ਸਮਾਣਾ ਦੇ DSP ਸਮੇਤ 3 DSPs ਬਦਲੇ, ਦੇਖੋ ਲਿਸਟ

0
48

ਚੰਡੀਗੜ੍ਹ, 8 ਜੂਨ 2025 – ਪੰਜਾਬ ਸਰਕਾਰ ਵੱਲੋਂ 3 ਡੀਐੱਸਪੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਜਾਰੀ ਹੁਕਮਾਂ ਵਿਚ ਆਖਿਆ ਗਿਆ ਹੈ ਕਿ ਅੱਜ 8 ਜੂਨ ਨੂੰ ਦੁਪਹਿਰ ਤੱਕ ਜੁਆਇਨ ਕਰਕੇ ਰਿਪੋਰਟ ਭੇਜੀ ਜਾਵੇ। ਤਬਦੀਲ ਕੀਤੇ ਗਏ ਅਧਿਕਾਰੀਆਂ ਵਿੱਚ ਗੁਰਇਕਬਾਲ ਸਿੰਘ, ਡੀਐਸਪੀ ਸਮਾਣਾ ਸ਼ਾਮਲ ਹਨ।

ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਤੋਂ ਬਾਅਦ ਸਮਾਣਾ ਦੇ ਡੀਐਸਪੀ ਗੁਰੂ ਇਕਬਾਲ ਸਿੰਘ ਸਿਕੰਦ ਉਤੇ ਗਾਜ਼ ਡਿੱਗ ਗਈ ਹੈ। ਡੀਐਸਪੀ ਗੁਰੂ ਇਕਬਾਲ ਸਿੰਘ ਸਿਕੰਦ ਦਾ ਨਾ ਸਿਰਫ਼ ਸਰਹੱਦ ‘ਤੇ ਤਬਾਦਲਾ ਕਰ ਦਿੱਤਾ ਗਿਆ ਹੈ ਸਗੋਂ ਅਜਿਹੀ ਜਗ੍ਹਾ ‘ਤੇ ਵੀ ਤਾਇਨਾਤ ਕੀਤਾ ਗਿਆ ਹੈ ਜਿੱਥੇ ਕੋਈ ਜਨਤਕ ਡੀਲਿੰਗ ਨਹੀਂ ਹੁੰਦੀ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਹੋਈ ਇਸ ਬਦਲੀ ਨੂੰ ਸਜ਼ਾ ਵਜੋਂ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਪਠਾਨਕੋਟ ਖੇਤਰ ਵਿੱਚ ਤਾਇਨਾਤ ਆਈਆਰਬੀ ਵਿੱਚ ਤਾਇਨਾਤ ਹੋਣ ਨਾਲ ਇਹ ਪਤਾ ਲੱਗਦਾ ਹੈ ਕਿ ਅਧਿਕਾਰੀ ਨੂੰ ਇਹ ਤਾਇਨਾਤੀ ਸਜ਼ਾ ਵਜੋਂ ਦਿੱਤੀ ਗਈ ਹੈ।

LEAVE A REPLY

Please enter your comment!
Please enter your name here