27 ਮਾਰਚ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ-ਅਹਿਮਦਾਬਾਦ ਵਿਚਾਲੇ ਸਿੱਧੀ ਉਡਾਣ

0
29

ਅੰਮ੍ਰਿਤਸਰ: ਸਪਾਈਸ ਜੈੱਟ ਨੇ ਅੰਮ੍ਰਿਤਸਰ-ਅਹਿਮਦਾਬਾਦ ਲਈ ਸਿੱਧੀ ਉਡਾਣ ਦਾ ਐਲਾਨ ਕੀਤਾ ਹੈ। ਰੋਜ਼ਾਨਾ ਉਡਾਣ ਭਰਨ ਵਾਲੀ ਇਸ ਫਲਾਈਟ ਨਾਲ ਪੰਜਾਬ ਅਤੇ ਗੁਜਰਾਤ ਦੇ ਵਪਾਰੀ, ਸੈਲਾਨੀ ਅਤੇ ਆਮ ਲੋਕ ਅੰਮ੍ਰਿਤਸਰ-ਅਹਿਮਦਾਬਾਦ ਦਰਮਿਆਨ ਦਾ ਸਫਰ 2 ਘੰਟੇ ਵਿੱਚ ਪੂਰਾ ਕਰ ਸਕਣਗੇ। ਅੰਮ੍ਰਿਤਸਰ-ਅਹਿਮਦਾਬਾਦ ਵਿਚਾਲੇ ਪਹਿਲੀ ਉਡਾਣ 27 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅਹਿਮਦਾਬਾਦ ਤੋਂ ਫਲਾਈਟ ਰੋਜ਼ਾਨਾ ਸ਼ਾਮ 7:10 ਵਜੇ ਉਡਾਣ ਭਰੇਗੀ, 2 ਘੰਟੇ ਬਾਅਦ ਰਾਤ 9:10 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਇਹ ਫਲਾਈਟ ਰਾਤ 9:30 ‘ਤੇ ਦੁਬਾਰਾ ਉਡਾਣ ਭਰੇਗੀ ਤੇ 11:25 ‘ਤੇ ਅਹਿਮਦਾਬਾਦ ‘ਚ ਲੈਂਡ ਕਰੇਗੀ।

LEAVE A REPLY

Please enter your comment!
Please enter your name here