ਕੇਂਦਰ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਵਸਤੂਆਂ ਦੇ ਸੰਬੰਧ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਕਿਹਾ ਕਿ ਪਲਾਸਟਿਕ, ਕੱਪ, ਸਟ੍ਰਾ, ਟ੍ਰੇ, ਪੌਲੀਸਟਾਈਰੀਨ ਵਰਗੀਆਂ ਪਲਾਸਟਿਕ ਵਸਤੂਆਂ ਦੇ ਨਿਰਮਾਣ, ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ 1 ਜੁਲਾਈ, 2022 ਤੋਂ ਲਾਗੂ ਹੋ ਜਾਵੇਗੀ। ਪਲਾਸਟਿਕ ਕੈਰੀ ਬੈਗਸ ਦੀ ਮੋਟਾਈ 30 ਸਤੰਬਰ, 2021 ਤੋਂ ਵਧਾ ਕੇ 75 ਮਾਈਕਰੋਨ ਅਤੇ 31 ਦਸੰਬਰ, 2022 ਤੋਂ 120 ਮਾਈਕਰੋਨ ਹੋ ਜਾਵੇਗੀ।
ਸਰਕਾਰ ਨੇ ਪਲਾਸਟਿਕ ਵੇਸਟ ਮੈਨੇਜਮੈਂਟ ਲਈ ਨਿਯਮ ਜਾਰੀ ਕੀਤੇ ਹਨ ਜਿਸ ਦੇ ਤਹਿਤ ਉਨ੍ਹਾਂ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੀ ਤਾਰੀਖ ਜਾਰੀ ਕੀਤੀ ਹੈ। ਸਿੰਗਲ-ਯੂਜ਼ ਪਲਾਸਟਿਕ ਜਿਵੇਂ ਈਅਰਬਡਸ, ਪਲਾਸਟਿਕ ਸਟਿਕਸ, ਗੁਬਾਰੇ, ਪਲਾਸਟਿਕ ਦੇ ਝੰਡੇ, ਕੈਂਡੀ ਅਤੇ ਆਈਸਕ੍ਰੀਮ ਸਟਿਕਸ ਦੇ ਨਿਰਮਾਣ, ਆਯਾਤ, ਸਟਾਕਿੰਗ, ਵੰਡ, ਵਿਕਰੀ ਅਤੇ ਵਰਤੋਂ ‘ਤੇ 1 ਜੁਲਾਈ, 2022 ਤੋਂ ਪਾਬੰਦੀ ਹੋਵੇਗੀ।
ਕੇਂਦਰ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ 1.1.2022 ਤੋਂ ਕੁਝ ਪਲਾਸਟਿਕ ਦੀਆਂ ਚੀਜ਼ਾਂ ‘ਤੇ ਰੋਕ ਹੋਵੇਗੀ। ਪਲਾਸਟਿਕ ਦੇ ਝੰਡੇ, ਗੁਬਾਰੇ ਅਤੇ ਕੈਂਡੀ ਸਟਿੱਕ ਵਰਗੇ ਉਤਪਾਦਾਂ ‘ਤੇ ਰੋਕ ਹੋਵੇਗੀ। 01.07.2022 ਤੋਂ ਪਲਾਸਟਿਕ ਦੀਆਂ ਪਲੇਟਾਂ, ਕੱਪ, ਗਲਾਸ, ਕਟਲਰੀ, ਚਮਚਾ, ਕਾਂਟੇ, ਰੈਪਿੰਗ, ਪੈਕਿੰਗ, ਫਿਲਮਜ਼, ਸੱਦਾ ਪੱਤਰ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਚਲ ਰਹੀ ਹੈ।
ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਲੱਗੇਗੀ ਪਾਬੰਦੀ :-
ਈਅਰਬਡਸ
ਪਲਾਸਟਿਕ ਸਟਿਕਸ
ਗੁਬਾਰੇ ਵਾਲੀ ਪਲਾਸਟਿਕ ਸਟਿਕ
ਪਲਾਸਟਿਕ ਦੇ ਝੰਡੇ
ਕੈਂਡੀ ਸਟਿਕਸ ਅਤੇ ਆਈਸਕ੍ਰੀਮ ਸਟਿਕਸ
ਸਜਾਵਟ ਲਈ ਵਰਤੀ ਜਾਂਦੀ ਥਰਮੋਕੋਲ
ਪਲਾਸਟਿਕ ਦੀਆਂ ਪਲੇਟਾਂ, ਕੱਪ, ਗਿਲਾਸ,ਚਮਚੇ
ਮਠਿਆਈ ਦੇ ਡੱਬੇ, ਸੱਦਾ ਪੱਤਰ ਅਤੇ ਸਿਗਰਟ ਦੇ ਪੈਕਟ ਦੇ ਚਾਰੇ ਪਾਸੇ ਲੱਗੀ ਹੋਈ ਪਲਾਸਟਿਕ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਹਨ ਸਕ੍ਰੈਪਿੰਗ ਪਾਲਸੀ ਦੀ ਸ਼ੁਰੂਆਤ ਕਰਦਿਆਂ ਇਸ ਨੂੰ ‘ਕਚਰੇ ਸੇ ਕੰਚਨ ਕੇ ਅਭਿਆਨ’ ਅਤੇ ਸਰਕੂਲਰ ਅਰਥ ਵਿਵਸਥਾ ਵਿੱਚ ਇੱਕ ਮਹੱਤਵਪੂਰਨ ਕੜੀ ਕਰਾਰ ਦਿੱਤਾ ਸੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਸੀ ਕਿ 21ਵੀਂ ਸਦੀ ਦੇ ਭਾਰਤ ਨੂੰ ਸਾਫ਼, ਭੀੜ-ਰਹਿਤ ਅਤੇ ਸੁਵਿਧਾਜਨਕ ਗਤੀਸ਼ੀਲਤਾ ਦਾ ਟੀਚਾ ਲੈ ਚਲਣਾ ਚਾਹੀਦਾ ਹੈ, ਇਹ ਸਮੇਂ ਦੀ ਲੋੜ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਹੁਣ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਵਿੱਚ ਉਦਯੋਗ ਅਤੇ ਸਾਰੇ ਹਿੱਸੇਦਾਰਾਂ ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਸੀ ਕਿ ਨਵੀਂ ਨੀਤੀ ‘ਵੇਸਟ ਟੂ ਕੰਚਨ’ (ਵੇਸਟ ਟੂ ਵੈਲਥ) ਅਤੇ ਸਰਕੂਲਰ ਅਰਥ ਵਿਵਸਥਾ ਦੀ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਕੜੀ ਹੈ। ਇਹ ਨੀਤੀ ਦੇਸ਼ ਦੇ ਸ਼ਹਿਰਾਂ ਤੋਂ ਪ੍ਰਦੂਸ਼ਣ ਘਟਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਅਤੇ ਵਿਕਾਸ ਨੂੰ ਤੇਜ਼ ਕਰਨ ਦੀ ਸਾਡੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ।









