ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਸਾਨਾਂ, ਮਹਿੰਗਾਈ, ਸਰਹੱਦਾਂ ‘ਤੇ ਸੰਘਰਸ਼ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਨੇ ਇਸ ਸੰਬੰਧ ‘ਚ ਇੱਕ ਟਵੀਟ ਵੀ ਲਿਖਿਆ ਹੈ। ਉਨ੍ਹਾਂ ਨੇ ਆਪਣੇ ਇਸ ਟਵੀਟ ‘ਚ ਲਿਖਿਆ ਹੈ ਕਿ ਕਿਸਾਨ ਪ੍ਰੇਸ਼ਾਨ ਹਨ ਤੇ ਮਹਿੰਗਾਈ ਅਸਮਾਨ ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਸਰਹੱਦਾਂ ‘ਤੇ ਘਮਾਸਾਨ ਹੋ ਰਿਹਾ ਹੈ ਪਰ ਸਾਡਾ ਦੇਸ਼ ਫਿਰ ਵੀ ਮਹਾਨ ਹੈ ਪਰ ਕੇਂਦਰ ਸਰਕਾਰ ਨਾਕਾਮ ਸੀ ਤੇ ਨਾਕਾਮ ਹੈ।
किसान परेशान है
महंगाई पहुँची आसमान है
सीमाओं पर घमासान है
भारत तो तब भी महान है
पर केंद्र सरकार नाकाम थी, नाकाम है।#BJPfailsIndia— Rahul Gandhi (@RahulGandhi) October 23, 2021