3 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਮਾਡਲ ਮਾਰਕੀਟ

0
92

3 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਮਾਡਲ ਟਾਊਨ ਮਾਰਕੀਟ, ਜਿਸ ਦੇ ਆਧੁਨਿਕੀਕਰਨ ਦਾ ਉਦਘਾਟਨ ਅੱਜ ਕੌਂਸਲਰ ਪਰਵਿੰਦਰ ਲਾਪਰਾਂ ਅਤੇ ਮਾਰਕੀਟ ਦੇ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ।

ਪੱਤਰਕਾਰ ਨੇ ਸਾਰੇ ਇੱਕਠੇ ਕਰਲੇ Actors, ਬਾਹਰ ਆਏ ਹੱਸਦੇ ਰੌਂਦੇ ਕਲਾਕਾਰ, ਵੇਖਕੇ ਹੱਸ ਹੱਸ ਹੋ ਜਾਉਗੇ ਦੂਹਰੇ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਲਾਪਰਾਂ ਨੇ ਦੱਸਿਆ ਕਿ ਮਾਡਲ ਟਾਊਨ ਮਾਰਕੀਟ ਨੂੰ ਮਾਡਲ ਮਾਰਕੀਟ ਵਜੋਂ ਵਿਕਸਤ ਕਰਨ ਤਹਿਤ 25 ਫੁੱਟ ਦਾ ਘੰਟਾ ਘਰ ਅਤੇ ਸੈਲਫੀ ਪੁਆਇੰਟ ਖਿੱਚ ਦਾ ਕੇਂਦਰ ਹੋਵੇਗਾ। ਉਨਾਂ ਦੱਸਿਆ ਕਿ ਇਹ ਪ੍ਰਾਜੈਕਟ ਮੰਤਰੀ ਭਾਰਤ ਭੂਸਣ ਆਸੂ ਅਤੇ ਕੌਂਸਲਰ ਮਮਤਾ ਆਸੂ ਦੇ ਆਸੀਰਵਾਦ ਅਤੇ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਦੇ ਪੂਰਨ ਸਹਿਯੋਗ ਨਾਲ ਕਰੀਬ ਦੋ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਉਨਾਂ ਕਿਹਾ ਕਿ ਇਹ ਉਨਾਂ ਦਾ ਡਰੀਮ ਪ੍ਰੋਜੈਕਟ ਸੀ ਜੋ ਅੱਜ ਪੂਰਾ ਹੋਣ ਜਾ ਰਿਹਾ ਹੈ।

ਕੌਂਸਲਰ ਲਾਪਰਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਲੁਧਿਆਣਾ ਦੇ ਮੰਤਰੀ ਭਾਰਤ ਭੂਸਣ ਆਸੂ ਲੁਧਿਆਣਾ ਸਮੇਤ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਜਿਸ ਕਾਰਨ ਅੱਜ ਪੰਜਾਬ ਦੀ ਨੁਹਾਰ ਬਦਲਣੀ ਸ਼ੁਰੂ ਹੋ ਗਈ ਹੈ। ਹਰ ਵਰਗ ਨੂੰ ਸਰਕਾਰ ਵੱਲੋਂ ਵਿਸੇਸ ਸਹੂਲਤਾਂ ਮਿਲਣੀਆਂ ਸੁਰੂ ਹੋ ਗਈਆਂ ਹਨ। ਜਿਸ ਕਾਰਨ ਕਾਂਗਰਸ ਦੇ ਹੱਕ ਵਿੱਚ ਹਵਾ ਵਗਣ ਲੱਗੀ ਹੈ।

“ਚੰਗਾ ਹੋਇਆ ਪਹਿਲੇ ਨੰਬਰ ‘ਤੇ ਨੀਂ ਆਇਆ ਝੋਟਾ”, ਨਜ਼ਾਰਾ ਵੇਖ Moose Wala ਤੇ Babbu Maan ਵੀ ਖੂਬ ਹੱਸਣਗੇ

ਮਾਡਲ ਟਾਊਨ ਮਾਰਕੀਟ ਦੇ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਤੱਕ ਕਿਸੇ ਨੇ ਵੀ ਇਸ ਮਾਰਕੀਟ ਨੂੰ ਮਾਡਲ ਮਾਰਕੀਟ ਵਜੋਂ ਵਿਕਸਤ ਕਰਨ ਬਾਰੇ ਨਹੀਂ ਸੋਚਿਆ। ਅੱਜ ਲੁਧਿਆਣਾ ਦੇ ਮੰਤਰੀ ਭਾਰਤ ਭੂਸਣ ਆਸੂ ਅਤੇ ਕੌਂਸਲਰ ਪਰਵਿੰਦਰ ਲਾਪਰਾਂ ਨੇ ਮਾਡਲ ਮਾਰਕੀਟ ਦਾ ਪ੍ਰਾਜੈਕਟ ਸ਼ੁਰੂ ਕਰਵਾ ਕੇ ਲੁਧਿਆਣਾ ਸਮਰਾਟ ਸਿਟੀ ’ਤੇ ਮੋਹਰ ਲਗਾ ਦਿੱਤੀ ਹੈ। ਉਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਮੋਹਨ ਨਾਰੰਗ, ਸਤਨਾਮ ਸਿੰਘ, ਨਿਖਿਲ ਰਾਵਤ, ਵਿਜੇ ਗਾਂਧੀ, ਬੱਬੂ ਛਾਬੜਾ, ਰਿੰਪੀ ਸਿੰਕਦ, ਅਸੋਕ ਕੁਮਾਰ ਅਤੇ ਚਰਨਜੀਤ ਸਿੰਘ ਚੰਨੀ ਹਾਜਰ ਸਨ।

LEAVE A REPLY

Please enter your comment!
Please enter your name here