28 ਫਰਵਰੀ ਤੋਂ ਪਹਿਲਾਂ ਇਹ ਕੰਮ ਕਰਨਾ ਹੈ ਜ਼ਰੂਰੀ, ਨਹੀਂ ਤਾਂ ਪੈਨਸ਼ਨ ਆਉਣੀ ਹੋ ਜਾਵੇਗੀ ਬੰਦ

0
49

ਸਰਕਾਰੀ ਪੈਨਸ਼ਨਰਾਂ ਲਈ ਆਪਣਾ ਸਾਲਾਨਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਨ ਦੀ ਅੰਤਿਮ ਮਿਤੀ 28 ਫਰਵਰੀ 2022 ਹੈ। ਪੈਨਸ਼ਨਰਾਂ ਲਈ ਆਪਣੀ ਪੈਨਸ਼ਨ ਪ੍ਰਾਪਤ ਕਰਨਾ ਜਾਰੀ ਰੱਖਣ ਲਈ ਸਮੇਂ ਸਿਰ ਆਪਣਾ ਜੀਵਨ ਸਰਟੀਫਿਕੇਟ (Life Certificate) ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਆਮ ਤੌਰ ‘ਤੇ ਜੀਵਨ ਸਰਟੀਫਿਕੇਟ ਜਮ੍ਹਾਂ ਕਰਨ ਦੀ ਆਖਰੀ ਮਿਤੀ ਹਰ ਸਾਲ 30 ਨਵੰਬਰ ਹੁੰਦੀ ਹੈ ਪਰ ਸਰਕਾਰੀ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਸਾਲ ਦੋ ਵਾਰ ਤਰੀਕ ਵਧਾ ਦਿੱਤੀ ਗਈ। ਅਜਿਹੇ ‘ਚ ਹੁਣ 28 ਫਰਵਰੀ ਇਸ ਦੀ ਆਖਰੀ ਤਰੀਕ ਹੈ। ਜੇਕਰ ਸਮਾਂ ਸੀਮਾ ਤੋਂ ਪਹਿਲਾਂ ਜੀਵਨ ਸਰਟੀਫਿਕੇਟ ਜਮ੍ਹਾਂ ਨਹੀਂ ਕੀਤਾ ਜਾਂਦਾ ਹੈ ਤਾਂ ਪੈਨਸ਼ਨ ਬੰਦ ਹੋ ਜਾਵੇਗੀ। ਅਜਿਹੇ ‘ਚ ਤੁਸੀਂ ਘਰ ਬੈਠੇ ਵੀ ਲਾਈਫ ਸਰਟੀਫਿਕੇਟ ਜਮ੍ਹਾ ਕਰਵਾ ਸਕਦੇ ਹੋ। ਇਸਦੇ ਲਈ ਤੁਹਾਨੂੰ ਡਿਜੀਟਲ ਲਾਈਫ ਸਰਟੀਫਿਕੇਟ ਜਨਰੇਟ ਕਰਨਾ ਪਵੇਗਾ।

ਪੈਨਸ਼ਨਰ ਘਰ ਬੈਠੇ ਡਿਜੀਟਲ ਲਾਈਫ ਸਰਟੀਫਿਕੇਟ ਤਿਆਰ ਕਰ ਸਕਦੇ ਹਨ, ਇਹ ਬਾਇਓਮੈਟ੍ਰਿਕ-ਸਮਰੱਥ ਹੁੰਦਾ ਹੈ, ਇਸ ਲਈ ਪੈਨਸ਼ਨਰਾਂ ਨੂੰ ਏਜੰਸੀ ਦੇ ਦਫਤਰ ਜਾਣ ਦੀ ਲੋੜ ਨਹੀਂ ਪਵੇਗੀ। ਇਹ ਆਧਾਰ-ਸਮਰੱਥ ਬਾਇਓਮੈਟ੍ਰਿਕ ਪ੍ਰਮਾਣੀਕਰਨ ਤਕਨਾਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਜਾ ਸਕਦਾ ਹੈ। ਲਾਈਫ ਸਰਟੀਫਿਕੇਟ ਦੀ ਵੈੱਬਸਾਈਟ ਅਨੁਸਾਰ ਜੀਵਨ ਪ੍ਰਮਾਣ ਪੱਤਰ ਪੈਨਸ਼ਨਰ ਦੀ ਬਾਇਓਮੀਟ੍ਰਿਕ ਪ੍ਰਮਾਣਿਕਤਾ ਲਈ ਆਧਾਰ ਪਲੇਟਫਾਰਮ ਦੀ ਵਰਤੋਂ ਕਰਦਾ ਹੈ। ਇਕ ਸਫਲ ਪ੍ਰਮਾਣਿਕਤਾ ਡਿਜੀਟਲ ਲਾਈਫ ਸਰਟੀਫਿਕੇਟ ਜਨਰੇਟ ਕਰਦਾ ਹੈ, ਜੋ ਲਾਈਫ ਸਰਟੀਫਿਕੇਟ ਰਿਪੋਜ਼ਟਰੀ ‘ਚ ਸਟੋਰ ਹੋ ਜਾਂਦੀ ਹੈ। ਪੈਨਸ਼ਨ ਵੰਡਣ ਵਾਲੀਆਂ ਏਜੰਸੀਆਂ ਆਨਲਾਈਨ ਸਰਟੀਫਿਕੇਟ ਤਕ ਪਹੁੰਚ ਕਰ ਸਕਦੀਆਂ ਹਨ।” ਤੁਸੀਂ ਇਸਨੂੰ ਜੀਵਨ ਪ੍ਰਮਾਨ ਐਪ ਰਾਹੀਂ ਤਿਆਰ ਕਰ ਸਕਦੇ ਹੋ।

ਪੈਨਸ਼ਨਰ ਜੀਵਨ ਪ੍ਰਮਾਣ ਐਪ ‘ਤੇ ਰਜਿਸਟਰ ਕਿਵੇਂ ਕਰੀਏ?

ਜੀਵਨ ਪ੍ਰਮਾਨ ਐਪ ਡਾਊਨਲੋਡ ਕਰੋ।

ਰਜਿਸਟਰ ਕਰੋ।

ਫਿਰ ਆਧਾਰ ਨੰਬਰ, ਬੈਂਕ ਖਾਤਾ ਨੰਬਰ, ਨਾਂ, ਪੈਨਸ਼ਨ ਭੁਗਤਾਨ ਆਰਡਰ (PPO) ਦਰਜ ਕਰੋ।

ਇਸ ਤੋਂ ਬਾਅਦ ਵੈਰੀਫਿਕੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਲਈ OTP ਭੇਜਣ ਦਾ ਵਿਕਲਪ ਚੁਣੋ।

ਫਿਰ OTP ਨੰਬਰ ਦਾਖਲ ਕਰੋ। ਇਸ ਨੂੰ ਆਧਾਰ ਦੀ ਵਰਤੋਂ ਕਰਕੇ ਵੈਰੀਫਾਈ ਕੀਤਾ ਜਾਵੇਗਾ।

OTP ਸਬਮਿਸ਼ਨ ਤੇ ਵੈਰੀਫਿਕੇਸ਼ਨ ਸਫਲ ਹੋਣ ਤੋਂ ਬਾਅਦ ਤੁਹਾਨੂੰ ਇਕ ਪ੍ਰਮਾਣ ID ਪ੍ਰਾਪਤ ਹੋਵੇਗੀ।

ਇਸ ਤੋਂ ਬਾਅਦ ਹੁਣ ਤੁਹਾਨੂੰ ਡਿਜੀਟਲ ਲਾਈਫ ਸਰਟੀਫਿਕੇਟ ਜਨਰੇਟ ਕਰਨਾ ਪਵੇਗਾ।

ਡਿਜੀਟਲ ਲਾਈਫ ਸਰਟੀਫਿਕੇਟ ਕਿਵੇਂ ਜਨਰੇਟ ਕਰੀਏ?

ਪ੍ਰਮਾਣ ਆਈਡੀ ਦੀ ਵਰਤੋਂ ਕਰਕੇ ਜੀਵਨ ਪ੍ਰਮਾਣ ਐਪ ‘ਚ ਲੌਗਇਨ ਕਰੋ।

‘ਜਨਰੇਟ ਜੀਵਨ ਪ੍ਰਮਾਣ’ ਵਿਕਲਪ ‘ਤੇ ਕਲਿੱਕ ਕਰੋ।

ਆਧਾਰ ਤੇ ਮੋਬਾਈਲ ਨੰਬਰ ਦਰਜ ਕਰੋ।

ਜਨਰੇਟ OTP ਵਿਕਲਪ ‘ਤੇ ਕਲਿੱਕ ਕਰੋ ਤੇ ਉਹੀ ਦਰਜ ਕਰੋ।

PPO ਨੰਬਰ, ਪੈਨਸ਼ਨਰ ਦਾ ਨਾਮ, ਪੈਨਸ਼ਨ ਦੇਣ ਵਾਲੀ ਏਜੰਸੀ ਦਾ ਨਾਂ ਦਰਜ ਕਰੋ।

ਉਪਭੋਗਤਾ ਦੇ ਫਿੰਗਰਪ੍ਰਿੰਟ ਜਾਂ ਆਇਰਿਸ ਨੂੰ ਸਕੈਨ ਕਰੋ।

ਇਹ ਆਧਾਰ ਡੇਟਾ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਪ੍ਰਮਾਣਿਤ ਕਰੇਗਾ।

ਇਸ ਤੋਂ ਬਾਅਦ ਲਾਈਫ ਸਰਟੀਫਿਕੇਟ ਡਿਸਪਲੇ ‘ਤੇ ਫਲੈਸ਼ ਹੋ ਜਾਵੇਗਾ।

ਉਪਭੋਗਤਾ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ ਪੁਸ਼ਟੀਕਰਨ ਸੁਨੇਹਾ ਵੀ ਮਿਲੇਗਾ।

ਇਹ ਜੀਵਨ ਪ੍ਰਮਾਣ-ਪੱਤਰ ਸਵੈਚਲਿਤ ਤੌਰ ‘ਤੇ ਵੰਡਣ ਵਾਲੀ ਏਜੰਸੀ ਨਾਲ ਸਾਂਝਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here