15 ਸਤੰਬਰ ਨੂੰ PM ਮੋਦੀ ਲਾਂਚ ਕਰਨਗੇ ਸੰਸਦ ਟੀਵੀ

0
87

ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਸਤੰਬਰ ਨੂੰ ਸੰਸਦ ਟੀਵੀ ਲਾਂਚ ਕਰਨਗੇ। ਜਦੋਂ ਸੰਸਦ ਦੇ ਸੈਸ਼ਨ ਦੀ ਬੈਠਕ ਹੋਵੇਗੀ, ਤਦ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸੰਸਦ ਟੀਵੀ ਦੇ ਦੋ ਚੈਨਲਾਂ ‘ਤੇ ਸਿੱਧੀ ਪ੍ਰਸਾਰਿਤ ਕੀਤੀ ਜਾਵੇਗੀ।

ਖ਼ਬਰਾਂ ਅਨੁਸਾਰ ਇਸ ਚੈਨਲ ’ਤੇ ਬਜ਼ੁਰਗ ਕਾਂਗਰਸ ਆਗੂ ਕਰਨ ਸਿੰਘ, ਅਰਥ ਸ਼ਾਸਤਰੀ ਬਿਬੇਕ ਦਿਬ੍ਰੋਏ, ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਅਤੇ ਐਡਵੋਕੇਟ ਹੇਮੰਤ ਬੱਤਰਾ ਵੱਖ ਵੱਖ ਸ਼ੋਅਜ਼ ਦੀ ਮੇਜ਼ਬਾਨੀ ਕਰਨਗੇ। ਉਨ੍ਹਾਂ ਦੱਸਿਆ ਕਿ ਸੰਸਦ ਟੀਵੀ ’ਤੇ ਕੌਮੀ ਤੇ ਕੌਮਾਂਤਰੀ ਮੁੱਦਿਆਂ ਬਾਰੇ ਉੱਚ ਪੱਧਰੀ ਸਮੱਗਰੀ ਪ੍ਰਦਾਨ ਕੀਤੀ ਜਾਵੇਗੀ।

ਸੰਸਦ ਟੀਵੀ ਨੂੰ ਇੱਕ ਜਾਣਕਾਰੀ ਭਰਪੂਰ ਚੈਨਲ ਵਜੋਂ ਸਥਾਪਤ ਕੀਤਾ ਜਾ ਰਿਹਾ ਹੈ ਜੋ ਦੇਸ਼ ਦੇ ਲੋਕਤੰਤਰੀ ਕਦਰਾਂ -ਕੀਮਤਾਂ ਅਤੇ ਸੰਸਥਾਵਾਂ ਨਾਲ ਜੁੜੇ ਵਿਸ਼ਿਆਂ ‘ਤੇ ਉੱਚ ਗੁਣਵੱਤਾ ਵਾਲੀ ਸਮਗਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰੇਗਾ।

ਦੱਸਿਆ ਜਾ ਰਿਹਾ ਕਿ ਚੈਨਲ ਨੂੰ ਪ੍ਰਧਾਨ ਮੰਤਰੀ ਮੋਦੀ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਮੌਜੂਦਗੀ ਵਿਚ ਰਸਮੀ ਤੌਰ’ ਤੇ ‘ਲਾਂਚ’ ਕੀਤਾ ਜਾਵੇਗਾ।

LEAVE A REPLY

Please enter your comment!
Please enter your name here