ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਰੱਦ ਹੋਣ ਮਗਰੋਂ ਕਿਸਾਨਾਂ ਦੇ ਬਚੇ ਹੋਏ ਮਸਲਿਆਂ ਦਾ ਹੱਲ ਕਰਨ ਲਈ ਮੋਦੀ ਸਰਕਾਰ ਵਲੋਂ ਕਿਸਾਨਾਂ ਨਾਲ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ 15 ਮਾਰਚ 2022 ਨੂੰ ਨਵੀਂ ਦਿੱਲੀ ਵਿਚ ਹੋਵੇਗੀ। ਇਸ ਸੰਬੰਧੀ ਕੇਂਦਰ ਸਰਕਾਰ ਵਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ।
ਵਿਆਹ ‘ਚ ਲੈਣ ਦੇਣ ਵਾਲੇ ਸੂਟ ਵਰਗਾ ਹੈ ਸਿੱਧੂ ਦਾ ਹਾਲ, Bhagwant Mann ਨੇ ਫੇਰ ਪਾਏ ਹਾਸੇ
ਕੇਂਦਰ ਸਰਕਾਰ ਵਲੋਂ ਲਿਖੇ ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੀ ਬੇਨਤੀ ਉੱਤੇ ਭਾਰਤੀ ਪ੍ਰਧਾਨ ਮੰਤਰੀ 15 ਮਾਰਚ 2022 ਨੂੰ ਬਚੇ ਹੋਏ ਕਿਸਾਨੀ ਮੁੱਦਿਆਂ ਤੇ ਕਿਸਾਨਾਂ ਦੀਆਂ ਬਚੀਆਂ ਹੋਈਆਂ ਮੰਗਾਂ ਉੱਤੇ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਕੇਂਦਰ ਸਰਕਾਰ ਵਲੋਂ ਮੀਟਿੰਗ ਲਈ ਤਿੰਨ ਨਾਂ ਵੀ ਦਿੱਤੇ ਗਏ ਹਨ। ਇਨ੍ਹਾਂ ਵਿਚ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੌਟਾਲਾ ਤੇ ਸਰਵਨ ਸਿੰਘ ਪੰਧੇਰ ਦਾ ਨਾਂ ਸ਼ਾਮਿਲ ਹੈ। ਕਿਸਾਨਾਂ ਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਇਹ ਮੀਟਿੰਗ ਵਿਗਿਆਨ ਭਵਨ ਦਿੱਲੀ ‘ਚ ਹੋਵੇਗੀ। ਮੀਟਿੰਗ ਦੇ ਸਮੇਂ ਬਾਰੇ ਬਾਅਦ ਵਿਚ ਜਾਣੂ ਕਰਵਾਇਆ ਜਾਵੇਗਾ।