ਅੰਮ੍ਰਿਤਸਰ, 7 ਅਕਤੂਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਲੰਘੇ ਦਿਨਾਂ ਸੜਕੀ ਹਾਦਸੇ ਦੌਰਾਨ ਜਿਥੇ ਬੱਸ ਦੀ ਛੱਤ ਤੇ ਬੈਠੇ ਤਿੰਨ ਲੋਕਾਂ ਦੀ ਮੌਤ (Three people died) ਹੋ ਗਈ ਹੈ, ਉਥੇ ਕਈ ਜ਼ਖ਼ਮੀ ਹੋ ਗਏ ਹਨ ।
ਬਸ ਟਕਰਾ ਗਈ ਸੀ. ਬੀ. ਆਰ. ਟੀ. ਐਸ. ਸਟੇਸ਼ਨ ਦੇ ਲੈਂਟਰ ਨਾਲ
ਪ੍ਰਾਪਤ ਜਾਣਕਾਰੀ ਅਨੁਸਾਰ ਜੋ ਬਸ ਅੰਮ੍ਰਿਤਸਰ ਵਿਖੇ ਸੜਕੀ ਹਾਦਸੇ (Road accidents) ਦਾ ਸਿ਼ਕਾਰ ਹੋ ਗਈ ਦੀ ਛੱਤ ਤੇ ਸਵਾਰ ਯਾਤਰੀ (ਸ਼ਰਧਾਲੂ) ਸ੍ਰੀ ਮੁਕਤਸਰ ਸਾਹਿਬ ਤੋਂ ਸੇਵਾ ਕਰਕੇ ਪਰਤ ਰਹੇ ਸਨ । ਬੱਸ ਦੀ ਛੱਤ ਤੇ ਸਵਾਰ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਦੀ ਛੱਤ `ਤੇ ਬੈਠੇ ਯਾਤਰੀ ਬੀ. ਆਰ. ਟੀ. ਐਸ. ਸਟੇਸ਼ਨ ਦੇ ਲੈਂਟਰ ਨਾਲ ਟਕਰਾ ਗਏ, ਜਿਸ ਨਾਲ ਤਿੰਨ ਲੋਕਾਂ ਦੀ ਮੌਕੇ `ਤੇ ਹੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ । ਮ੍ਰਿਤਕਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ । ਇਹ ਹਾਦਸਾ ਡਰਾਈਵਰ ਦੀ ਇੱਕ ਵੱਡੀ ਲਾਪਰਵਾਹੀ ਕਾਰਨ ਹੋਇਆ, ਜੋ ਬੱਸ ਨੂੰ ਗਲਤ ਰਸਤੇ `ਤੇ ਲੈ ਗਿਆ ਸੀ ।
Read More : ਸੜਕੀ ਹਾਦਸੇ ਵਿਚ ਤਿੰਨ ਵਿਚੋਂ ਦੋ ਦੀ ਮੌਤ ਇੱਕ ਗੰਭੀਰ ਜ਼ਖ਼ਮੀ