ਪਟਿਆਲਾ, 2 ਜੁਲਾਈ 2025 : ਥਾਣਾ ਜੁਲਕਾਂ (Police Station Julkan) ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਪਵੱਖ ਧਾਰਾਵਾਂ 406, 420, 120-ਬੀ ਆਈ. ਪੀ. ਸੀ. ਤਹਿਤ ਵਰਕ ਪਰਮਿਟ ਤੇ ਕੈਨੇਡਾ ਭੇਜਣ ਦੇ ਨਾਮ ਤੇ 15 ਲੱਖ ਰੁਪਏ ਠੱਗਣ (15 lakh rupees cheated) ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ।
ਕਿਹੜੇ ਕਿਹੜੇ ਤੇ ਹੋਇਆ ਹੈ ਕੇਸ ਦਰਜ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪ੍ਰਦੀਪ ਸਿੰਘ ਪੁੱਤਰ ਜਰੈਨਲ ਸਿੰਘ ਵਾਸੀ ਪ੍ਰੀਤ ਕਲੋਨੀ ਵਾਰਡ ਨੰ. 16 ਪੱਟੀ ਤਰਨਤਾਰਨ, ਹਰਪ੍ਰੀਤ ਸਿੰਘ, ਸਵੰਬਰਜੀਤ ਸਿੰਘ ਪੁੱਤਰਾਨ ਸੁਰਜੀਤ ਸਿੰਘ ਵਾਸੀਆਨ ਵਾਰਡ ਨੰ. 2 ਨੇੜੇ ਪ੍ਰੀਤ ਪੈਲਸ ਪੱਟੀ ਤਰਨਤਾਰਨ ਸ਼ਾਮਲ ਹਨ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਸਾਜਨਦੀਪ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਪਠਾਣਮਾਜਰਾ ਥਾਣਾ ਜੁਲਕਾਂ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਉਸ ਨੂੰ ਵਰਕ ਪਰਮਿਟ ਤੇ ਕੈਨੇਡਾ ਭੇਜਣ ਦਾ ਝਾਂਸਾ (A scam to send you to Canada on a work permit) ਦੇ ਕੇ 15 ਲੱਖ ਰੁਪਏ ਲੈ ਲਏਤੇ ਬਾਅਦ ਵਿੱਚ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਗਾਲੀ ਗਲੋਚ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ