ਸ਼ੂਗਰ ਦੇ ਮਰੀਜ਼ਾਂ ਦੇ ਲਈ ਕਾਫੀ ਫਾਇਦੇਮੰਦ ਹੁੰਦੀ ਹੈ ਮੇਥੀ, ਕਈ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ

0
113

ਹਰੀਆਂ ਸਬਜ਼ੀਆਂ ਜਿਵੇਂ ਸਾਗ, ਪਾਲਕ ਅਤੇ ਮੇਥੀ ਸਰੀਰ ਦੇ ਲਈ ਬੇਹੱਦ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ। ਹਰੀ ਮੇਥੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਦੀ ਵਰਤੋਂ ਨਾਲ ਅਸੀਂ ਸਰੀਰ ਨੂੰ ਕਈ ਬੀਮਾਰੀਆਂ ਦੀ ਚਪੇਟ ‘ਚ ਆਉਣ ਤੋਂ ਬਚਾਅ ਸਕਦੇ ਹਾਂ।ਹਰੀ ਮੇਥੀ ਦੀ ਵਰਤੋਂ ਸਬਜ਼ੀ ਅਤੇ ਪਰੌਂਠੇ ਬਣਾਉਣ ‘ਚ ਕੀਤੀ ਜਾ ਸਕਦੀ ਹੈ, ਜੋ ਸਿਹਤ ਲਈ ਹੈਲਦੀ ਹੀ ਨਹੀਂ ਸਗੋਂ ਖਾਣੇ ਦਾ ਸੁਆਦ ਵੀ ਵਧਾਉਂਦੀ ਹੈ। ਹਰੀ ਮੇਥੀ ਸਵਾਦ ’ਚ ਭਾਵੇਂ ਕੌੜੀ ਹੁੰਦੀ ਹੈ ਪਰ ਇਹ ਖਾਣ ’ਚ ਹਲਕੀ ਅਤੇ ਸਰੀਰ ’ਤੇ ਗਰਮ ਅਸਰ ਕਰਦੀ ਹੈ। ਮੇਥੀ ਦੇ ਪੱਤਿਆਂ ’ਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਵਿਟਾਮਿਨ, ਖਣਿਜ ਤੱਤ ਅਤੇ ਹੋਰ ਬਹੁਤ ਸਾਰੇ ਅਲਕਾਲਈਡਜ਼ ਆਦਿ ਖ਼ੁਰਾਕੀ ਤੱਤ ਮਿਲਦੇ ਹਨ।

ਹਰੀ ਮੇਥੀ ਖਾਣ ਦੇ ਫਾਇਦੇ

ਪੇਟ ਲਈ ਫਾਇਦੇਮੰਦ

ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਕਬਜ਼, ਗੈਸ ਜਾਂ ਹੋਰ ਢਿੱਡ ਸੰਬੰਧੀ ਦਿੱਕਤਾਂ ਨੂੰ ਦੂਰ ਕਰਨ ਲਈ ਮੇਥੀ ਵਰਦਾਨ ਸਾਬਤ ਹੁੰਦੀ ਹੈ। ਹਰੀ ਮੇਥੀ ਦੀ ਸਬਜ਼ੀ ਖਾਣ ਨਾਲ ਪਾਚਨ ਤੰਤਰ ਸਹੀ ਢੰਗ ਨਾਲ ਕੰਮ ਕਰਨ ਲੱਗਦਾ ਹੈ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਢਿੱਡ ਨਾਲ ਜੁੜੀਆਂ ਮੁਸ਼ਕਲਾਂ ਆਪਣੇ ਆਪ ਸਹੀ ਹੋਣ ਲੱਗਦੀਆਂ ਹਨ।
ਜੋੜਾਂ ਦੇ ਦਰਦ ਤੋਂ ਰਾਹਤ

ਵੱਡੇ ਬਜ਼ੁਰਗਾਂ ਨੂੰ ਤੁਸੀਂ ਸਰਦੀਆਂ ‘ਚ ਮੇਥੀ ਅਤੇ ਮੇਵੇ ਦੇ ਲੱਡੂ ਖਾਂਦੇ ਜ਼ਰੂਰ ਦੇਖਿਆ ਹੋਵੇਗਾ। ਉਹ ਇਹ ਸਭ ਇਸ ਕਰਕੇ ਖਾਂਦੇ ਹਨ, ਕਿਉਂਕਿ ਇਨ੍ਹਾਂ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਨਹੀਂ ਹੁੰਦੀ। ਮੇਥੀ ਦੇ ਬੀਜਾਂ ਦੀ ਤਰ੍ਹਾਂ ਹਰੀ ਮੇਥੀ ਦੀ ਸਬਜ਼ੀ ਬਣਾ ਕੇ ਖਾਣ ਨਾਲ ਵੀ ਜੋੜਾਂ ’ਚ ਹੋਣ ਵਾਲੀ ਦਰਦ ਠੀਕ ਹੋ ਜਾਂਦੀ ਹੈ।

ਸ਼ੂਗਰ ਤੋਂ ਬਚਾਅ

ਸ਼ੂਗਰ ਦੇ ਰੋਗੀਆਂ ਲਈ ਮੇਥੀ ਦਾ ਸੇਵਨ ਲਾਭਕਾਰੀ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਮੇਥੀ ਦੀਆਂ ਪੱਤੀਆਂ ਦਾ ਰਸ ਕੱਢ ਕੇ ਪੀਓ ਤਾਂ ਇਸ ਨਾਲ ਵਧੀ ਹੋਈ ਸ਼ੂਗਰ ਕੰਟਰੋਲ ‘ਚ ਰਹੇਗੀ।

ਬਲੱਡ ਪ੍ਰੈਸ਼ਰ

ਹਰੀ ਮੇਥੀ ਦੀ ਸਬਜ਼ੀ ‘ਚ ਪਿਆਜ਼ ਪਾ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਲੋਅ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦੇ ਲਈ ਮੇਥੀ ਮਸਾਲੇ ਵਾਲੀ ਸਬਜ਼ੀ ਬਹੁਤ ਲਾਭਕਾਰੀ ਹੁੰਦੀ ਹੈ।

ਦਿਲ ਨੂੰ ਨੂੰ ਰੱਖੇ ਸਿਹਤਮੰਦ

ਰੋਜ਼ਾਨਾ ਮੇਥੀ ਦੀ ਸਬਜ਼ੀ ਦਾ ਸੇਵਨ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਸ਼ੋਧ ਮੁਤਾਬਕ ਮੇਥੀ ਖਾਣ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

ਭਾਰ ਕੰਟਰੋਲ ਕਰੇ

ਨਿਯਮਿਤ ਮੇਥੀ ਦੀ ਸਬਜ਼ੀ ਜਾਂ ਮੇਥੀ ਦੇ ਦਾਣਿਆਂ ਦਾ ਚੂਰਨ ਖਾਣ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਸਰੀਰ ‘ਚੋਂ ਵਸਾ ਦੀ ਮਾਤਰਾ ਵੀ ਹੌਲੀ-ਹੌਲੀ ਘੱਟ ਹੁੰਦੀ ਜਾਂਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਮੇਥੀ ਨੂੰ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਲ ਕਰੋ।

LEAVE A REPLY

Please enter your comment!
Please enter your name here