3 ਫਾਇਰਿੰਗ ਕਰਨ ਵਾਲੇ ਅਤੇ 1 ਰੈਕੀ ਕਰਨ ਵਾਲੇ ਦੋਸ਼ੀ ਸਮੇਤ ਕੁੱਲ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ।

Read More : ਐਸ. ਏ. ਐਸ. ਨਗਰ ਪੁਲਿਸ ਵੱਲੋ ਗੈਰ-ਕਾਨੂੰਨੀ ਕਾਲ ਸੈਂਟਰ ਦਾ ਪਰਦਾਫਾਸ਼

LEAVE A REPLY

Please enter your comment!
Please enter your name here